ਦੀਪਕ ਟੀਨੂੰ ਕੋਲੋ 5 ਗ੍ਰੇਨੇਡ ਹੋਏ ਬਰਾਮਦ, ਰੋਹਿਤ ਗੋਦਾਰਾ ਤੇ ਜੈਕ ਨਾਲ ਸੰਪਰਕ ਸੀ।ਆਟੋਮੈਟਿਕ ਪਿਸਟਲ ਵੀ ਹੋਏ ਬਰਾਮਦ। ਧਾਲੀਵਾਲ ਦਾ ਕਹਿਣਾ ਹੈ ਕਿ ਦੀਪਕ ਟੀਨੂੰ ਬਾਹਰ ਭੱਜਣ ਦੀ ਫਿਰਾਕ ‘ਚ ਸੀ।ਰੋਹਿਤ ਗੋਦਾਰਾ ਤੇ ਜੈਕ ਬਾਹਰ ਬੈਠੇ ਹੀ ਉਸਦੀ ਬਾਹਰ ਜਾਣ ‘ਚ ਮੱਦਦ ਕਰ ਰਹੇ ਸੀ, ਪਾਸਪੋਰਟ ਬਣ ਗਿਆ ਸੀ। ਧਾਲੀਵਾਲ ਦਾ ਕਹਿਣਾ ਹੈ ਕਿ ਦੀਪਕ ਟੀਨੂੰ ਬਾਹਰ ਭੱਜਣ ਦੀ ਫਿਰਾਕ ‘ਚ ਸੀ।ਰੋਹਿਤ ਗੋਦਾਰਾ ਤੇ ਜੈਕ ਬਾਹਰ ਬੈਠੇ ਹੀ ਉਸਦੀ ਬਾਹਰ ਜਾਣ ‘ਚ ਮੱਦਦ ਕਰ ਰਹੇ ਸੀ, ਪਾਸਪੋਰਟ ਬਣ ਗਿਆ ਸੀ।
ਸੁਣੋ ਕੀ ਬੋਲੇ HGS Dhaliwal
ਦੱਸ ਦੇਈਏ ਕਿ 1-2 ਅਕਤੂਬਰ ਰਾਤ ਨੂੰ ਦੀਪਕ ਮਾਨਸਾ ਪੁਲਿਸ ਦੀ ਕਸਟਡੀ ਤੋਂ ਭੱਜ ਗਿਆ ਸੀ।ਇਹ 2017 ‘ਚ ਹਰਿਆਣਾ ਪੁਲਿਸ ਦੀ ਕਸਟਡੀ ਤੋਂ ਭੱਜ ਗਿਆ ਸੀ।ਅਸੀਂ ਕਈ ਸੂਬਿਆਂ ‘ਚ ਇਸ ਦੀ ਤਲਾਸ਼ ਕੀਤੀ।ਦੀਪਕ ਟੀਨੂੰ ਕਾਫੀ ਅਲਰਟ ਸੀ, ਉਹ ਲਗਾਤਾਰ ਥਾਂ ਬਦਲ ਰਿਹਾ ਸੀ।ਰਾਜਸਥਾਨ, ਅਜ਼ਮੇਰ ਤੋਂ ਦੀਪਕ ਟੀਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।5 ਗ੍ਰੇਨੇਡ ਤੇ 2 ਆਟੋਮੈਟਿਕ ਪਿਸਟਲ ਮਿਲੇ।
ਜੈਕ ਤੇ ਰੋਹਿਤ ਗੋਦਾਰਾ ਨੇ ਇਸਦੀ ਮਦਦ ਕੀਤੀ।ਰੋਹਿਤ ਗੋਦਾਰਾ ਗੈਂਗਸਟਰ ਸੰਪਤ ਨੇਹਰਾ ਦਾ ਕਰੀਬੀਹੈ ਤੇ ਅਜਰਬੇਜਾਨ ‘ਚ ਹੈ, ਜਦੋਂ ਕਿ ਜੈਕ ਯੂਰੋਪ ‘ਚ ਹੈ।ਜੈਕ ਅਨਮੋਲ ਬਿਸ਼ਨੋਈ ਦਾ ਕਰੀਬੀ ਹੈ।ਦੀਪਕ ਟੀਨੂੰ ਕਈ ਸਟੇਟ ‘ਚ ਵਾਰਦਾਤ ਕਰ ਚੁੱਕਾ ਹੈ।ਦੇਸ਼ ਦੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਸੀ।ਕੁਝ ਪਾਸਪੋਰਟ ਵੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ।ਗ੍ਰਨੇਡ ਮਿਲੇ ਉਸ ਨੂੰ ਲੈ ਕੇ ਅਜੇ ਪੁਛਗਿਛ ਹੋਣੀ ਹੈ।