ਦੋ ਸਾਲਾਂ ਬਾਅਦ 30 ਜੂਨ ਤੋਂ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ।
ਇਹ ਯਾਤਰਾ 43 ਦਿਨਾਂ ਤੱਕ ਚੱਲੇਗੀ। ਇਸ ਯਾਤਰਾ ਵਿਚ ਸ਼ਾਮਲ ਹੋਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਕਸ਼ਮੀਰ ਘਾਟੀ ਵਿਚ ਪਹੁੰਚਣੇ ਸ਼ੁਰੂ ਹੋ ਗਏ ਹਨ।ਸ਼ਰਧਾਲੂਆਂ ਲਈ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਟਰਾਂਜ਼ਿਟ ਕੈਂਪ ਵੀ ਬਣਾਏ ਗਏ ਹਨ,
ਦੇਰ ਰਾਤ ਤੱਕ ਆਉਣ ਵਾਲੇ ਯਾਤਰੀ ਰੁਕਣਗੇ ਅਤੇ ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਬੇਸ ਕੈਂਪਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਅਮਰਨਾਥ ਯਾਤਰਾ ਦੇ ਦੌਰਾਨ ਲੰਗਰਾਂ ‘ਚ ਫ੍ਰਾਈਡ ਫੂਡ, ਜੰਕ ਫੂਡ, ਸਵੀਟ ਡਿਸ਼, ਚਿਪਸ, ਸਮੋਸੇ ਵਰਗੀਆਂ ਚੀਜ਼ਾਂ ਨਹੀਂ ਮਿਲਣਗੀਆਂ।ਅਜਿਹੀਆਂ ਦਰਜਨਾਂ ਚੀਜ਼ਾਂ ਬੈਨ ਕਰ ਦਿੱਤੀਆਂ ਗਈਆਂ ਹਨ।
ਇਸ ਭੋਜਨ ‘ਤੇ ਪਾਬੰਦੀ
ਮਾਸਾਹਾਰ, ਸ਼ਰਾਬ, ਤੰਬਾਕੂ ਅਤੇ ਗੁਟਖਾ ‘ਤੇ ਪਾਬੰਦੀ ਰਹਿੰਦੀ ਹੀ ਹੈ, ਪਰ ਇਸ ਵਾਰ ਪੁਲਾਵ, ਫ੍ਰਾਈਡ ਰਾਈਸ, ਪੂਰੀ, ਭਟੂਰਾ, ਪਿੱਜ਼ਾ, ਬਰਗਰ, ਤਲੇ ਪਰੌਂਠੇ, ਡੋਸਾ, ਤਲੀ ਹੋਈ ਰੋਟੀ, ਅਚਾਰ, ਚਟਨੀ ਪਾਪੜ, ਨੂਡਲਸ, ਕੋਲਡ ਡ੍ਰਿੰਕ, ਹਲਵਾ, ਜਲੇਬੀ, ਚਿਪਸ, ਮੱਠੀ, ਨਮਕੀਨ, ਮਿਕਸਚਰ, ਪਕੌੜਾ, ਸਮੋਸਾ ਅਤੇ ਹਰ ਤਰ੍ਹਾਂ ਦੀ ਡੀਪ ਫ੍ਰਾਈਡ ਚੀਜ਼ਾਂ ਨਹੀਂ ਮਿਲਣਗੀਆਂ।
120 ਸੰਸਥਾਵਾਂ ਲਗਾਉਣਗੀਆਂ ਲੰਗਰ
ਦੇਸ਼ਭਰ ‘ਚ 120 ਸਮਾਜਸੇਵੀ ਸੰਸਥਾਵਾਂ ਯਾਤਰਾ ਮਾਰਗ ‘ਤੇ ਲੰਗਰ ਲਗਾਉਣਗੀਆਂ।ਇਹ ਲੰਗਰ ਬਾਲਟਾਲ ਕੈਂਪ, ਬਾਲਟਾਲ-ਡੋਮੇਲ ਦੇ ਵਿਚਾਲੇ, ਡੋਮੇਲ, ਰੇਲਪੱਤਰੀ, ਬਰਾਰੀਮਾਰਗ, ਸੰਗਮ, ਨੁਨਵਨ, ਚੰਦਨਵਾੜੀ, ਚੰਦਨਵਾੜੀ-ਪਿਸਸੁਟਾਪ ਦੇ ਵਿਚਾਲੇ, ਪਿਸਸੁਟਾਪ,ਜੋਜੀਬਲ, ਨਾਗਾਕੋਟੀ, ਸ਼ੇਸ਼ਨਾਗ, ਵਾਵਬਲ, ਪੋਸ਼ਪੱਤਰੀ, ਕੇਲਨਾਰ, ਪੰਚਤਰਣੀ ਅਤੇ ਪਵਿਤ ਗੁਫਾ ਦੇ ਕੋਲ ਲੱਗਣਗੇ।
ਸ਼੍ਰਾਈਨ ਬੋਰਡ ਨੇ 7 ਲੱਖ ਤੋਂ ਜਿਆਦਾ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਜਤਾਈ ਹੈ।2019 ‘ਚ ਕੁਲ 3.5 ਲੱਖ ਸ਼ਰਧਾਲੂ ਪਹੁੰਚੇ ਸਨ।