ਬੁੱਧਵਾਰ, ਮਈ 6, 2026 12:05 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

Agnipath Scheme – ਹੋਰ ਕਿਹੜੇ ਮੁਲਕਾਂ ‘ਚ ਲਾਗੂ ਹੈ ਅਗਨੀਪਥ ਸਕੀਮ ?

by propunjabtv
ਜੂਨ 19, 2022
in Featured News
0

ਭਾਰਤੀ ਫੌਜ ਦੇ ਤਿੰਨਾਂ ਮੁਖੀਆਂ ਨੇ ਸੈਨਾ ਵਿੱਚ ਥੋੜ੍ਹੇ ਸਮੇਂ ਲਈ ਨਿਯੁਕਤੀਆਂ ਨੂੰ ਲੈ ਕੇ ‘ਅਗਨੀਪੱਥ’ ਨੀਤੀ ਦਾ ਐਲਾਨ ਕੀਤਾ ਹੈ।ਇਸ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿਚ ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਹਨ।

ਨੌਜਵਾਨਾਂ ਨੂੰ ਫ਼ੌਜ ਵਿਚ 4 ਸਾਲ ਲਈ ਭਰਤੀ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅਗਨੀਵੀਰ ਕਿਹਾ ਜਾਵੇਗਾ। ਇਸ ਯੋਜਨਾ ਤਹਿਤ ਭਰਤੀ ਕੀਤੇ ਗਏ 25 ਫ਼ੀਸਦੀ ਨੌਜਵਾਨਾਂ ਨੂੰ 4 ਸਾਲ ਬਾਅਦ ਭਾਰਤੀ ਫ਼ੌਜ ਵਿਚ ਜਾਣ ਦਾ ਮੌਕਾ ਮਿਲੇਗਾ ਜਦੋਂਕਿ ਬਾਕੀ ਅਗਨੀਵੀਰਾਂ ਨੂੰ ਨੌਕਰੀ ਛੱਡਣੀ ਪਵੇਗੀ।

ਹਾਲਾਂਕਿ ਇਹ ਪਹਿਲੀ ਵਾਰ ਭਾਰਤੀ ਫ਼ੌਜ ਵਿਚ ਥੋੜ੍ਹੇ ਸਮੇਂ ਲਈ ਨੌਜਵਾਨਾਂ ਦੀ ਭਰਤੀ ਕਰਨ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਵਾਂਗ ਦੁਨੀਆ ’ਚ ਕਰੀਬ 30 ਅਜਿਹੇ ਦੇਸ਼ ਹਨ, ਜਿੱਥੇ ਫ਼ੌਜ ’ਚ ਥੋੜ੍ਹੇ ਸਮੇਂ ਲਈ ਭਰਤੀ ਹੁੰਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਾਂ ’ਚ ਫ਼ੌ ਵਿਚ ਨੌਕਰੀ ਕਰਨੀ ਲਾਜ਼ਮੀ ਹੈ ਅਤੇ ਇਸ ਦੇ ਲਈ ਕਾਨੂੰਨ ਵੀ ਬਣਾਇਆ ਗਿਆ ਹੈ। ਇਹ ਕਾਨੂੰਨ ਕੁਝ ਮਹੀਨਿਆਂ ਤੋਂ ਲੈ ਕੇ ਕੁਝ ਸਾਲਾਂ ਤਕ ਦਾ ਹੋ ਸਕਦਾ ਹੈ।ਆਉ ਤਹਾਨੂੰ ਦੱਸਦੇ ਹੈ ਕਿ ਅਜਿਹੇ ਕਿਹੜੇ ਮੁਲਕ ਹਨ

