ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਡੀਆਂ ਕਾਮਯਾਬੀਆਂ ਹੱਥ ਲੱਗ ਰਹੀਆਂ ਹਨ। ਜਿਸ ਦੇ ਚਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਮਾਮਲਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ।
ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ SSP ਡੀ ਅਦਿਤਿਆ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਥਾਣਾ ਘਰਿੰਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਪੁਲਿਸ ਨੇ ਤਿੰਨ ਕਿਲੋ ਹੈਰੋਇਨ ਦੇ ਨਾਲ ਇੱਕ ਆਰੋਪੀ ਨੂੰ ਗ੍ਰਫਤਾਰ ਕੀਤਾ ਹੈ।
ਜਦਕਿ ਇੱਕ ਆਰੋਪੀ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਆਰੋਪੀ ਦੀ ਪਹਿਚਾਣ ਤਰਸੇਮ ਸਿੰਘ ਉਰਫ ਸੇਮਾ ਦੇ ਰੂਪ ਵਿੱਚ ਹੋਈ ਹੈ। ਇਸ ਦਾ ਇੱਕ ਸਾਥੀ ਦਲਬਾਗ ਸਿੰਘ ਹੈਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਡੀਆਂ ਕਾਮਯਾਬੀਆਂ ਹੱਥ ਲੱਗ ਰਹੀਆਂ ਹਨ।
ਜਿਸ ਦੇ ਚਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਮਾਮਲਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਨੂੰ ਕਿ ਨਾਮਜਦ ਕੀਤਾ ਹੈ ਤੇ ਇਹ ਪਿਛਲੇ ਇੱਕ ਸਾਲ ਤੋਂ ਨਸ਼ੇ ਦੀਆਂ ਖੇਪਾਂ ਮੰਗਵਾਉਣ ਦੇ ਵਿੱਚ ਐਕਟਿਵ ਸੀ।
ਫਿਲਹਾਲ ਇਸਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹੱਥ ਲੱਗੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਵੱਡੀ ਸਫਲਤਾ ਹੱਥ ਲੱਗੀ ਅੱਜ ਦੇ ਵਿੱਚ ਪੁਲਿਸ ਨੇ 528 ਗ੍ਰਾਮ ਹੈਰੋਇਨ, 01 ਪਿਸਟਲ ਗਲੋਕ 9MM ਸਮੇਤ 02 ਮੈਗਜ਼ੀਨ, 01 ਕਰੋੜ 24 ਲੱਖ ਰੁਪਏ, 3400 ਦਰਾਮ, 5000 ਅਮੈਰੀਕਨ ਡਾਲਰ ਡਰੱਗ ਮਨੀ, ਇਕ ਪੈਸੇ ਗਿਣਨ ਵਾਲੀ ਮਸ਼ੀਨ ਅਤੇ ਇਕ ਮੋਟਰ ਸਾਈਕਲ ਪੈਸ਼ਨ ਬਿਨਾਂ ਨੰਬਰ, ਇਕ ਸਵਿਫਟ ਕਾਰ ਬਿਨਾਂ ਨੰਬਰੀ, ਇਕ ਕਾਰ ਹਾਂਡਾ ਵੀ ਬਰਾਮਦ ਕੀਤੀ ਹੈ।
ਜਿਸ ਵਿਚ ਪੁਲਿਸ ਨੇ ਰਣਜੀਤ ਸਿੰਘ ਤੇ ਉਸ ਦੇ ਸਾਥੀ ਸ਼ੈਲਿੰਦਰ ਸਿੰਘ ਅਤੇ ਗੁਰਦੇਵ ਸਿੰਘ ਅਤੇ ਤਫਤੀਸ਼ ਸ਼ੈਲਿੰਦਰ ਸਿੰਘ ਅਤੇ ਗੁਰਦੇਵ ਸਿੰਘ ਉਕਤਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਅਸੀ ਜੋ ਵੱਖ ਵੱਖ ਜਗ੍ਹਾ ਤੇ ਹਵਾਲਾ ਡਰੱਗ ਮਨੀ ਇਕੱਠੀ ਕਰਦੇ ਸੀ।
ਉਹ ਸਾਰੇ ਪੈਸੇ ਅੱਗੇ ਅਸੀਂ ਗੁਰਪਾਲ ਸਿੰਘ ਨੂੰ ਦਿੰਦੇ ਹਨ ਤੇ ਫਿਰ ਪੁਲ਼ਸ ਨੇ ਗੁਰਪਾਲ ਸਿੰਘ ਤੋਂ ਵੀ 91 ਲੱਖ ਭਾਰਤੀ ਕਰੰਸੀ, 3400 ਦਰਾਮ, 5000 ਅਮੈਰੀਕਨ ਡਾਲਰ ਡਰੱਗ ਮਨੀ, ਇਕ ਪੈਸੇ ਗਿਣਨ ਵਾਲੀ ਮਸ਼ੀਨ, ਇਕ ਕਾਰ ਵੀ ਬ੍ਰਾਮਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਇਹ ਅਮਰੀਕਾ ਤੋ ਹੀ ਆਪਣਾ ਹਵਾਲਾ ਡਰੱਗ ਮਨੀ ਨੈੱਟਵਰਕ ਚਲਾ ਰਿਹਾ ਹੈ। ਜਿਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਪੁਲਿਸ ਨੂੰ ਹੱਥ ਲੱਗੀ ਹੈ।