ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ।ਰਿਪੋਟਸ ਦੇ ਮੁਤਾਬਕ ਯੂਟਿਊਬਰ ਨੂੰ ਬੇਲ ਮਿਲ ਗਈ ਹੈ।ਇਸ ਖਬਰ ਨਾਲ ਉਨ੍ਹਾਂ ਦੇ ਫੈਨਜ਼ ਬੇਹਦ ਖੁਸ਼ ਨਜ਼ਰ ਆ ਰਹੇ ਹਨ।ਰੇਵ ਪਾਰਟੀ ‘ਚ ਸੱਪਾਂ ਦੇ ਜ਼ਹਿਰ ਦੀ ਸਪਲਾਈ ਮਾਮਲੇ ‘ਚ ਜੇਲ੍ਹ ਗਏ ਐਲਵਿਸ਼ ਯਾਦਵ ਨੂੰ ਵੱਡੀ ਰਾਹਤ ਮਿਲ ਗਈ ਹੈ।
ਐਲਵਿਸ਼ ਯਾਦਵ ਨੂੰ ਰੇਵ ਪਾਰਟੀਆਂ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਦੋਸ਼ ‘ਚ 17 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਿਸਦੇ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਲਿਆ ਗਿਆ ਸੀ।ਉਸਦੀ ਪਹਿਲੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਨਹੀਂ ਹੋ ਸਕੀ ਸੀ ਪਰ ਹੁਣ ਵਕੀਲ ਵਲੋਂ ਦਾਇਰ ਕੀਤੀ ਦੂਜੀ ਪਟੀਸ਼ਨ ‘ਤੇ ਕੋਰਟ ਨੇ ਬੇਲ ਦਿੱਤੀ ਹੈ।