ਰੂਸ

ਇਥੇ 18 ਤੋਂ 27 ਸਾਲ ਤਕ ਦੇ ਨੌਜਵਾਨਾਂ ਲਈ ਫ਼ੌਜੀ ਸੇਵਾ ਦੇਣੀ ਬਹੁਤ ਜ਼ਰੂਰੀ ਹੈ। ਪਹਿਲਾਂ ਨੌਜਵਾਨਾਂ ਲਈ ਸਮਾਂ 2 ਸਾਲ ਸੀ ਪਰ 2008 ਵਿਚ ਇਸ ਨੂੰ ਘਟਾ ਕੇ 12 ਮਹੀਨੇ ਕਰ ਦਿੱਤਾ ਗਿਆ ਹੈ।

ਉੱਤਰੀ ਕੋਰੀਆ

ਉੱਤਰੀ ਕੋਰੀਆ ਕੋਲ ਸਭ ਤੋਂ ਲੰਮੀ ਲਾਜ਼ਮੀ ਫ਼ੌਜੀ ਸੇਵਾ ਦੀ ਵਿਵਸਥਾ ਹੈ। ਇਥੇ ਮਰਦਾਂ ਨੂੰ 11 ਸਾਲ ਅਤੇ ਔਰਤਾਂ ਨੂੰ 7 ਸਾਲ ਫ਼ੌਜ ਵਿਚ ਨੌਕਰੀ ਕਰਨੀ ਪੈਂਦੀ ਹੈ।

ਸੀਰੀਆ

ਸੀਰੀਆ ਵਿਚ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ। ਮਾਰਚ 2011 ਵਿਚ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਲਾਜ਼ਮੀ ਫ਼ੌਜੀ ਸੇਵਾ ਨੂੰ 21 ਮਹੀਨਿਆਂ ਤੋਂ ਘਟਾ ਕੇ 18 ਮਹੀਨੇ ਕਰਨ ਦਾ ਫ਼ੈਸਲਾ ਕੀਤਾ ਸੀ। ਜਿਹੜੇ ਵਿਅਕਤੀ ਸਰਕਾਰੀ ਨੌਕਰੀ ਕਰਦੇ ਹਨ ਪਰ ਲਾਜ਼ਮੀ ਫ਼ੌਜੀ ਸੇਵਾ ਨਹੀਂ ਦਿੰਦੇ, ਉਹ ਆਪਣੀ ਨੌਕਰੀ ਗੁਆ ਸਕਦੇ ਹਨ। ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਲਾਜ਼ਮੀ ਫ਼ੌਜੀ ਸੇਵਾ ਦੇਣ ਤੋਂ ਭੱਜਣ ਵਾਲਿਆਂ ਨੂੰ 15 ਸਾਲ ਦੀ ਜੇਲ੍ਹ ਹੋ ਜਾਂਦੀ ਹੈ।

ਲਿਥੁਆਨੀਆ

ਇਥੇ 18 ਤੋਂ 26 ਸਾਲ ਦੀ ਉਮਰ ਦੇ ਮਰਦਾਂ ਨੂੰ ਇਕ ਸਾਲ ਲਈ ਫ਼ੌਜ ਵਿਚ ਲਾਜ਼ਮੀ ਤੌਰ ’ਤੇ ਸੇਵਾ ਦੇਣੀ ਪੈਂਦੀ ਹੈ।

ਇਰੀਟ੍ਰੀਆ

ਅਫਰੀਕੀ ਦੇਸ਼ ਇਰੀਟ੍ਰੀਆ ’ਚ ਵੀ ਫ਼ੌਜ ਵਿਚ ਲਾਜ਼ਮੀ ਸੇਵਾ ਦੇਣ ਦੀ ਵਿਵਸਥਾ ਹੈ। ਇਸ ਦੇਸ਼ ਵਿਚ ਮਰਦਾਂ, ਨੌਜਵਾਨਾਂ ਅਤੇ ਅਣਵਿਆਹੀਆਂ ਔਰਤਾਂ ਨੂੰ 18 ਮਹੀਨੇ ਦੇਸ਼ ਦੀ ਫ਼ੌਜ ਵਿਚ ਕੰਮ ਕਰਨਾ ਪੈਂਦਾ ਹੈ।

