ਨਾਭਾ ਤੋਂ ਇੱਕ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਛੋਟੇ-ਛੋਟੇ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਦੇ ਸਪੁੱਤਰ ਨੇ ਕਨੇਡਾ ਤੋਂ ਸਕੂਲ ਬੈਨ ਕੀਤੀ ਭੇਟ ਹੈ, ਜਿਸ ਨੂੰ ਦੇਖ ਕੇ ਸਕੂਲ ਦੇ ਛੋਟੇ ਛੋਟੇ ਵਿਦਿਆਰਥੀ ਭਾਵੁਕ ਹੋ ਗਏ ਅਤੇ ਕਿਹਾ ਕਿ ਸਾਡਾ ਵੀ ਸੁਪਨਾ ਸੀ ਕਿ ਅਸੀਂ ਵੀ ਹੋਰਾਂ ਬੱਚਿਆਂ ਦੀ ਤਰ੍ਹਾਂ ਅਸੀਂ ਵੀ ਸਕੂਲ ਵੈਨ ਦੇ ਰਾਹੀਂ ਕਦੇ ਸਕੂਲ ਜਾਵਾਂਗੇ ਇਹ ਸੁਪਨਾ ਸਾਡਾ ਅੱਜ ਪੂਰਾ ਹੋਇਆ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਆਮ ਘਰਾਂ ਦੇ ਬੱਚੇ ਵਿੱਦਿਆ ਹਾਸਿਲ ਕਰਦੇ ਹਨ। ਉਹਨਾਂ ਬੱਚਿਆਂ ਦਾ ਵੀ ਸੁਪਨਾ ਹੁੰਦਾ ਹੈ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਕੂਲ ਵੈਨਾ ਵਿੱਚ ਪੜ੍ਹਨ ਜਾਂਦੇ ਹਨ ਅਸੀਂ ਵੀ ਉਸੇ ਤਰ੍ਹਾਂ ਸਕੂਲ ਵਿੱਚ ਵੈਨਾਂ ਦੇ ਰਾਹੀਂ ਵਿੱਦਿਆ ਹਾਸਿਲ ਕਰਨ ਲਈ ਜਾਈਏ।
ਇਹ ਸੁਪਨਾ ਪਿੰਡ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਦੇ ਸਪੁੱਤਰ ਗੁਰਿੰਦਰਜੀਤ ਸਿੰਘ ਸੰਮੀ ਨੇ ਸਕੂਲ ਦੇ ਬੱਚਿਆਂ ਦੇ ਲਈ ਸਕੂਲ ਵੈਨ ਭੇਟ ਕਰਕੇ ਪੂਰਾ ਕਰ ਦਿੱਤਾ ਹੈ ਅਤੇ ਹੁਣ ਬੱਚਿਆਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ। ਕਿਉਂਕਿ ਸਕੂਲ ਦੇ ਛੋਟੇ-ਛੋਟੇ ਬੱਚੇ ਪੈਦਲ ਤੁਰ ਕੇ ਸਕੂਲ ਵਿੱਚ ਪਹੁੰਚਦੇ ਸੀ ਅਤੇ ਸਕੂਲ ਵੈਨ ਮਿਲਣ ਦੇ ਨਾਲ ਜਿੱਥੇ ਸਕੂਲ ਤੇ ਛੋਟੇ-ਛੋਟੇ ਬੱਚੇ ਖੁਸ਼ ਹਨ। ਉੱਥੇ ਭਾਵਕ ਹੁੰਦੇ ਵੀ ਵਿਖਾਈ ਦੇ ਰਹੇ ਹਨ ਅਤੇ ਤਸਵੀਰਾਂ ਵੇਖ ਕੇ ਸ਼ਾਇਦ ਇੱਕ ਵਾਰੀ ਤੁਸੀਂ ਵੀ ਭਾਵਕ ਹੋ ਜਾਵੋਗੇ, ਇਹ ਛੋਟੇ-ਛੋਟੇ ਬੱਚਿਆਂ ਦੇ ਸੁਪਨੇ ਵੀ ਹੁੰਦੇ ਹਨ ਪਰ ਉਹ ਜਾਹਰ ਨਹੀਂ ਕਰ ਸਕਦੇ।