ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ‘ਤੇ CISF ਦੇ ਜਵਾਨ ਨੇ ‘ਰੱਬ’ ਬਣ ਕੇ ਇਕ ਯਾਤਰੀ ਦੀ ਜਾਨ ਬਚਾਈ। ਦਰਅਸਲ ਯਾਤਰੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਉਹ ਜ਼ਮੀਨ ‘ਤੇ ਡਿੱਗ ਪਿਆ ਅਤੇ ਤੜਫਣ ਲੱਗਾ। ਹਵਾਈ ਅੱਡੇ ‘ਤੇ ਤਾਇਨਾਤ ਸੀਆਈਐਸਐਫ ਦੇ ਜਵਾਨ ਨੇ ਉਸ ਨੂੰ ਦੇਖ ਲਿਆ। ਇਸ ਤੋਂ ਬਾਅਦ ਜਵਾਨ ਦੌੜ ਕੇ ਮੁਸਾਫਰ ਕੋਲ ਪਹੁੰਚਿਆਂ ਤੇ ਸੀਪੀਆਰ ਦੇ ਕੇ ਉਸਦੀ ਜਾਨ ਬਚਾਈ। ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਟੀਵੀ9 ਭਾਰਤਵਰਸ਼ ਮੁਤਾਬਕ ਘਟਨਾ ਦੇ ਸਮੇਂ ਭਾਜਪਾ (ਭਾਰਤੀ ਜਨਤਾ ਪਾਰਟੀ) ਨੇਤਾ ਸੁਨੀਲ ਦੇਵਧਰ ਮੌਕੇ ‘ਤੇ ਮੌਜੂਦ ਸਨ। ਉਸ ਨੇ ਇਸ ਸਾਰੀ ਘਟਨਾ ਦਾ ਵੀਡੀਓ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਹੁਣ ਲੋਕ CISF ਜਵਾਨ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਜਵਾਨ ਨੂੰ ਭਗਵਾਨ ਕਿਹਾ ਅਤੇ ਕਈਆਂ ਨੇ ਉਸ ਨੂੰ ਦੂਤ ਕਿਹਾ।
Prompt action of CISF Jawan's saved a life at @ahmairport.
Salute to this great force 🙏 pic.twitter.com/miBP4g8Ft6— Sunil Deodhar (@Sunil_Deodhar) December 22, 2022
ਵੀਡੀਓ ਵਾਇਰਲ ਹੋਣ ਤੋਂ ਬਾਅਦ ਏਅਰਪੋਰਟ ਪ੍ਰਬੰਧਨ ਨੇ ਵੀ ਜਵਾਨ ਦੀ ਤਾਰੀਫ ਕੀਤੀ ਅਤੇ ਭਾਜਪਾ ਨੇਤਾ ਦਾ ਧੰਨਵਾਦ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰੀ ਅਹਿਮਦਾਬਾਦ ਤੋਂ ਮੁੰਬਈ ਜਾ ਰਿਹਾ ਸੀ। ਸੁਰੱਖਿਆ ਜਾਂਚ ਦੌਰਾਨ ਯਾਤਰੀ ਨੂੰ ਦਿਲ ਦਾ ਦੌਰਾ ਪਿਆ। ਸੀਆਈਐਸਐਫ ਜਵਾਨ ਨੇ ਸੀਪੀਆਰ ਦੇਣ ਤੋਂ ਬਾਅਦ ਯਾਤਰੀ ਦੇ ਸਾਹ ਵਾਪਸ ਆ ਗਏ ਅਤੇ ਫਿਰ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਸੁਨੀਲ ਦੇਵਧਰ ਨੇ ਲਿਖਿਆ, ‘ਇਸ ਮਹਾਨ ਸ਼ਕਤੀ ਨੂੰ ਸੌ ਸਲਾਮ।’
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਲਗਾਤਾਰ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਇੱਕ ਹੋਰ ਵਿਅਕਤੀ ਦੇ ਨਾਲ ਸੀਆਈਐਸਐਫ ਜਵਾਨ ਦੀ ਤਾਰੀਫ਼ ਕਰ ਰਹੇ ਹਨ, ਜੋ ਸੀਪੀਆਰ ਦੌਰਾਨ ਆਪਣੇ ਹੱਥ-ਪੈਰ ਰਗੜ ਕੇ ਯਾਤਰੀ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਇਸ CISF ਜਵਾਨ ਨੂੰ ਦਿਲੋਂ ਸਲਾਮ।’ ਜਦਕਿ ਦੂਜੇ ਨੇ ਲਿਖਿਆ, ‘ਹਰ ਕਿਸੇ ਨੂੰ CPR ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਇਸ ਨਾਲ ਜਾਨ ਬਚ ਸਕਦੀ ਹੈ।’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h