ਸਵੀਡਨ

ਸਵੀਡਨ ਨੇ 100 ਸਾਲ ਬਾਅਦ 2010 ਵਿਚ ਲਾਜ਼ਮੀ ਫ਼ੌਜੀ ਸੇਵਾ ਨੂੰ ਖ਼ਤਮ ਕਰ ਦਿੱਤਾ ਸੀ। ਸਾਲ 2017 ਵਿਚ ਇਸ ਨੂੰ ਮੁੜ ਸ਼ੁਰੂ ਕਰਨ ਲਈ ਵੋਟਿੰਗ ਹੋਈ ਸੀ। ਇਸ ਫ਼ੈਸਲੇ ਤੋਂ ਬਾਅਦ ਜਨਵਰੀ 2018 ਤੋਂ 4 ਹਜ਼ਾਰ ਮਰਦਾਂ ਅਤੇ ਔਰਤਾਂ ਨੂੰ ਲਾਜ਼ਮੀ ਫ਼ੌਜੀ ਸੇਵਾ ਲਈ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ।

ਚੀਨ

ਚੀਨ ਵਿਚ ਨਾਗਰਿਕਾਂ ਲਈ ਮਿਲਟਰੀ ਸਰਵਿਸ ਕਰਨਾ ਤਕਨੀਕੀ ਤੌਰ ’ਤੇ ਲਾਜ਼ਮੀ ਹੈ

ਸਵਿਟਜ਼ਰਲੈਂਡ

ਸਵਿਟਜ਼ਰਲੈਂਡ ’ਚ 18 ਤੋਂ 34 ਸਾਲ ਦੀ ਉਮਰ ਦੇ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ।

ਅਮਰੀਕਾ

ਜਾਣਕਾਰੀ ਮੁਤਾਬਕ ਅਮਰੀਕੀ ਫ਼ੌਜ ਨੇ ਇਸ ਸਾਲ ਫਰਵਰੀ ’ਚ 2 ਸਾਲ ਲਈ ਫ਼ੌਜ ’ਚ ਭਰਤੀ ਹੋਣ ਦਾ ਬਦਲ ਲਿਆਂਦਾ ਹੈ। ਇਸ ਸਕੀਮ ਤਹਿਤ ਬੇਸਿਕ ਅਤੇ ਐਡਵਾਂਸਡ ਟਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਸਿਰਫ਼ 2 ਸਾਲ ਤਕ ਐਕਟਿਵ ਡਿਊਟੀ ’ਤੇ ਰਹਿਣਾ ਪਵੇਗਾ।

ਜਾਰਜੀਆ

ਜਾਰਜੀਆ ਵਿਚ ਇਕ ਸਾਲ ਦੀ ਫ਼ੌਜੀ ਸੇਵਾ ਲਾਜ਼ਮੀ ਹੈ। ਇਸ ਵਿਚ 3 ਮਹੀਨਿਆਂ ਲਈ ਜੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ, ਬਾਕੀ 9 ਮਹੀਨੇ ਡਿਊਟੀ ਅਫ਼ਸਰ ਵਾਂਗ ਕੰਮ ਕਰਨਾ ਪੈਂਦਾ ਹੈ,

ਇਹ ਜਾਣਕਾਰੀ ਵੱਖ ਵੱਖ ਮੀਡੀਆ ਰਿਪੋਰਟਾਂ ਅਨੁਸਾਰ ਹੈ

Tags: Agnipath Schemepunjab current news
Share199Tweet124Share50

Related Posts

ਪੰਜਾਬ ‘ਚ 2 IAS ਅਫਸਰਾਂ ਦੇ ਹੋਏ ਤਬਾਦਲੇ, 6 IPS ਤੇ PPS ਅਫਸਰਾਂ ਦਾ ਵੀ Transfer, ਪੜ੍ਹੋ ਸੂਚੀ

ਮਈ 6, 2026

PM ਕਿਸਾਨ ਯੋਜਨਾ ਤਹਿਤ 6,000 ਦੀ ਥਾਂ 9000 ਰੁਪਏ ਕਰਨ ਦੀ ਤਿਆਰੀ!

