ਸ਼ਨੀਵਾਰ, ਮਾਰਚ 14, 2026 06:01 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Superfood for Women Health: ਮਹਿਲਾਵਾਂ ਲਈ ਕਮਾਲ ਦੇ ਸੁਪਰਫੂਡ, ਆਪਣੀ ਸਿਹਤ ਲਈ ਖਾਣੇ ‘ਚ ਜ਼ਰੂਰ ਕਰੋ ਸ਼ਾਮਲ

Food for Women: ਕਈ ਵਾਰ ਦਫ਼ਤਰ ਨੂੰ ਮੈਨੇਜ ਕਰਨ 'ਚ ਮਹਿਲਾਵਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੀਆਂ ਨਜ਼ਰ ਆਉਂਦੀਆਂ ਹਨ। ਜਦਕਿ ਮਹਿਲਾਵਾਂ ਨੂੰ ਪੁਰਸ਼ਾਂ ਨਾਲੋਂ ਜ਼ਿਆਦਾ ਊਰਜਾ ਤੇ ਪੌਸ਼ਟਿਕ ਖਾਣੇ ਦੀ ਲੋੜ ਹੁੰਦੀ ਹੈ।

by ਮਨਵੀਰ ਰੰਧਾਵਾ
ਮਈ 23, 2023
in ਸਿਹਤ, ਲਾਈਫਸਟਾਈਲ
0

Food For Women Health: ਘਰ-ਪਰਿਵਾਰ ਤੇ ਦਫ਼ਤਰ ਦੀ ਭੱਜ-ਦੌੜ ‘ਚ ਮਹਿਲਾਵਾਂ ਸਭ ਤੋਂ ਜ਼ਿਆਦਾ ਬਿਜ਼ੀ ਹਨ। ਮਹਿਲਾਵਾਂ ਦੇ ਮੋਢਿਆਂ ‘ਤੇ ਬੱਚਿਆਂ ਦੀ ਤੇ ਕੰਮ ਦੀ ਦੋਹਰੀ ਜ਼ਿੰਮੇਵਾਰੀ ਆ ਜਾਂਦੀ ਹੈ। ਅਜਿਹੇ ‘ਚ ਕਈ ਵਾਰ ਦਫ਼ਤਰ ਨੂੰ ਮੈਨੇਜ ਕਰਨ ‘ਚ ਮਹਿਲਾਵਾਂ ਆਪਣੀ ਸਿਹਤ ਨਾਲ ਖਿਲਵਾੜ ਕਰਦੀਆਂ ਨਜ਼ਰ ਆਉਂਦੀਆਂ ਹਨ। ਜਦਕਿ ਮਹਿਲਾਵਾਂ ਨੂੰ ਪੁਰਸ਼ਾਂ ਨਾਲੋਂ ਜ਼ਿਆਦਾ ਊਰਜਾ ਤੇ ਪੌਸ਼ਟਿਕ ਖਾਣੇ ਦੀ ਲੋੜ ਹੁੰਦੀ ਹੈ। ਇਸ ਲਈ ਔਰਤਾਂ ਨੂੰ ਆਪਣੇ ਖਾਣੇ ‘ਚ ਸੁਪਰਫੂਡ ਸ਼ਾਮਲ ਕਰਨੇ ਚਾਹੀਦੇ ਹਨ। ਜਾਣਦੇ ਹਾਂ ਮਹਿਲਾਵਾਂ ਲਈ ਜ਼ਰੂਰੀ ਸੁਪਰਫੂਡ ਕਿਹੜੇ ਹਨ।

ਮਹਿਲਾਵਾਂ ਲਈ ਸੁਪਰਫੂਡ

1. ਦੁੱਧ: ਮਹਿਲਾਵਾਂ ਨੂੰ ਆਪਣੀ ਡਾਈਟ ‘ਚ ਲੋਅ ਫੈਟ ਦੁੱਧ ਜਾਂ ਸੰਤਰੇ ਦਾ ਜੂਸ ਸ਼ਾਮਲ ਕਰਨਾ ਚਾਹੀਦਾ ਹੈ। ਦੁੱਧ ਤੇ ਸੰਤਰੇ ਦੇ ਜੂਸ ‘ਚ ਵਿਟਾਮਿਨ D ਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਹੱਢੀਆਂ ਮਜ਼ਬੂਤ ਬਣਦੀਆਂ ਹਨ।

2. ਦਹੀ: ਮਹਿਲਾਵਾਂ ਨੂੰ ਖਾਣੇ ‘ਚ ਦਹੀ ਯਾਨੀ ਲੋ ਫੈਟ ਯੌਗਰਟ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਤੇ ਦਹੀ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਕਰਦਾ ਹੈ। ਅਲਸਰ ਤੇ ਵੇਜਾਇਨਲ ਇਨਫੈਕਸ਼ਨ ਦਾ ਖਤਰਾ ਵੀ ਦਹੀ ਖਾਣ ਨਾਲ ਘੱਟ ਹੁੰਦਾ ਹੈ।

