ਮੋਹਾਲੀ ‘ਚ ਕੱਲ੍ਹ ਦੇਰ ਰਾਤ ਇੱਕ ਰਾਤ ਝੂਲਾ ਕਰੀਬ 50 ਫੁੱਟ ਦੀ ਉਚਾਈ ਤੋਂ ਅਚਾਨਕ ਹੇਠਾਂ ਡਿੱਗ ਗਿਆ।ਜਿਸ ਨਾਲ ਉਸ ‘ਚ ਝੂਟੇ ਲੈ ਰਹੇ ਕਰੀਬ 20 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ।ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਤੇ ਮੋਹਾਲੀ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
Just in: Several injured after swing falls straight to the ground from the mid-air in Mohali, Punjab. #Mohali prayers 🙏 pic.twitter.com/z5CjTQ3BUR
— Ashoke Raj (@Ashoke_Raj) September 4, 2022
ਲੰਡਨ ਬ੍ਰਿਜ ਦੇ ਨਾਮ ਤੋਂ ਲੱਗਿਆ ਸੀ ਮੇਲਾ
ਮੋਹਾਲੀ ਦੇ ਗ੍ਰਾਊਂਡ ‘ਚ ਲੰਡਨ ਬ੍ਰਿਜ ਦੇ ਨਾਮ ਨਾਲ ਟ੍ਰੇਡ ਫੇਅਰ ਲੱਗਾ ਹੋਇਆ ਹੈ।ਇਹ ਮੇਲਾ 11 ਸਤੰਬਰ ਤੱਕ ਚਲਣਾ ਸੀ।ਇਸ ਦੌਰਾਨ ਕੱਲ੍ਹ ਰਾਤ ਨੂੰ ਜਦੋਂ ਝੂਲਾ ਕਰੀਬ 50 ਫੁੱਟ ਦੀ ਉਚਾਈ ‘ਤੇ ਸੀ ਤਾਂ ਅਚਾਨਕ ਉਸਦੀ ਕੇਬਲ ਟੁੱਟ ਗਈ।ਜਿਸ ਤੋਂ ਬਾਅਦ ਝੂਲਾ ਚੰਦ ਮਿੰਟਾਂ ‘ਚ ਹੀ ਹੇਠਾਂ ਆ ਡਿੱਗਿਆ।ਉਸ ਸਮੇਂ ਕਰੀਬ 15 ਤੋਂ 20 ਲੋਕ ਉਸ ‘ਚ ਸਵਾਰ ਸਨ।ਝੂਲੇ ਦੇ ਧੜੰਮ ਹੇਠਾਂ ਡਿੱਗਣ ਨਾਲ ਉਸ ‘ਚ ਬੈਠੇ ਲੋਕਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ।
ਜੈਪੁਰ ਕੰਪਨੀ ਦਾ ਸੀ ਝੂਲਾ
ਇਸ ਮਾਮਲੇ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਟੁੱਟਣ ਵਾਲਾ ਝੂਲਾ, ਉਹ ਜੈਪੁਰ ਦੀ ਕੰਪਨੀ ਦਾ ਸੀ।ਜਿਸਦਾ ਮਾਲਿਕ ਮੁਕੇਸ਼ ਸ਼ਰਮਾ ਦੱਸਿਆ ਜਾ ਰਿਹਾ ਹੈ।ਪੁਲਿਸ ਨੇ ਕੰਪਨੀ ਨਾਲ ਜੁੜਿਆ ਸਾਰਾ ਰਿਕਾਰਡ ਮੰਗਵਾਇਆ ਹੈ।