ਅਮਰੀਕਾ ਦੇ ਲਾਸ ਏਂਜਲਸ ਦੇ ਇੱਕ ਵੱਡੇ ਇਲਾਕੇ ਵਿੱਚ ਅੱਗ ਲੱਗਣ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ ਹੈ। ਸਾਹਮਣੇ ਆ ਰਹੀਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਇਹ ਤਬਾਹੀ ਕਿੰਨੀ ਵੱਡੀ ਹੈ। ਇਸ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਅਤੇ ਕਿੰਨੇ ਹੀ ਲੋਕ ਜੀਵ ਜੰਤੂ ਪ੍ਰਭਾਵਿਤ ਹੋਏ ਹਨ।
ਜਾਣਕਾਰੀ ਮੁਤਾਬਿਕ ਸੈਂਕੜੇ ਘਰ ਢਹਿ ਗਏ ਹਨ, ਕਾਰਾਂ ਬੇਕਾਰ ਹੋ ਗਈਆਂ ਹਨ ਕਾਰਾਂ ਦੇ ਸਿਰਫ ਢਾਂਚੇ ਹੀ ਬਾਕੀ ਬਚੇ ਹਨ, ਏਟੀਐਮ ਪਿਘਲ ਗਏ ਹਨ ਅਤੇ ਤੇਜ਼ ਹਵਾਵਾਂ ਨਾਲ ਦਰੱਖਤ ਵੀ ਡਿੱਗ ਗਏ ਹਨ।
ਲਾਸ ਏਂਜਲਸ ਦੇ ਅਧਿਕਾਰੀਆਂ ਨੇ ਸਥਾਨਕ ਸਿਹਤ ਐਮਰਜੈਂਸੀ ਨੇ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੈ। ਇੱਥੇ ਅਸਮਾਨ ਸੁਆਹ ਦੇ ਬਰੀਕ ਕਣਾਂ ਅਤੇ ਧੂੰਏਂ ਦੀ ਚਾਦਰ ਨਾਲ ਢੱਕਿਆ ਹੋਇਆ ਹੈ।
ਇੱਥੇ ਅੱਗ ਲੱਗਣ ਕਾਰਨ ਹੁਣ ਤੱਕ 11 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੁਣ ਤੱਕ ਸਾਹਮਣੇ ਆ ਰਹੀ ਹੈ। ਹਾਲਾਂਕਿ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਖਬਰਾਂ ਅਨੁਸਾਰ ਹੁਣ ਤੱਕ ਲਾਸ ਏਂਜਲਸ ਵਿੱਚ ਸੈਂਕੜੇ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਇਲਾਕੇ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਕਈ ਥਾਵਾਂ ਤੇ ਅੱਗ ਹਲੇ ਵੀ ਕਾਬੂ ਵਿੱਚ ਨਹੀਂ ਆਈ ਹੈ ਸੰਗਠਨਾਂ ਵੱਲੋਂ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਾਸ ਏਂਜਲਸ ਕਾਉਂਟੀ ਸ਼ੈਰਿਫ ਰੌਬਰਟ ਲੂਨਾ ਦੁਆਰਾ ਕਿਹਾ ਗਿਆ ਹੈ ਕਿ, ਏਨੀ ਭਿਆਨਕ ਅੱਗ ਦੇਖ ਕੇ ਲੱਗਦਾ ਹੈ ਕਿ ਇਸ ਜਗਾਹ ਕਿਸੇ ਨੇ ਬੰਬ ਸੁੱਟ ਦਿੱਤਾ ਹੋਵੇ। ਜਾਣਕਾਰੀ ਮੁਤਾਬਿਕ ਲਾਸ ਏਂਜਲਸ ਦੇ ਇਤਿਹਾਸ ਵਿੱਚ ਇਹ ਘਟਨਾ ਸਭ ਤੋਂ ਭਿਆਨਕ ਹੈ ਜਿਸ ਵਿੱਚ ਅਨੇਕਾਂ ਲੋਕਾਂ ਅਤੇ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਹੈ।
ਅੱਗ ਲੱਗਣ ਦਾ ਕਾਰਨ ਹਲੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਇਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸ਼ਨ ਇਸਦੀ ਜਾਂਚ ਕਰ ਰਿਹਾ ਹੈ।