3. ਟਮਾਟਰ : ਮਹਿਲਾਵਾਂ ਲਈ ਸੁਪਰਫੂਡ ‘ਚ ਟਮਾਟਰ ਵੀ ਸ਼ਾਮਿਲ ਹੈ। ਟਮਾਟਰ ‘ਚ ਲਾਇਕੋਪੀਨ ਨਾਮਕ ਪੋਸ਼ਕ ਤੱਤ ਹੁੰਦਾ ਹੈ। ਜੋ ਬ੍ਰੈਸਟ ਕੈਂਸਰ ਤੋਂ ਬਚਾਉਣ ‘ਚ ਕਾਰਗਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਟਮਾਟਰ ‘ਚ ਐਂਟੀਆਕਸੀਡੈਂਟ ਹੁੰਦੇ ਹਨ। ਜੋ ਦਿਲ ਦੀਆਂ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਟਮਾਟਰ ਸਕਿਨ ਲਈ ਵੀ ਫਾਇਦੇਮੰਦ ਹੈ।

4. ਸੋਇਆਬੀਨ: ਸਿਹਤਮੰਦ ਰਹਿਣ ਲਈ ਮਹਿਲਾਵਾਂ ਨੂੰ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣੇ ‘ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਸੋਇਆਬੀਨ ‘ਚ ਪ੍ਰੋਟੀਨ, ਆਇਰਨ ਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ। ਤੁਸੀਂ ਸੋਇਆ ਦੇ ਬਣੇ ਪ੍ਰੋਡਕਟ ਦਾ ਇਸਤੇਮਾਲ ਕਰ ਸਕਦੇ ਹੋ।

5. ਡ੍ਰਾਈ ਫਰੂਟਸ: ਮਹਿਲਾਵਾਂ ਲਈ ਡ੍ਰਾਈ ਫਰੂਟਸ ਵੀ ਜ਼ਰੂਰੀ ਹਨ। ਮੇਵੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਈ, ਵਿਟਾਮਿਨ ਬੀ12 ਤੇ ਕਈ ਦੂਜੇ ਪੌਸ਼ਟਿਕ ਤੱਤ ਮਿਲਦੇ ਹਨ। ਜਿਸ ਨਾਲ ਸਰੀਰ ਸਿਹਤਮੰਦ ਤੇ ਤਾਕਤਵਰ ਰਹਿੰਦਾ ਹੈ। ਮਹਿਲਾਵਾਂ ਆਪਣੀ ਡਾਈਟ ‘ਚ ਸੀਡਸ ਜ਼ਰੂਰ ਸ਼ਾਮਲ ਕਰਨ। ਸੀਡਸ ਖਾਣ ਨਾਲ ਵਾਲ, ਸਕਿਨ ਤੇ ਸਰੀਰ ਫਿੱਟ ਰਹਿੰਦਾ ਹੈ। ਤੁਸੀਂ ਤਰਬੂਜ਼, ਕੱਦੂ, ਚਿਆ, ਅਲਸੀ ਤੇ ਸੂਰਜਮੁਖੀ ਦੇ ਮਿਕਸ ਬੀਜ ਖਾ ਸਕਦੇ ਹੋ।

6. ਬੈਰੀਜ: ਬੈਰੀਜ ਮਹਿਲਾਵਾਂ ਨੂੰ ਸਿਹਤਮੰਦ ਰੱਖਣ ਚ ਮਦਦ ਕਰਦੀਆਂ ਹਨ। ਸਟ੍ਰੌਬੈਰੀ, ਰਾਸਪਬੈਰੀ, ਬਲੂਬੈਰੀ ਤੇ ਕ੍ਰੇਨਬੈਰੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ। ਇਸ ‘ਚ ਐਂਟੀ ਕੈਂਸਰ ਵਾਲੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਤੇ ਪੇਟ ਦੇ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦੀਆਂ ਹਨ। ਯੂਟੀਆਈ ‘ਚ ਵੀ ਬੈਰੀਜ ਫਾਇਦੇਮੰਦ ਹਨ।

7. ਐਵਾਕਾਡੋ: ਮਹਿਲਾਵਾਂ ਲਈ ਐਵਾਕਾਡੋ ਕਾਫੀ ਫਾਇਦੇਮੰਦ ਫਲ ਹੈ। ਇਸ ‘ਚ ਮੋਨੋਅਨਸੈਚੂਰੇਟਡ ਫੈਟ (MUFAs) ਤੇ ਫੋਲਿਕ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਐਵੋਕਾਡੋ ਖਾਣ ਨਾਲ ਸੋਜ, ਹਾਰਟ ਡਿਸੀਜ਼, ਡਾਇਬਟੀਜ਼, ਮੈਟਾਬੌਲਿਕ ਸਿੰਡ੍ਰੋਮ ਤੇ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਐਵੋਕਾਡੋ ‘ਚ ਭਰਪੂਰ ਫਾਇਬਰ, ਵਿਟਾਮਿਨ, ਮਿਨਰਲ ਤੇ ਹੈਲਦੀ ਫੈਟ ਹੁੰਦੀ ਹੈ।

