ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਸਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਾਸੀਆਂ ਨੂੰ ਘਰ ਘਰ ਵਿੱਚ ਆਟਾ ਪੰਜਾਬ ਸਰਕਾਰ ਵੱਲੋਂ ਪਹੁੰਚਾਇਆ ਜਾਏਗਾ। ਪਰ ਹਾਲੇ ਤੱਕ ਉਹ ਸਕੀਮ ਲਾਗੂ ਨਹੀਂ ਹੋਈ ਸੀ।
ਦੂਜੇ ਪਾਸੇ ਅੰਮ੍ਰਿਤਸਰ ਦੀ ਵਾਰਡ ਨੰਬਰ 56 ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਵਿੱਕੀ ਦੱਤਾ ਵੱਲੋਂ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਕਿ ਜਿਨਾਂ ਲੋਕਾਂ ਨੂੰ ਕਣਕ ਮਿਲਦੀ ਹੈ ਅਤੇ ਉਹਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਕਣਕ ਦੀ ਪਰਚੀ ਕਟਾਉਣੀ ਪੈਂਦੀ ਹੈ।
ਜਿਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘਰ ਘਰ ਵਿੱਚ ਆਟਾ ਪਹੁੰਚਾਉਣ ਦੀ ਸਕੀਮ ਵੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਦੇ ਚਲਦੇ ਸਾਡੇ ਵੱਲੋਂ ਘਰ ਘਰ ਜਾ ਕੇ ਪਰਚੀਆਂ ਕੱਟਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਨਾਲ ਜਦੋਂ ਆਟਾ ਸਕੀਮ ਸ਼ੁਰੂ ਹੋਵੇਗੀ ਤਾਂ ਸਾਨੂੰ ਲੋਕਾਂ ਤੱਕ ਪਹੁੰਚ ਕਰਨੀ ਹੋਰ ਆਸਾਨ ਰਹੇਗੀ ਅਤੇ ਦੂਜੇ ਪਾਸੇ ਹੁਣ ਵਿੱਕੀ ਦੱਤਾ ਵੱਲੋਂ ਆਪਣੀ ਵਾਰਡ ਦੇ ਵਿੱਚ ਘਰ ਘਰ ਜਾ ਕੇ ਲਾਭਪਾਤਰੀਆਂ ਦੀਆਂ ਕਣਕ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ ਕਿ ਉਹ ਕਦੋਂ ਆ ਕੇ ਆਪਣੀ ਕਣਕ ਲੈ ਕੇ ਜਾ ਸਕਦੇ ਹਨ।
ਇਸ ਦੌਰਾਨ ਡੀਪੂ ਹੋਲਡਰਾਂ ਨੇ ਵੀ ਕਿਹਾ ਕਿ ਇਸ ਨਾਲ ਇਲਾਕਾ ਵਾਸੀਆਂ ਨੂੰ ਵੀ ਕਾਫੀ ਰਾਹਤ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਕਈ ਵਾਰ ਸਰਵਰ ਬਿਜ਼ੀ ਹੋਣ ਕਰਕੇ ਲੰਬੀਆਂ ਲੰਬੀਆਂ ਲਾਈਨਾਂ ਪਰਚੀ ਕੱਟਣ ਵਾਲਿਆਂ ਦੀਆਂ ਹੀ ਲੱਗ ਜਾਂਦੀਆਂ ਸਨ। ਲੇਕਿਨ ਹੁਣ ਇਲਾਕੇ ਦੇ ਕੌਂਸਲਰ ਵੱਲੋਂ ਨਵੇਕਲਾ ਉਪਰਾਲਾ ਕੀਤਾ ਗਿਆ ਜਿਸ ਘਰ ਵਿੱਚ ਉਹ ਖੁਦ ਇਲਾਕੇ ਵਿੱਚ ਨਾਲ ਚੱਲ ਕੇ ਲੋਕਾਂ ਦੀਆਂ ਪਰਚੀਆਂ ਕਟਵਾ ਰਹੇ ਹਨ।
ਦੂਜੇ ਪਾਸੇ ਇਸ ਮੌਕੇ ਵਾਰਡ ਵਾਸੀਆਂ ਨੇ ਕਿਹਾ ਕਿ ਇਹ ਇਲਾਕੇ ਦੇ ਕੌਂਸਲਰ ਵਿੱਕੀ ਦੱਤਾ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਘਰ ਘਰ ਵਿੱਚ ਪਹੁੰਚ ਕੇ ਉਹਨਾਂ ਵੱਲੋਂ ਪਰਚੀਆਂ ਕਟਵਾਈਆਂ ਜਾ ਰਹੀਆਂ ਹਨ। ਇਸ ਨਾਲ ਇਲਾਕਾ ਵਾਸੀਆਂ ਨੂੰ ਵੀ ਕਾਫੀ ਸਹੂਲਤ ਮਿਲੀ ਹੈ। ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਅਜਿਹੇ ਉਪਰਾਲੇ ਆਪਣੇ ਪੱਧਰ ਤੇ ਕਰਨੇ ਚਾਹੀਦੇ ਹਨ।