Air India hires A320 Neo aircraft: ਟਾਟਾ ਸਮੂਹ ਦੀ ਏਅਰਲਾਈਨ ਏਅਰ ਇੰਡੀਆ (AIR INDIA) ਨੇ ਆਇਰਲੈਂਡ ਦੀ ਸੀਡੀਬੀ (CDB) ਐਵੀਏਸ਼ਨ (China Development Bank Aviation) ਤੋਂ ਛੇ Airbus A320neo ਜ਼ਹਾਜ਼ਾਂ ਦਾ ਇੱਕ ਬੇੜਾ ਲੀਜ਼ ‘ਤੇ ਲਿਆ ਹੈ।
ਆਉਣ ਵਾਲੇ ਦਿਨਾਂ ਵਿੱਚ ਇਸ ਨਾਲ ਯਾਤਰੀਆਂ ਨੂੰ ਹੋਰ ਵੀ ਸਹੂਲਤ ਮਿਲੇਗੀ। ਬੁੱਧਵਾਰ ਨੂੰ CDB ਏਸ਼ੀਆ ਨੇ ਇੱਕ ਬਿਆਨ ‘ਚ ਕਿਹਾ ਕਿ ‘ਏਅਰਲਾਈਨ ਇਕਨਾਮਿਕਸ ਗ੍ਰੋਥ ਫਰੰਟੀਅਰਜ਼ ਏਸ਼ੀਆ ਪੈਸੀਫਿਕ-2022’ ਕਾਨਫਰੰਸ ਮੌਕੇ ਜਹਾਜ਼ਾਂ ਨੂੰ ਕਿਰਾਏ ‘ਤੇ ਦੇਣ ਦੇ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਕੰਪਨੀ ਨੇ ਕਿਹਾ ਹੈ ਕਿ ਇਹ ਸਾਡੀ ਪਰਿਵਰਤਨ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸਾਡੀ ਕਨੈਕਟੀਵਿਟੀ ਵਧੇਗੀ।
ਜਹਾਜ਼ 2023 ਦੇ ਅੱਧ ‘ਚ ਮਿਲਣਗੇ-
ਟਾਟਾ ਸਮੂਹ ਨੇ ਏਅਰਲਾਈਨ ਦੀ ਖਰੀਦ ਤੋਂ ਬਾਅਦ ਆਪਣੀ ਮਲਟੀ-ਸਟੇਜ ਟ੍ਰਾਂਸਫਾਰਮੇਸ਼ਨ ਯੋਜਨਾ ਦਾ ਐਲਾਨ ਕੀਤਾ। ਇਸ ਦੇ ਤਹਿਤ CDB ਏਵੀਏਸ਼ਨ ਏਅਰ ਇੰਡੀਆ ਨੂੰ ਵਾਧੂ A320neo ਜਹਾਜ਼ ਕਿਰਾਏ ‘ਤੇ ਦੇਣ ਵਾਲੀ ਪਹਿਲੀ ਕੰਪਨੀ ਹੈ। ਏਅਰ ਇੰਡੀਆ ਨੂੰ ਇਹ ਜਹਾਜ਼ 2023 ਦੇ ਅੱਧ ਵਿੱਚ ਮਿਲ ਜਾਣਗੇ।
ਏਅਰ ਇੰਡੀਆ ਦੇ ਚੀਫ ਕਮਰਸ਼ੀਅਲ ਅਫਸਰ, ਨਿਪੁਨ ਅਗਰਵਾਲ ਨੇ ਸਮਝੌਤੇ ਬਾਰੇ ਕਿਹਾ ਕਿ ਇਹ ਇੱਕ ਅਹਿਮ ਸਮਝੌਤਾ ਹੈ, ਜਿਸ ਨਾਲ ਸਾਨੂੰ ਅਤਿ-ਆਧੁਨਿਕ ਜਹਾਜ਼ਾਂ ਨਾਲ ਸਾਡੇ ਬੇੜੇ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।
AIR ਇੰਡੀਆ ਦਾ ਮਾਰਕੀਟ ਸ਼ੇਅਰ ਕਿੰਨਾ-
ਮੌਜੂਦਾ ਸਮੇਂ ‘ਚ ਏਅਰ ਇੰਡੀਆ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ 10 ਫੀਸਦੀ ਅਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਹਿੱਸੇਦਾਰੀ 12 ਫੀਸਦੀ ਹੈ। ਕੰਪਨੀ ਅਗਲੇ ਪੰਜ ਸਾਲਾਂ ‘ਚ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ‘ਚ 30 ਫੀਸਦੀ ਹਿੱਸੇਦਾਰੀ ਦਾ ਟਾਰਗੇਟ ਲੈ ਕੇ ਚਲ ਰਹੀ ਹੈ।
ਏਅਰ ਇੰਡੀਆ ਕੋਲ ਜਹਾਜ਼ਾਂ ਦਾ ਬੇੜਾ-
ਏਅਰਲਾਈਨ ਅਗਲੇ ਪੰਜ ਸਾਲਾਂ ਵਿੱਚ ਆਪਣੇ ਬੇੜੇ ਦੀ ਸਮਰੱਥਾ ਨੂੰ ਤਿੰਨ ਗੁਣਾ ਕਰਨ ਦੀ ਯੋਜਨਾ ਬਣਾ ਰਹੀ ਹੈ। ਏਅਰ ਇੰਡੀਆ ਅਗਲੇ 15 ਮਹੀਨਿਆਂ ਤਕ ਆਪਣੇ ਬੇੜੇ ਵਿੱਚ ਬੋਇੰਗ ਦੇ ਚੌੜੇ ਆਕਾਰ ਦੇ 5 ਜਹਾਜ਼ ਅਤੇ ਏਅਰਬੱਸ ਛੋਟੇ ਆਕਾਰ ਦੇ 25 ਜਹਾਜ਼ ਸ਼ਾਮਲ ਕਰਨ ਜਾ ਰਹੀ ਹੈ।
ਏਅਰਲਾਈਨ ਕੋਲ ਇਸ ਸਮੇਂ ਛੋਟੇ ਆਕਾਰ ਦੇ 70 ਜਹਾਜ਼ ਹਨ। ਇਨ੍ਹਾਂ ‘ਚੋਂ 54 ਜਹਾਜ਼ ਯਾਤਰੀ ਸੇਵਾਵਾਂ ‘ਚ ਲੱਗੇ ਹੋਏ ਹਨ ਜਦਕਿ ਬਾਕੀ 16 ਜਹਾਜ਼ਾਂ ਤੋਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਹੌਲੀ-ਹੌਲੀ ਕੰਮ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਟਾਟਾ ਗਰੁਪ ਕੋਲ ਏਅਰ ਇੰਡੀਆ ਤੋਂ ਇਲਾਵਾ ਵਿਸਤਾਰਾ ਅਤੇ ਏਅਰ ਏਸ਼ੀਆ ਇੰਡੀਆ ਵੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h