AQI in Punjab: ਪੰਜਾਬ ਦੇ ਸ਼ਹਿਰਾਂ ਵਿੱਚ ਦੀਵਾਲੀ ਤੋਂ ਬਾਅਦ ਆਬੋ ਹਵਾ ਕਾਫ਼ੀ ਖ਼ਰਾਬ ਹੋ ਗਈ ਹੈ। ਪਹਿਲਾਂ ਤਾਂ ਸੂਬੇ ‘ਚ ਪਰਾਲੀ ਸਾੜਣ ਦੀਆਂ ਘਟਨਾਵਾਂ ਵਾਪਰ ਰਹੀਆਂ ਸੀ ਇਸ ਦੇ ਨਾਲ ਹੀ ਬੀਤੇ ਦਿਨੀਂ ਸੂਬੇ ਦੇ ਲੋਕਾਂ ਨੇ ਦੀਵਾਲੀ ਮੌਕੇ ਸਰਕਾਰੀ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉੱਡਾਈਆਂ ਅਤੇ ਖੂਬ ਪਟਾਕੇ ਸਾੜੇ। ਇਸ ਤੋਂ ਬਾਅਦ ਹੁਣ ਸੂਬੇ ‘ਚ ਖੁੱਲ੍ਹੇ ਵਿੱਚ ਸਾਹ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ।
ਦੱਸ ਦਈਏ ਕਿ ਰਿਪੋਰਟ ਮੁਤਾਬਕ ਰਾਤ 8 ਵਜੇ ਤੋਂ ਬਾਅਦ ਸੂਬੇ ਦੇ ਵੱਡੇ ਸ਼ਹਿਰਾਂ ਦੀ ਪ੍ਰਦੂਸ਼ਿਤ ਹਵਾ ਦਮੇ ਦੇ ਮਰੀਜ਼ਾਂ ਦੀ ਜਾਨ ਲੈ ਸਕਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਵੀ ਬਿਮਾਰ ਕਰ ਸਕਦੀ ਹੈ। ਇੰਨਾ ਹੀ ਨਹੀਂ ਰਾਤ ਦੇ ਪ੍ਰਦੂਸ਼ਣ ਦਾ ਅਸਰ ਸਵੇਰ ਵੇਲੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਇਸ ਮਾਹੌਲ ਵਿੱਚ ਬਿਨਾਂ ਕੰਮ ਦੇ ਬਾਹਰ ਨਾ ਜਾਓ।
ਦੀਵਾਲੀ ਦੀ ਰਾਤ ਪ੍ਰਦੂਸ਼ਣ ਨੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (AQI) ਨੂੰ ਰਾਤ ਨੂੰ 500 ਤੋਂ ਪਾਰ ਕਰ ਦਿੱਤਾ। ਇਸ ਦਾ ਅਸਰ ਰਾਤ ਭਰ ਮਾਹੌਲ ‘ਚ ਦੇਖਣ ਨੂੰ ਮਿਲਿਆ। ਅਜੇ ਵੀ ਜ਼ਿਆਦਾਤਰ ਸ਼ਹਿਰਾਂ ਦਾ AQI 300 ਤੋਂ ਉੱਪਰ ਚੱਲ ਰਿਹਾ ਹੈ। ਯਾਨੀ ਖੁੱਲ੍ਹੇ ਵਿੱਚ ਸਾਹ ਲੈਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ‘ਤੇ ਕਾਬੂ ਪਾਉਣ ‘ਚ ਕਈ ਦਿਨ ਲੱਗਣਗੇ। ਹੁਣ ਸਿਰਫ਼ ਮੀਂਹ ਹੀ ਸਹਾਰਾ ਹੈ। ਜੇਕਰ ਹਵਾ ਤੋਂ ਬਗੈਰ ਮੀਂਹ ਪੈਂਦਾ ਹੈ ਤਾਂ ਪਾਣੀ ਦੀਆਂ ਬੂੰਦਾਂ ਨਾਲ ਇਹ ਪ੍ਰਦੂਸ਼ਣ ਸਾਫ਼ ਹੋ ਜਾਵੇਗਾ।
ਮਾਸਕ ਮੁੜ ਤੋਂ ਹੋਇਆ ਜ਼ਰੂਰੀ
