ਜਿਲ੍ਹਾ ਫਿਰੋਜਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜਪੁਰ ਦੇ ਇੱਕ ਪਿੰਡ ਜਿਸਦਾ ਨਾਮ ਜੰਡਵਾਲਾ ਹੈ। ਪਿੰਡ ਦੇ ਨੌਜਵਾਨਾ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਪੰਜਾਬੀ ਬੋਲੀ ਨੂੰ ਕਾਇਮ ਰੱਖਣ ਲਈ ਪੰਜਾਬੀ ਚੌਂਕ ਬਣਾਇਆ ਗਿਆ ਹੈ। ਪਿੰਡ ਦੀ ਐਂਟਰੀ ‘ਤੇ ਹੀ ਇੱਕ ਵੱਡੀ ਫਟੀ ਦੇ ਉੱਤੇ ਪੰਜਾਬੀ ਦੇ ਅੱਖਰ ਲਿਖੇ ਹੋਏ ਹਨ। ਪਿੰਡ ਦੇ ਚੋਂਕ ਵਿੱਚ ਪੰਜਾਬੀ ‘ਚ ਸਲੋਗਨ ਲਿਖੇ ਹੋਏ ਹਨ।
ਪਿੰਡ ਦੇ ਨੌਜਵਨਾਂ ਅਤੇ ਲੋਕਾਂ ਨੇ ਦਸਿਆ ਕਿ ਇਹ ਚੋਂਕ ਦੋ ਢਾਈ ਸਾਲ ਪਹਿਲਾ ਬਣਾਇਆ ਗਿਆ ਸੀ ਤਾਂਕਿ ਬੱਚਿਆ ਅਤੇ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਿਆ ਜਾ ਸਕੇ ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਇਸ ਤਰਾਂ ਦਾ ਉਪਰਾਲਾ ਹੋਣਾ ਚਾਹੀਦਾ ਹੈ।