ਹਰ ਔਰਤ ਦੇ ਜੀਵਨ ਵਿਚ ਗਰਭ ਅਵਸਥਾ ਨੂੰ ਅਤੇ ਬੱਚੇ ਨੂੰ ਜਨਮ ਦੇਣ ਦਾ ਪੜਾਹ ਬਹੁਤ ਅਹਿਮ ਮੰਨਿਆ ਜਾਂਦਾ ਹੈ ਗਰਭ ਅਵਸਥਾ ਦੌਰਾਨ ਮਾਂ 9 ਮਹੀਨਿਆਂ ਚ ਬਹੁਤ ਉਤਰਾਅ-ਚੜ੍ਹਾਅ ਦੇਖਦੀ ਹੈ। ਇਸ ਦੌਰਾਨ ਕੁੱਝ ਔਰਤਾਂ ਜ਼ਿਆਦਾ ਪ੍ਰੇਸ਼ਾਨ ਹੁੰਦੀਆਂ ਹਨ ਤੇ ਕੁਝ ਘੱਟ, ਪਰੰਤੂ ਕੁਝ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਕੋਈ ਖਾਸ ਪਰੇਸ਼ਾਨੀ ਨਜ਼ਰ ਨਹੀਂ ਆਉਂਦੀ , ਜਿਸ ਨਾਲ ਮਹਿਸੂਸ ਹੋ ਸਕੇ ਕਿ ਓਹਨਾ ਦੀ ਗਰਭ ਅਵਸਥਾ ਚੰਗੀ ਹੈ ਜਾਂ ਮਾੜੀ।
ਮੈਕਸੀਕੋ ਚ ਇੱਕ ਲੜਕੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਉਹ ਕਲੱਬ ਚ ਪਾਰਟੀ ਕਰ ਰਹੀ ਸੀ, ਉਦੋਂ ਤੱਕ ਉਸਨੂੰ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ।ਇਸ ਲੜਕੀ ਨੂੰ ਗਰਭਵਤੀ ਹੋਣ ਦਾ ਬਿਲਕੁਲ ਵੀ ਅੰਦਾਜਾ ਨਹੀਂ ਸੀ ਜਦ ਉਹ ਕਲੱਬ ਵਿਚ ਪਾਰਟੀ ਕਰ ਰਹੀ ਸੀ ਤਾਂ ਅਚਾਨਕ ਉਸਦੇ ਪੇਟ ਚ ਦਰਦ ਉਠਿਆ
- ਮੈਕਸੀਕੋ ‘ਚ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ :
ਰਿਪੋਰਟਸ ਦੇ ਮੁਤਾਬਿਕ ਇਸ ਲੜਕੀ ਦਾ ਨਾਂ ਵਿਵਿਅਨ ਵੇਸ ਰੁਇਜ਼ਵੇਲਾਸਕੋ ਹੈ ਉਸ ਨੇ ਕਿਹਾ ਕਿ ਉਸ ਨੇ ਸਭ ਤੋਂ ਪਹਿਲਾਂ ਮਹਿਸੂਸ ਹੋਇਆ ਕੁਝ ਅਜੀਬ ਮਹਿਸੂਸ ਹੋਇਆ, ਉਸ ਨੂੰ ਪੇਟ ਅਤੇ ਕਮਰ ਵਿੱਚ ਤੇਜ਼ ਦਰਦ ਹੋਣ ਲੱਗਾ। ਉਹ ਅੱਧੀ ਰਾਤ ਦੇ ਕਰੀਬ ਪਾਰਟੀ ਛੱਡ ਕੇ ਚਲੀ ਗਈ ਅਤੇ ਸਵੇਰੇ 9 ਵਜੇ ਤੱਕ ਚਾਹ ਪੀਂਦੀ ਰਹੀ ਅਤੇ ਦਰਦ ਦੀ ਦਵਾਈ ਲਈ। ਉਸੇ ਦਿਨ ਕੰਮ ‘ਤੇ ਜਾਣ ਤੋਂ ਬਾਅਦ ਹੀ ਉਸ ਨੂੰ ਅਹਿਸਾਸ ਹੋਇਆ ਕਿ ਦਰਦ ਵਧਦਾ ਜਾ ਰਿਹਾ ਹੈ।
- ਬਿਨਾਂ ਲੱਛਣਾਂ ਦੇ 9 ਮਹੀਨਿਆਂ ਤੋਂ ਸੀ ਗਰਭਵਤੀ:
