ਪਿਛਲੇ 13 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਹਰਿਆਣਾ ਦਾ ਖਨੌਰੀ ਬਾਰਡਰ ਦਾ ਰਸਤੇ ਪੂਰੀ ਤਰਾਂ ਨਾਲ ਬੰਦ ਸੀ ਜਿਸ ਕਾਰਨ ਆਮ ਜਨਤਾ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਿਲ ਆਉਂਦੀ ਸੀ।
ਹੁਣ ਪਿਛਲੇ 13 ਮਹੀਨਿਆਂ ਤੋਂ ਬੰਦ ਖਨੌਰੀ ਬਾਰਡਰ ਵੀ ਖੁੱਲ ਗਿਆ ਹੈ ਅਤੇ ਆਮ ਆਵਾਜਾਈ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਹਰਿਆਣਾ ਪੁਲਿਸ ਨੇ ਕੱਲ੍ਹ ਹੀ, 20 ਮਾਰਚ ਨੂੰ ਇੱਥੋਂ ਸੀਮਿੰਟ ਦੇ ਬੈਰੀਕੇਡ ਹਟਾ ਦਿੱਤੇ ਸਨ। ਹਾਲਾਂਕਿ, ਪੰਜਾਬ ਵਾਲੇ ਪਾਸੇ ਤੋਂ ਟਰਾਲੀਆਂ ਨੂੰ ਹਟਾਉਣ ਵਿੱਚ ਸਮਾਂ ਲੱਗਿਆ।
ਇਸ ਤੋਂ ਪਹਿਲਾਂ, ਅੰਬਾਲਾ ਅਤੇ ਪਟਿਆਲਾ ਵਿਚਕਾਰ ਸ਼ੰਭੂ ਸਰਹੱਦ ਕੱਲ੍ਹ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦਿੱਲੀ-ਅੰਮ੍ਰਿਤਸਰ-ਜੰਮੂ ਹਾਈਵੇਅ ‘ਤੇ ਆਵਾਜਾਈ ਸ਼ੁਰੂ ਹੋ ਗਈ ਹੈ। 19 ਮਾਰਚ ਨੂੰ, ਪੰਜਾਬ ਪੁਲਿਸ ਨੇ ਕਿਸਾਨਾਂ ਤੋਂ ਇਹ ਦੋਵੇਂ ਸਰਹੱਦਾਂ ਖਾਲੀ ਕਰਵਾ ਲਈਆਂ ਸਨ।