ਮਈ 5, 2026

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਚੋਣ ਲਈ ਅਮਿਤ ਸ਼ਾਹ ਨੂੰ ਨਿਗਰਾਨ ਕੀਤਾ ਗਿਆ ਨਿਯੁਕਤ , ਜੇਪੀ ਨੱਡਾ ਨੂੰ ਸੌਂਪੀ ਗਈ ਅਸਾਮ ਦੀ ਜ਼ਿੰਮੇਵਾਰੀ

ਮਈ 5, 2026

ਮੋਬਾਈਲ ਦੀ ਲਤ ਨੇ ਲਈ 10ਵੀਂ ਜਮਾਤ ਦੇ ਵਿਦਿਆਰਥੀ ਦੀ ਜਾਨ, ਸਵੇਰ ਦੀ ਸੈਰ ਦੌਰਾਨ ਟ੍ਰੇਨ ਦੀ ਲਪੇਟ ‘ਚ ਆਇਆ

ਮਈ 5, 2026

Weather Update: ਮੌਸਮ ਵਿਭਾਗ ਵੱਲੋਂ 15 ਰਾਜਾਂ ਵਿੱਚ ਭਾਰੀ ਮੀਂਹ, ਤੂਫਾਨ ਦੀ ਚੇਤਾਵਨੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ

ਮਈ 5, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ, ਰਾਸ਼ਟਰਪਤੀ ਨੂੰ ਕੀਤੀ ਇਹ ਮੰਗ

ਮਈ 5, 2026
Load More

Recent News

ਪੰਜਾਬ ‘ਚ 2 IAS ਅਫਸਰਾਂ ਦੇ ਹੋਏ ਤਬਾਦਲੇ, 6 IPS ਤੇ PPS ਅਫਸਰਾਂ ਦਾ ਵੀ Transfer, ਪੜ੍ਹੋ ਸੂਚੀ

ਮਈ 6, 2026

PM ਕਿਸਾਨ ਯੋਜਨਾ ਤਹਿਤ 6,000 ਦੀ ਥਾਂ 9000 ਰੁਪਏ ਕਰਨ ਦੀ ਤਿਆਰੀ!

ਮਈ 5, 2026

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੀ ਚੋਣ ਲਈ ਅਮਿਤ ਸ਼ਾਹ ਨੂੰ ਨਿਗਰਾਨ ਕੀਤਾ ਗਿਆ ਨਿਯੁਕਤ , ਜੇਪੀ ਨੱਡਾ ਨੂੰ ਸੌਂਪੀ ਗਈ ਅਸਾਮ ਦੀ ਜ਼ਿੰਮੇਵਾਰੀ

ਮਈ 5, 2026

ਮੋਬਾਈਲ ਦੀ ਲਤ ਨੇ ਲਈ 10ਵੀਂ ਜਮਾਤ ਦੇ ਵਿਦਿਆਰਥੀ ਦੀ ਜਾਨ, ਸਵੇਰ ਦੀ ਸੈਰ ਦੌਰਾਨ ਟ੍ਰੇਨ ਦੀ ਲਪੇਟ ‘ਚ ਆਇਆ

ਮਈ 5, 2026

Weather Update: ਮੌਸਮ ਵਿਭਾਗ ਵੱਲੋਂ 15 ਰਾਜਾਂ ਵਿੱਚ ਭਾਰੀ ਮੀਂਹ, ਤੂਫਾਨ ਦੀ ਚੇਤਾਵਨੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ

ਮਈ 5, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.