ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਪੁਲਿਸ ਨੂੰ ਸਰਹੱਦ ਪਾਰ ਤੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਦੇ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਲੇਕੇ ਵੱਡੀ ਕਾਮਯਾਬੀ ਹਾਸਿਲ ਹੋਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਫਿਰੋਜਪੁਰ ਸੈਕਟਰ ਵਲੋ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਨਸ਼ੇ ਦਾ ਕਾਰੋਬਾਰ ਕਰਨ ਵਾਲ਼ੇ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਵਿੱਚੋਂ ਇੱਕ ਨਬਾਲਿਕ ਲੜਕਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਰਹੱਦ ਪਾਰ ਤੋਂ ਨਸ਼ੇ ਦੀ ਖੇਪ ਮੰਗਵਾਉਂਦੇ ਸਨ। ਸਾਡੀ CIA ਸਟਾਫ ਵਨ ਅਤੇ CIA ਸਟਾਫ ਟੂ ਦੀ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬ ਮਿਲੀ ਜਦੋਂ ਉਹਨਾਂ ਵੱਲੋਂ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਦੇ ਚਲਦੇ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਫਿਰੋਜਪੁਰ ਸੈਕਟਰ ਦੇ ਵਿੱਚੋਂ ਨਸ਼ੇ ਦੀ ਖ਼ੇਪ ਮੰਗਵਾਉਂਦੇ ਸਨ ਉੱਥੇ ਹੀ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਜੋ ਨਬਾਲਿਕ ਲੜਕਾ ਹੈ।
ਉਸ ਵੱਲੋ ਅੰਤਰਰਾਸ਼ਟਰੀ ਸਰਹੱਦ ਤੇ ਤਾਰਬੰਦੀ ਦੇ ਨੇੜੇ ਖੇਤਰਾਂ ਤੋਂ ਖੇਪ ਪ੍ਰਾਪਤ ਕਰਨ ਲਈ ਸਤਲੁੱਜ ਨਦੀ ਨੂੰ ਪਾਰ ਕਰਨ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦੇ ਕੋਲੋ ਚਾਰ ਕਿਲੋ ਇਕ ਗ੍ਰਾਮ ਹੀਰੋਇਨ ਅਤੇ 20 ਹਜਾਰ ਰੁਪਇਆ ਡਰੱਗ ਮਨੀ ਅਤੇ ਤਿੰਨ ਮੋਟਰਸਾਈਕਲ ਵੀ ਕਾਬੂ ਕੀਤੇ ਹਨ
ਉਨ੍ਹਾ ਕਿਹਾ ਕਿ ਨਾਬਾਲਿਗ ਦੀ ਉਮਰ 16 ਸਾਲ ਦੇ ਕਰੀਬ ਤੇ ਬਾਕੀ ਅਰੋਪੀਆਂ ਦੀ 19 ਤੋਂ 23 ਸਾਲ਼ ਦੇ ਕਰੀਬ ਹੈ ਉਨ੍ਹਾ ਕਿਹਾ ਕਿ ਥਾਣਾ ਛੇਹਰਟਾ ਤੇ ਕੰਟੋਂਨਮੈਂਟ ਪੁਲਿਸ ਥਾਣੇ ਵਿੱਚ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਥੋੜੇ ਸਮੇਂ ਤੋਂ ਹੀ ਇਸ ਧੰਦੇ ਵਿੱਚ ਜੁੜੇ ਸਨ ਇਨ੍ਹਾਂ ਵਿਚੋਂ ਇੱਕ ਕਾਲਜ ਦੇ ਵਿੱਚ ਪੜਾਈ ਵੀ ਕਰ ਰਿਹਾ। ਇਹਨਾਂ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਇਹ ਪੈਸਿਆਂ ਦੀ ਖਾਤਰ ਇਸ ਨਸ਼ੇ ਤੇ ਕਾਰੋਬਾਰ ਵਿੱਚ ਜੁੜੇ ਸਨ।
ਇਸ ਕਮਿਸ਼ਨ ਨੇ ਦੱਸਿਆ ਕਿ ਇਹ ਨਸ਼ੇ ਦੀ ਖੇਪ ਅੰਮ੍ਰਿਤਸਰ ਵਿੱਚ ਵੇਚਣ ਦੇ ਲਈ ਆ ਰਹੇ ਸਨ ਜਿਸਦੇ ਚਲਦੇ ਇਹਨਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿ ਕਦੋਂ ਤੋਂ ਇਸ ਤਰ੍ਹਾਂ ਦੇ ਨਾਲ ਜੁੜੇ ਹਨ ਤੇ ਹੋਰ ਕੌਣ ਕੌਣ ਇਹਨਾਂ ਦੇ ਨਾਲ ਸ਼ਾਮਿਲ ਹੈ ।