ਮੇਰਠ ਵਿੱਚ ਬੀਤੇ ਦਿਨੀ ਹੀ ਡ੍ਰਮ ਕਤਲਕਾਂਡ ਵਰਗਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਹੋਰ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਸੱਪ ਨਾਲ ਦਸਵਾ ਕੇ ਹੱਤਿਆ ਕਰ ਦਿੱਤੀ ਸੀ ਦਰਅਸਲ ਪਤਨੀ ਵੱਲੋਂ ਮੌਤ ਨੂੰ ਕੁਦਰਤੀ ਦਿਖਾਉਣ ਲਈ ਪਤੀ ਦੇ ਬਿਸਤਰ ਤੇ ਸੱਪ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਪਤੀ ਦੇ ਮ੍ਰਿਤਕ ਸ਼ਰੀਰ ਤੇ ਸੱਪ ਡੱਸਣ ਦੇ ਕਈ ਨਿਸ਼ਾਨ ਸਨ ਪਰ ਇਹ ਸਾਰੀ ਯੋਜਨਾ ਦਾ ਖੁਲਾਸਾ ਉਦੋਂ ਹੋਇਆ ਜਦੋ ਸੱਪ ਫੜਦੰ ਲਈ ਮਾਹਿਰਾਂ ਨੂੰ ਬੁਲਾਇਆ ਗਿਆ।
ਜਾਣਕਾਰੀ ਅਨੁਸਾਰ ਪਹਿਲਾਂ ਪਤਨੀ ਨੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਮਾਮਲੇ ਨੂੰ ਛੁਪਾਉਣ ਲਈ ਪਤਨੀ ਅਤੇ ਉਸਦੇ ਪ੍ਰੇਮੀ ਨੇ ਪਤੀ ਦੀ ਲਾਸ਼ ਨੂੰ ਸੱਪ ਤੋਂ ਢੰਗ ਮਰਵਾ ਦਿੱਤਾ। ਦੋਵੇਂ ਇਸ ਵਿੱਚ ਲਗਭਗ ਸਫਲ ਹੋ ਗਏ ਸਨ, ਪਰ ਉਨ੍ਹਾਂ ਦੀ ਸਾਜ਼ਿਸ਼ ਅਸਫਲ ਹੋ ਗਈ।
ਸੱਪ ਨੂੰ ਫੜਨ ਲਈ ਜਦੋਂ ਸੱਪ ਮਾਹਰਾਂ ਨੂੰ ਬੁਲਾਇਆ ਗਿਆ ਤਾਂ ਉਸਨੇ ਮੌਕੇ ਤੋਂ ਇੱਕ ਸੱਪ ਫੜ ਲਿਆ, ਪਰ ਉਸਨੂੰ ਦੇਖਣ ਤੋਂ ਬਾਅਦ ਉਸਨੇ ਦੱਸਿਆ ਕਿ ਇਸਦੇ ਦੰਦਾਂ ਹੇਠ ਕੋਈ ਜ਼ਹਿਰੀਲੀ ਗਲੈਂਡ ਨਹੀਂ ਸੀ ਜੋ ਕਿ ਜਹਿਰ ਛੱਡ ਦੀ ਹੈ। ਇਸਦਾ ਮਤਲਬ ਹੈ ਕਿ ਉਸ ਸੱਪ ਦੇ ਡੰਗਣ ਨਾਲ ਕਿਸੇ ਇਨਸਾਨ ਦੀ ਮੌਤ ਨਹੀਂ ਹੋ ਸਕਦੀ।
ਜਦੋਂ ਦੇਖਿਆ ਗਿਆ ਤਾਂ ਅਮਿਤ ਦੇ ਸਰੀਰ ‘ਤੇ ਸੱਟ ਦੇ ਨਿਸ਼ਾਨ ਵੀ ਬਹੁਤ ਅਜੀਬ ਸਨ। ਸਰੀਰ ਵੀ ਨੀਲਾ ਨਹੀਂ ਹੋਇਆ ਸੀ, ਜਿਵੇਂ ਕਿ ਆਮ ਤੌਰ ‘ਤੇ ਜ਼ਹਿਰ ਦੇ ਮਾਮਲਿਆਂ ਵਿੱਚ ਹੁੰਦਾ ਹੈ। ਇੱਥੋਂ ਅਮਿਤ ਦੇ ਪਰਿਵਾਰ ਦਾ ਸ਼ੱਕ ਡੂੰਘਾ ਹੋਣ ਲੱਗਾ।
ਇਸ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦਾ ਫੈਸਲਾ ਕੀਤਾ। ਪੋਸਟਮਾਰਟਮ ਰਿਪੋਰਟ ਤੋਂ ਪੂਰੀ ਤਸਵੀਰ ਸਪੱਸ਼ਟ ਹੋ ਗਈ। ਮੌਤ ਦਾ ਕਾਰਨ ਗਲਾ ਘੁੱਟਣ ਦੀ ਪੁਸ਼ਟੀ ਹੋਈ। ਕਾਤਲ ਮ੍ਰਿਤਕ ਦੀ ਪਤਨੀ ਹੀ ਨਿਕਲੀ। ਉਸਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਅਮਿਤ ਦਾ ਕਤਲ ਕਰ ਦਿੱਤਾ ਸੀ।