Crow Attack on Raghav Chadha Photos: ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੈ। ਮਣੀਪੁਰ ਵਿਚ ਹੋਈ ਹਿੰਸਾ ਨੂੰ ਲੈ ਕੇ ਸਮੁੱਚੀ ਵਿਰੋਧੀ ਧਿਰ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਹਮਲਾਵਰ ਵਜੋਂ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਮਣੀਪੁਰ ਮਾਮਲੇ ‘ਤੇ ਸਦਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ।
ਇਸ ਮੰਗ ਨੂੰ ਲੈ ਕੇ ਹੰਗਾਮਾ ਕਰ ਰਹੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪੂਰੇ ਸੈਸ਼ਨ ਲਈ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਜੇ ਸਿੰਘ ਸੰਸਦ ਕੰਪਲੈਕਸ ‘ਚ ਹੀ ਧਰਨੇ ‘ਤੇ ਬੈਠ ਗਏ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਸਮਰਥਨ ‘ਚ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਆਵਾਜ਼ ਬੁਲੰਦ ਕੀਤੀ।
ਰਾਘਵ ਚੱਢਾ ਨਾਲ ਸੰਸਦ ਕੰਪਲੈਕਸ ‘ਚ ਵਾਪਰੀ ਘਟਨਾ
ਫਿਲਹਾਲ ਅਸੀਂ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨਾਲ ਵਾਪਰੀ ਇੱਕ ਘਟਨਾ ਬਾਰੇ ਵੀ ਗੱਲ ਕਰਾਂਗੇ। ਰਾਘਵ ਚੱਢਾ ਰਾਜ ਸਭਾ ਦੇ ਮੈਂਬਰ ਹਨ। ਰਾਘਵ ਚੱਢਾ ਵੀ ਸੰਸਦ ਦੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਸਦਨ ਦੇ ਅੰਦਰ ਵੀ ਕਈ ਮੁੱਦੇ ਉਠਾਏ। ਹਾਲਾਂਕਿ, ਰਾਘਵ ਚੱਢਾ ਨਾਲ ਸੰਸਦ ਕੰਪਲੈਕਸ ਵਿੱਚ ਇੱਕ ਅਜਿਬ ਘਟਨਾ ਵਾਪਰੀ।
ਦਰਅਸਲ ਹੋਇਆ ਇੰਝ ਕਿ ਰਾਘਵ ਚੱਢਾ ਸੰਸਦ ਭਵਨ ਕੰਪਲੈਕਸ ‘ਚ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੇ ਸੀ। ਫੋਨ ‘ਤੇ ਗੱਲ ਕਰਦੇ ਹੋਏ ਇੱਕ ਕਾਂ ਆਇਆ ਅਤੇ ਰਾਘਨ ਦੇ ਸਿਰ ‘ਤੇ ਵਾਰ ਕਰ ਕੇ ਚਲਾ ਗਿਆ। ਇਹ ਪੂਰੀ ਘਟਨਾ ਸੰਸਦ ਕੰਪਲੈਕਸ ਵਿੱਚ ਹੀ ਤਾਇਨਾਤ ਪੀਟੀਆਈ ਦੇ ਫੋਟੋ ਪੱਤਰਕਾਰ ਸ਼ਾਹਬਾਜ਼ ਖ਼ਾਨ ਦੇ ਕੈਮਰੇ ਵਿੱਚ ਕੈਦ ਹੋ ਗਈ।
ਪਹਿਲੀ ਵਾਰ ਸੰਸਦ ਪਹੁੰਚੇ ਰਾਘਵ ਚੱਢਾ
ਰਾਘਵ ਚੱਢਾ ਪਹਿਲੀ ਵਾਰ ਰਾਜ ਸਭਾ ਦੇ ਮੈਂਬਰ ਬਣੇ ਹਨ। ਉਹ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਵੀ ਹਨ। ਰਾਘਵ ਚੱਢਾ ਨੇ ਅੰਨਾ ਅੰਦੋਲਨ ਰਾਹੀਂ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਨੇਤਾ ਦੇ ਨਾਲ ਰਾਘਵ ਚੱਢਾ ਸੀਏ ਵੀ ਹਨ। 22 ਸਾਲ ਦੀ ਉਮਰ ‘ਚ ਉਨ੍ਹਾਂ ਨੇ ਇੱਕ ਚਾਰਟਰਡ ਅਕਾਊਂਟੈਂਟ ਵਜੋਂ ਅਭਿਆਸ ਕਰਨ ਦਾ ਲਾਇਸੈਂਸ ਪ੍ਰਾਪਤ ਕਰ ਲਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h