ਖ਼ਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ 3,880 ਮੀਟਰ ਉੱਚੀ ਗੁਫਾ ਅਸਥਾਨ ਦੇ ਅਧਾਰ ਕੈਂਪਾਂ ਤੱਕ ਕਿਸੇ ਵੀ ਨਵੇਂ ਜਥੇ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਯਾਤਰਾ ਲਈ ,ਇਥੇ ਪੁੱਜੇ ਸ਼ਰਧਾਲੂਆਂ ਨੇ ਘਰਾਂ ਨੂੰ ਵਾਪਸੀ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਨਵੇਂ ਜਥੇ ਨੂੰ ਅਮਰਨਾਥ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਥੇ ਜਿਕਰਯੋਗ ਹੈ ਕਿ ਗੁਫਾ ਅਸਥਾਨ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 40 ਲੋਕ ਲਾਪਤਾ ਹਨ।
ਕਰੀਬ 30 ਜੂਨ ਨੂੰ, ਸਲਾਨਾ 43-ਦਿਨ ਦੀ ਤੀਰਥ ਯਾਤਰਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਨੂਨਵਾਨ-ਪਹਿਲਗਾਮ ਅਤੇ ਮੱਧ ਕਸ਼ਮੀਰ ਦੇ ਗੰਦਰਬਲ ਵਿੱਚ ਬਾਲਟਾਲ ਵਿੱਚ ਦੋ ਬੇਸ ਕੈਂਪਾਂ ਤੋਂ ਸ਼ੁਰੂ ਹੋਈ।
ਤੈਅ ਪ੍ਰੋਗਰਾਮ ਮੁਤਾਬਕ ਇਹ ਯਾਤਰਾ 11 ਅਗਸਤ ਨੂੰ ਰਕਸ਼ਾ ਬੰਧਨ ਦੇ ਮੌਕੇ ‘ਤੇ ਸਮਾਪਤ ਹੋਣੀ ਸੀ।