ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ‘ਚ ਦੱਸਿਆ ਗਿਆ ਕਿ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਥਾਰ ਗੱਡੀ ਨੂੰ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਲੱਗ ਗਈ ਕਿ ਦੇਖਦੇ ਦੇਖਦੇ ਥਾਰ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਰ ਗੱਡੀ ਦੇ ਮਾਲਕ ਨੇ ਦੱਸਿਆ ਕਿ ਅਸੀਂ ਜੰਮੂ ਤੋਂ ਅੰਮ੍ਰਿਤਸਰ ਗੁਰੂ ਘਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦੇ ਲਈ ਆਏ ਸੀ।
ਉਹਨਾਂ ਕਿਹਾ ਕਿ ਅਸੀਂ ਆਪਣੇ ਦੋ ਦੋਸਤਾਂ ਨੂੰ ਨਾਲ ਲੈ ਕੇ ਇੱਥੇ ਮੱਥਾ ਟੇਕਣ ਲਈ ਆਏ ਸੀ ਜਦੋਂ ਵਾਪਸ ਜੰਮੂ ਲਈ ਜਾਣ ਲੱਗੇ ਤਾਂ ਕੰਪਨੀ ਬਾਗ ਦੇ ਕੋਲ ਸਾਡੀ ਗੱਡੀ ਨੂੰ ਆਚਾਣਕ ਅੱਗ ਲੱਗੀ ਅਸੀਂ ਗੱਡੀ ਵਿਚੋਂ ਉਤਰ ਕੇ ਆਪਣੀ ਜਾਨ ਬਚਾਈ ਪਰ ਵਹਿੰਦੇ ਹੀ ਵਹਿੰਦੇ ਪੂਰੀ ਤਰ੍ਹਾਂ ਗੱਡੀ ਸੜ ਕੇ ਸਵਾਹ ਹੋ ਗਈ ਉਹਨਾਂ ਕਿਹਾ ਕਿ ਸਾਡੀ ਗੱਡੀ ਅਜੇ ਨਵੀਂ ਸੀ ਪਰ ਪਤਾ ਨਹੀਂ ਲੱਗਾ ਕਿ ਅੱਗ ਕਿਵੇਂ ਲੱਗੀ ਪਰ ਅਚਾਨਕ ਅੱਗ ਲੱਗਣ ਦਾ ਕਾਰਨ ਅਸੀਂ ਜਲਦੀ ਵਿਚ ਗੱਡੀ ਚੋਂ ਭੱਜ ਕੇ ਆਪਣੀ ਜਾਨ ਬਚਾਈ।
ਉਹਨਾਂ ਕਿਹਾ ਕਿ ਅਸੀਂ ਤਿੰਨ ਨੌਜਵਾਨ ਸੀ ਜੇਕਰ ਸਾਡੀ ਫੈਮਿਲੀ ਹੁੰਦੀ ਤਾਂ ਅੰਦਰ ਸੜ ਕੇ ਸਵਾਹ ਹੋ ਜਾਂਦੀ ਉਥੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਇਲਾਕੇ ਦੇ ਵਿੱਚ ਕੰਪਨੀ ਬਾਗ ਦੇ ਕੋਲ ਇੱਕ ਥਾਰ ਗੱਡੀ ਨੂੰ ਅੱਗ ਲੱਗ ਗਈ ਜੋ ਕਿ ਜੰਮੂ ਦੇ ਰਹਿਣ ਵਾਲੇ ਹਨ ਉਹ ਇੱਥੇ ਗੁਰੂਘਰ ਵਿੱਚ ਮੱਥਾ ਟੇਕਣ ਦੇ ਲਈ ਆਏ ਸਨ ਤੇ ਵਾਪਸ ਜਾਣ ਲੱਗੇ ਉਹਨਾਂ ਦੀ ਗੱਡੀ ਵਿੱਚ ਅਚਾਨਕ ਅੱਗ ਲੱਗ ਗਈ ਤੇ ਗੱਡੀ ਸੜ ਕੇ ਸਵਾਹ ਹੋ ਗਈ ਉਹਨਾਂ ਕਿਹਾ ਕਿ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਮਾਲੀ ਨੁਕਸਾਨ ਹੀ ਹੋਇਆ ਹੈ ਪਰਮਾਤਮਾ ਦਾ ਸ਼ੁਕਰ ਹੈ ਗੱਡੀ ਮਾਲਕ ਅਤੇ ਉਸਦੇ ਸਾਥੀ ਬਚ ਗਏ ਹਨ।