8. ਆਂਵਲਾ: ਇਹ ਪੇਟ, ਅੱਖਾਂ, ਸਕਿਨ ਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਮਹਿਲਾਵਾਂ ਨੂੰ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਆਂਵਲਾ ‘ਚ ਵਿਟਾਮਿਨ ਸੀ ਹੁੰਦਾ ਹੈ ਜਿਸ ਨਾਲ ਇਮਿਊਨਿਟੀ ਸਟ੍ਰੌਂਗ ਹੁੰਦੀ ਹੈ। ਇਸ ਤੋਂ ਇਲਾਵਾ ਪੌਟਾਸ਼ੀਅਮ, ਕਾਰਬੋਹਾਡੇਟਸ, ਵਿਟਾਮਿਨ ਏ, ਬੀ, ਫਾਇਬਰ, ਪ੍ਰੋਟੀਨ, ਆਇਰਨ ਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ।

9 ਹਰੀਆਂ ਸਬਜ਼ੀਆਂ: ਮਹਿਲਾਵਾਂ ਨੂੰ ਖਾਣੇ ‘ਚ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਤੁਸੀਂ ਡਾਈਟ ‘ਚ ਪਾਲਕ, ਬ੍ਰੋਕਲੀ, ਪੱਤਾ ਗੋਭੀ, ਬੀਨਸ ਜਿਹੀਆਂ ਹਰੀਆਂ ਸਬਜ਼ੀਆਂ ਸ਼ਾਮਿਲ ਕਰ ਸਕਦੇ ਹੋ। ਇਨ੍ਹਾਂ ‘ਚ ਵਿਟਾਮਿਨ ਤੇ ਮਿਨਰਲਸਪਾਏ ਜਾਂਦੇ ਹਨ। ਬੀਨਸ ਮਹਿਲਾਵਾਂ ਦੇ ਹਾਰਮਨੋਸ ਬੈਲੇਂਸ ਕਰਨ ‘ਚ ਸਹਾਈਕ ਹੈ।

Disclaimer: ਇਸ ਆਰਟੀਕਲ ‘ਚ ਦੱਸੀ ਵਿਧੀ, ਤਰੀਕਿਆਂ ਤੇ ਦਾਅਵਿਆਂ ਦੀ Pro Punjab TV ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਅ ਦੇ ਤੌਰ ‘ਤੇ ਲਓ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ਦਵਾਈ/ਡਾਈਟ ‘ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: health newshealth tipsNutritious Foodpro punjab tvpunjabi newsSuperfoods for WomenWomen HealthWomen Health Food
Share237Tweet148Share59

Related Posts

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026

ਬਦਲਦੇ ਮੌਸਮ ‘ਚ ਇੰਝ ਰੱਖੋ ਆਪਣੀ ਸਿਹਤ ਦਾ ਖਿਆਲ, ਇਨ੍ਹਾਂ ਸੁਝਾਵਾਂ ਦੀ ਕਰੋ ਪਾਲਣਾ

ਫਰਵਰੀ 13, 2026
Load More

Recent News

ਪੰਜਾਬ ਗੈਸ ਸਿਲੰਡਰਾਂ ਦੀ ਕਤਾਰ ਵਿੱਚ ਬਜ਼ੁਰਗ ਵਿਅਕਤੀ ਦੀ ਮੌਤ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਮਾਰਚ 13, 2026

ਮਾਹਵਾਰੀ ਛੁੱਟੀ ਸੰਬੰਧੀ ਸੁਪਰੀਮ ਕੋਰਟ ਨੇ ਕੀਤੀਆਂ ਇਹ 5 ਪ੍ਰਮੁੱਖ ਟਿੱਪਣੀਆਂ

ਮਾਰਚ 13, 2026

ਪੰਜਾਬ ਵਿੱਚ ‘ਆਪ` ਸਰਕਾਰ ਅਧੀਨ ਆਈ ‘ਰੋਜ਼ਗਾਰ ਕ੍ਰਾਂਤੀ`; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 818 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮਾਰਚ 13, 2026

ਇਨਫੋਸਿਸ ਮੁਹਾਲੀ ਵਿੱਚ 2700 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਅਤੇ ਹਜ਼ਾਰਾਂ ਹੋਰਾਂ ਨੂੰ ਅਸਿੱਧੇ ਤਰੀਕੇ ਨਾਲ ਰੋਜ਼ਗਾਰ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 13, 2026

ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ ਮਕੈਨਿਕ ਨੂੰ ₹90,000 ਦੇ ਸੰਭਾਵਿਤ ਇਲਾਜ ਖਰਚ ਤੋਂ ਬਚਾਇਆ

ਮਾਰਚ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.