ਮਾਸਕ ਇੱਕ ਵਾਰ ਫਿਰ ਜ਼ਰੂਰੀ ਹੋ ਗਿਆ ਹੈ, ਪਰ ਇਸ ਵਾਰ ਨਾ ਤਾਂ ਕੋਰੋਨਾ ਕਰਕੇ ਅਤੇ ਨਾ ਹੀ ਸਰਕਾਰ ਦੇ ਹੁਕਮ ਹਨ। ਡਾਕਟਰਾਂ ਨੇ ਇਸ ਨੂੰ ਜ਼ਰੂਰੀ ਦੱਸਿਆ ਹੈ, ਕਿਉਂਕਿ ਇਸ ਸਮੇਂ ਪ੍ਰਦੂਸ਼ਣ ਆਪਣੇ ਸਿਖਰ ‘ਤੇ ਹੈ। ਦਿਨ ਹੋਵੇ ਜਾਂ ਰਾਤ, ਪ੍ਰਦੂਸ਼ਣ ਚਿੰਤਾਜਨਕ ਪੱਧਰ ‘ਤੇ ਜਾ ਰਿਹਾ ਹੈ। ਇਸ ਲਈ ਛਾਤੀ ਦੇ ਮਰੀਜ਼ਾਂ ਅਤੇ ਆਮ ਤੰਦਰੁਸਤ ਲੋਕਾਂ ਲਈ ਮਾਸਕ ਜ਼ਰੂਰੀ ਹਨ।
ਜਾਣੋ ਆਪਣੇ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ
ਅੰਮ੍ਰਿਤਸਰ– ਰਾਤ 8 ਵਜੇ ਪ੍ਰਦੂਸ਼ਣ 307 AQI ਦਰਜ ਕੀਤਾ ਗਿਆ। 10 ਵਜੇ ਇਹ ਵਧ ਕੇ 370 AQI ਹੋ ਗਿਆ। ਦੁਪਹਿਰ 12 ਵਜੇ ਸਭ ਤੋਂ ਉੱਚਾ ਪੱਧਰ 500 AQI ਤੋਂ ਉੱਪਰ ਸੀ। ਸਵੇਰੇ 283 ਦਰਜ ਕੀਤਾ ਗਿਆ ਹੈ। ਜਦੋਂ ਕਿ ਸ਼ਹਿਰ ਦਾ ਔਸਤ AQI 283 ਦਰਜ ਕੀਤਾ ਗਿਆ ਹੈ।
ਜਲੰਧਰ – ਰਾਤ 8 ਵਜੇ AQI 287 ਦਰਜ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 387 AQI ਹੋ ਗਿਆ। ਜਲੰਧਰ ਦਾ AQI ਵੀ ਰਾਤ 12 ਵਜੇ 500 ਤੋਂ ਉਪਰ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਸਵੇਰ ਦਾ AQI 302 ਹੈ, ਜੋ ਸਿਹਤ ਲਈ ਠੀਕ ਨਹੀਂ ਹੈ। ਜਲੰਧਰ ਦੀ ਔਸਤ AQI 243 ਦਰਜ ਕੀਤੀ ਗਈ ਹੈ।
ਲੁਧਿਆਣਾ– ਰਾਤ 9 ਵਜੇ AQI 338 ਰਿਕਾਰਡ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 406 ਹੋ ਗਿਆ। ਰਾਤ ਦੇ 12 ਵਜੇ ਇਹ AQI 500 ਤੋਂ ਉੱਪਰ ਸੀ। ਸਵੇਰੇ 6 ਵਜੇ ਵੀ AQI 342 ਰਿਹਾ। ਇਸ ਦੇ ਨਾਲ ਹੀ ਔਸਤ AQI 265 ‘ਤੇ ਚੱਲ ਰਿਹਾ ਹੈ।
ਪਟਿਆਲਾ – ਰਾਤ 10 ਵਜੇ AQI 247 ਦਰਜ ਕੀਤਾ ਗਿਆ। ਇਹ AQI ਰਾਤ 12 ਵਜੇ 391 ਦਰਜ ਕੀਤਾ ਗਿਆ। ਸਵੇਰੇ 6 ਵਜੇ ਤੱਕ 304 ਰਿਕਾਰਡ 300 AQI ਨੂੰ ਪਾਰ ਕਰ ਗਏ। ਪਟਿਆਲਾ ਵਿਖੇ ਔਸਤ AQI 226 ਦਰਜ ਕੀਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android:📱 https://bit.ly/3VMis0h
IOS:🍎 https://apple.co/3F63oER