[caption id="attachment_117638" align="alignnone" width="1323"]<img class="size-full wp-image-117638" src="https://propunjabtv.com/wp-content/uploads/2023/01/Raisins.webp" alt="" width="1323" height="880" /> ਕਿਸ਼ਮਿਸ਼ ਦੇ ਗੁਣ ਇਸ ਦੇ ਸਵਾਦ ਤੱਕ ਹੀ ਸੀਮਤ ਨਹੀਂ , ਸਗੋਂ ਇਹ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੈ। ਕਿਸ਼ਮਿਸ਼ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਕਮਜ਼ੋਰੀ, ਸੁਸਤੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ।[/caption] [caption id="attachment_117639" align="alignnone" width="1200"]<img class="size-full wp-image-117639" src="https://propunjabtv.com/wp-content/uploads/2023/01/raisins.jpg" alt="" width="1200" height="675" /> ਕਿਸ਼ਮਿਸ਼ 'ਚ ਆਇਰਨ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ 'ਚ ਵਿਟਾਮਿਨ-ਬੀ ਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਲਾਲ ਖੂਨ ਦੇ ਸੈੱਲ ਬਣਾਉਂਦੇ ਹਨ। ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ, ਤਾਂ ਤੁਸੀਂ ਰੋਜ਼ਾਨਾ ਸੌਗੀ ਦਾ ਸੇਵਨ ਕਰ ਸਕਦੇ ਹੋ।[/caption] [caption id="attachment_117644" align="alignnone" width="1600"]<img class="size-full wp-image-117644" src="https://propunjabtv.com/wp-content/uploads/2023/01/Raisins-1.webp" alt="" width="1600" height="900" /> ਕਿਸ਼ਮਿਸ਼ 'ਚ ਮੌਜੂਦ ਫਾਈਬਰ ਪਾਚਨ ਕਿਰਿਆ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਰਾਤ ਨੂੰ ਇਸ ਨੂੰ ਭਿਓ ਕੇ ਸਵੇਰੇ ਖਾਓ। ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ, ਤਾਂ ਤੁਸੀਂ ਨਿਯਮਿਤ ਤੌਰ 'ਤੇ ਭਿੱਜੀ ਹੋਈ ਸੌਗੀ ਦਾ ਸੇਵਨ ਕਰ ਸਕਦੇ ਹੋ।[/caption] [caption id="attachment_117645" align="alignnone" width="824"]<img class="size-full wp-image-117645" src="https://propunjabtv.com/wp-content/uploads/2023/01/ruins.png" alt="" width="824" height="465" /> ਕਿਸ਼ਮਿਸ਼ 'ਚ ਬੀਟਾ-ਕੈਰੋਟੀਨ, ਵਿਟਾਮਿਨ-ਏ ਤੇ ਕਈ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਮੋਤੀਆਬਿੰਦ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।[/caption] [caption id="attachment_117646" align="alignnone" width="1000"]<img class="size-full wp-image-117646" src="https://propunjabtv.com/wp-content/uploads/2023/01/raisins-5.jpg" alt="" width="1000" height="657" /> ਕਿਸ਼ਮਿਸ਼ 'ਚ ਕੈਲਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਹੱਡੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਹੱਡੀਆਂ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਨਿਯਮਿਤ ਰੂਪ ਨਾਲ ਸੌਗੀ ਦਾ ਸੇਵਨ ਕਰ ਸਕਦੇ ਹੋ।[/caption] [caption id="attachment_117647" align="alignnone" width="800"]<img class="size-full wp-image-117647" src="https://propunjabtv.com/wp-content/uploads/2023/01/Raisins-2.webp" alt="" width="800" height="533" /> ਕਿਸ਼ਮਿਸ਼ 'ਚ ਪੋਟਾਸ਼ੀਅਮ ਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ।[/caption]