Black Friday Sale on Flipkart 2022: ਫਲਿੱਪਕਾਰਟ ‘ਤੇ ਬਲੈਕ ਫਰਾਈਡੇ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 25 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ 30 ਨਵੰਬਰ ਤੱਕ ਚੱਲੇਗੀ। ਇਸ ਸੇਲ ‘ਚ ਕੰਪਨੀ ਵੱਖ-ਵੱਖ ਪ੍ਰੋਡਕਟਸ ‘ਤੇ ਸ਼ਾਨਦਾਰ ਡੀਲ ਅਤੇ ਆਫਰ ਦੇ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਸੇਲ ‘ਚ iPhone ‘ਤੇ ਵੀ ਡਿਸਕਾਊਂਟ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਗਾਹਕ iPhones 14 ਮਾਡਲਾਂ ‘ਤੇ ਛੋਟ ਦੇ ਨਾਲ ਬੈਂਕ ਅਤੇ ਐਕਸਚੇਂਜ ਆਫਰ ਦਾ ਵੀ ਫਾਇਦਾ ਲੈ ਸਕਦੇ ਹਨ। ਐਕਸਚੇਂਜ ਆਫਰ ਦੇ ਤਹਿਤ ਤੁਹਾਨੂੰ 17,500 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ।
iPhone ਖਰੀਦਣ ਵਾਲੇ ਗਾਹਕ ਕ੍ਰੈਡਿਟ ਅਤੇ ਡੈਬਿਟ ਕਾਰਡ, ICICI ਬੈਂਕ ਕ੍ਰੈਡਿਟ ਕਾਰਡ, ਕੋਟਕ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਭੁਗਤਾਨ ‘ਤੇ 2,000 ਰੁਪਏ ਤੱਕ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹਨ। ਦੱਸ ਦਈਏ ਕਿ ਐਪਲ ਨੇ ਕਈ ਵਾਰ ਆਪਣੇ iPhone 11 ਡਿਵਾਈਸਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ। ਹੁਣ ਭਾਰਤ ‘ਚ ਇਸ ਦੇ 64GB ਵੇਰੀਐਂਟ ਦੀ ਕੀਮਤ 43,900 ਰੁਪਏ ਹੈ। ਇਸ ਨੂੰ 39,999 ਰੁਪਏ ‘ਚ ਸੇਲ ‘ਚ ਲਿਸਟ ਕੀਤਾ ਗਿਆ ਹੈ। ਹਾਲਾਂਕਿ, ਤੁਸੀਂ ਇਸ ਨੂੰ ਸੇਲ ‘ਚ ਉਪਲੱਬਧ ਆਫਰਸ ਦੀ ਮਦਦ ਨਾਲ 37,499 ਰੁਪਏ ‘ਚ ਖਰੀਦ ਸਕਦੇ ਹੋ।
ਬਲੈਕ ਫਰਾਈਡੇ ਸੇਲ ‘ਚ iPhone 12 ‘ਤੇ ਸਭ ਤੋਂ ਵੱਧ ਡਿਸਕਾਊਂਟ ‘ਤੇ ਮਿਲ ਰਿਹਾ ਹੈ। ਇਸ ਦੀ ਕੀਮਤ 59,900 ਰੁਪਏ ਹੈ ਪਰ ਤੁਸੀਂ ਇਸ ਨੂੰ ਫਲਿੱਪਕਾਰਟ ਤੋਂ 35,499 ਰੁਪਏ ‘ਚ ਖਰੀਦ ਸਕਦੇ ਹੋ। ਦੱਸ ਦੇਈਏ ਕਿ ਬਲੈਕ ਫਰਾਈਡੇ ਸੇਲ ‘ਚ ਇਸ ਫੋਨ ਨੂੰ 37,999 ਰੁਪਏ ਦੀ ਕੀਮਤ ‘ਤੇ ਲਿਸਟ ਕੀਤਾ ਗਿਆ ਹੈ। ਜਦੋਕਿ
128GB ਸਟੋਰੇਜ ਵਾਲੇ iPhone 13 ਦੇ ਬੇਸ ਵੇਰੀਐਂਟ ਦੀ ਕੀਮਤ 69,900 ਰੁਪਏ ਹੈ। ਇਹ ਫੋਨ ਫਲਿੱਪਕਾਰਟ ‘ਤੇ 62,999 ਦੀ ਕੀਮਤ ਰੁਪਏ ਹੈ, ਹਾਲਾਂਕਿ, ਤੁਸੀਂ ਇਸਨੂੰ ਸੇਲ ਆਫਰ ਦੀ ਮਦਦ ਨਾਲ 58,499 ਰੁਪਏ ਖਰੀਦ ਸਕਦੇ ਹੋ।
ਐਪਲ ਦੇ ਨਵੇਂ iPhone 14 ਦੀ ਕੀਮਤ 79,999 ਰੁਪਏ ਹੈ। ਇਹ ਫੋਨ Retina XDR ਡਿਸਪਲੇ ਨਾਲ ਲੈਸ ਹੈ ਅਤੇ ਸੇਲ ਦੌਰਾਨ ਇਸ ਨੂੰ ਫਲਿੱਪਕਾਰਟ ‘ਤੇ 77,400 ਰੁਪਏ ‘ਚ ਲਿਸਟ ਕੀਤਾ ਗਿਆ ਹੈ। ਹਾਲਾਂਕਿ ਸੇਲ ‘ਚ ਮਿਲਣ ਵਾਲੇ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ 72,400 ਰੁਪਏ ਦੀ ਕੀਮਤ ‘ਤੇ ਖਰੀਦ ਸਕਦੇ ਹੋ।
ਟੈਕ ਦਿੱਗਜ ਨੇ ਇਸ ਸਾਲ iPhone 14 ਸੀਰੀਜ਼ ‘ਚ iPhone 14 ਪਲੱਸ ਮਾਡਲ ਵੀ ਲਾਂਚ ਕੀਤਾ। ਭਾਰਤ ‘ਚ ਇਸ ਦੀ ਕੀਮਤ 99,900 ਰੁਪਏ ਹੈ। ਹਾਲਾਂਕਿ, ਫਲਿੱਪਕਾਰਟ ਨੇ ਇਸ ਨੂੰ ਸੇਲ ਵਿੱਚ 87,400 ਰੁਪਏ ਦੀ ਕੀਮਤ ਰੱਖੀ ਹੈ। ਪਰ ਫਲਿੱਪਕਾਰਟ ਦੁਆਰਾ ਗਾਹਕਾਂ ਨੂੰ ਦਿੱਤੀ ਗਈ ਲਾਈਵ ਡੀਲ ਦਾ ਫਾਇਦਾ ਉਠਾ ਕੇ ਤੁਸੀਂ ਇਸਨੂੰ 82,400 ਰੁਪਏ ਵਿੱਚ ਖਰੀਦ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h