ਇਸ ਲੜਕੀ ਦਾ ਨਾਂ ਵਿਵਿਅਨ ਵੇਸ ਰੁਇਜ਼ਵੇਲਾਸਕੋ ਹੈ ਅਤੇ ਉਹ ਪੇਸ਼ੇ ਤੋਂ ਸੇਲ ਅਸਿਸਟੈਂਟ ਵਜੋਂ ਕੰਮ ਕਰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮੈਕਸੀਕੋ ਦੀ ਰਹਿਣ ਵਾਲੀ ਵਿਵਿਅਨ ਵਿੱਚ ਗਰਭ ਅਵਸਥਾ ਨਾਲ ਸਬੰਧਤ ਕਿਸੇ ਵੀ ਤਰਾਂ ਦਾ ਲੱਛਣ ਨਹੀਂ ਸੀ ਅਤੇ ਨਾ ਹੀ ਉਸ ਦਾ ਪੇਟ ਬਾਹਰ ਨਿਕਲ ਰਿਹਾ ਸੀ।
ਹੈਰਾਨਗੀ ਦੀ ਗੱਲ ਹੈ ਉਹ ਲਗਾਤਾਰ ਆਮ ਕਸਰਤਾਂ ਕਰਦੀ ਰਹੀ ਸੀ । ਕਿ ਉਸ ਨੂੰ ਪੀਰੀਅਡਸ ਵੀ ਆ ਰਹੇ ਸਨ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ। ਉਸ ਨੂੰ ਅਕਤੂਬਰ 2021 ਨੂੰ ਇੱਕ ਦੋਸਤ ਦੀ ਜਨਮਦਿਨ ਪਾਰਟੀ ਦੌਰਾਨ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ ਅਤੇ ਜਦੋਂ ਇਹ ਵਿਗੜ ਗਿਆ ਤਾਂ ਉਹ ਘਰ ਚਲੀ ਗਈ।
- ਅਗਲੇ ਦਿਨ ਦਿੱਤਾ ਬੱਚੇ ਨੂੰ ਜਨਮ:
ਜਦੋਂ ਦੇਰ ਰਾਤ ਤਕ ਉਸ ਦਾ ਦਰਦ ਨਹੀਂ ਘੱਟ ਹੋਇਆ ਤਾਂ ਉਸਨੇ ਸਵੇਰੇ ਆਪਣੇ ਬੁਆਏਫ੍ਰੈਂਡ ਨਾਲ ਡਾਕਟਰ ਕੋਲ ਜਾਣ ਦਾ ਫੈਸਲਾ ਲਿਆ। ਹਸਪਤਾਲ ਪਹੁੰਚ ਕੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਲਗਿਆ ਕਿ ਵਿਵੀਅਨ ਮਾਂ ਬਣਨ ਵਾਲੀ ਹੈ ਅਤੇ ਉਸਤੋਂ ਬਾਅਦ ਵਿਵੀਅਨ ਨੇ ਸੀ-ਸੈਕਸ਼ਨ ਦੀ ਸਰਜਰੀ ਕਰਵਾਈ ਅਤੇ ਪੁੱਤਰ ਨੂੰ ਜਨਮ ਦਿੱਤਾ। ਉਸਨੇ ਇਕ ਟਿਕਟੋਕ ਵੀਡੀਓ ਰਹੀ ਇਹ ਕਹਾਣੀ ਸੁਣਾਈ ਤਾਂ ਉਸਨੂੰ 1.7 ਕਰੋੜ ਵਿਊਜ਼ ਮਿਲੇ, ਅਤੇ 13 ਲੱਖ ਲੋਕਾਂ ਨੇ ਇਸਨੂੰ ਪਸੰਦ ਕੀਤਾ। ਇਸਤੋਂ ਬਾਅਦ ਬਹੁਤ ਸਾਰੇ ਲੋਕਾਂ ਮਨਿਆ ਕਿ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਇਆ ਹੈ।
Related News: England:14 ਮਹੀਨੇ ਦਾ ਮਾਸੂਮ ਮਾਂ ਦੀ ਲਾਸ਼ ਕੋਲ 3 ਦਿਨ ਤੱਕ ਘਰ ‘ਚ ਰਿਹਾ…ਪੜ੍ਹੋ
ਕੁੜੀ ਨੇ ਬਣਾਇਆ ਸੌਣ ਦਾ ਅਨੋਖਾ ਰਿਕਾਰਡ, 100 ਦਿਨ ਰੋਜ਼ਾਨਾ 9 ਘੰਟੇ ਸੌਂ ਜਿੱਤਿਆ ਲੱਖਾਂ ਦਾ ਇਨਾਮ