Kaithal News: ਕੈਥਲ ਦੀ ਸਬ-ਡਵੀਜ਼ਨ ਗੂਹਲਾ ਚੀਕਾ ਦੇ ਪਿੰਡ ਦਾਬਨ ਖੇੜੀ ਵਿੱਚ ਨਸ਼ਿਆਂ ਦੀ ਕਮਾਈ ਨਾਲ ਬਣੀ ਨਜਾਇਜ਼ ਉਸਾਰੀ (illegal construction) ‘ਤੇ ਪੀਲਾ ਪੰਜਾ ਚਲਿਆ। ਜਿਸ ਕਰਕੇ ਪਿੰਡ ਦੇ ਲੋਕ ਭੜਕ ਗਏ। ਇਨ੍ਹਾਂ ਹੀ ਨਹੀਂ ਪਿੰਡ ਦੇ ਲੋਕਾਂ ਨੇ JCB ‘ਤੇ ਪਥਰਾਅ ਕੀਤਾ। ਹੰਗਾਮਾ ਵਧਦਾ ਵੇਖ ਕੇ ਪੁਲਿਸ ਨੂੰ ਵੀ ਸਖ਼ਤ ਕਾਰਵਾਈ ਕਰਦਿਆਂ ਭੀੜ ਨੂੰ ਭੱਜਾਉਣ ਲਈ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ।
ਹਾਸਲ ਜਾਣਕਾਰੀ ਮੁਤਾਬਕ ਗੂਹਲਾ ਚੀਕਾ ਦੇ ਪਿੰਡ ਦਾਬਨ ਖੇੜੀ ਵਿੱਚ ਨਜਾਇਜ਼ ਤੌਰ ’ਤੇ ਨਸ਼ਾ ਤਸਕਰਾਂ ਨੂੰ ਛੁਡਾਉਣ ਲਈ ਅਧਿਕਾਰੀ ਪੁਲਿਸ ਫੋਰਸ ਨਾਲ ਪੁੱਜੇ। ਸਹਿਬ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਦਾਬਨ ਖੇੜੀ ਤਹਿਸੀਲ ਗੂਹਲਾ ਜ਼ਿਲ੍ਹਾ ਕੈਥਲ, ਸੇਵਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦਾਬਨ ਖੇੜੀ ਤਹਿਸੀਲ ਗੂਹਲਾ ਪਿੰਡ ਦੀ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਤੌਰ ’ਤੇ ਨਸ਼ੇ ਦੀ ਕਾਲੀ ਕਮਾਈ ਨਾਲ ਮਕਾਨ ਬਣਾ ਰਹੇ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਉਸਾਰੀ ਨੂੰ ਢਾਹਉਣ ਦੀ ਕਾਰਵਾਈ ਕੀਤੀ ਗਈ।
ਜਿਵੇਂ ਹੀ ਪੁਲਿਸ ਨੇ ਦੂਜੇ ਮਕਾਨ ’ਤੇ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਜੇਸੀਬੀ ’ਤੇ ਇੱਟਾਂ ਅਤੇ ਮਿੱਟੀ ਦੇ ਢੇਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਕਾਫੀ ਡਰਾਮਾ ਹੋਇਆ। ਇਸੇ ਦੌਰਾਨ ਦੋਸ਼ੀ ਸੇਵਾ ਸਿੰਘ ਘਰ ਦੀ ਦੂਜੀ ਮੰਜ਼ਿਲ ਦੀ ਛੱਤ ‘ਤੇ ਚੜ੍ਹਿਆ ਤਾਂ ਪੁਲਿਸ ਨੇ ਉਸ ਨੂੰ ਜ਼ਬਰਦਸਤੀ ਹੇਠਾਂ ਉਤਾਰਿਆ ਗਿਆ।
ਜਿਸ ਲਈ ਪੁਲਿਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ ਅਤੇ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ।