ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਦ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਪੁਲਿਸ ਨੇ ਲੁੱਟਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ। ਜਦੋਂ ਲੁੱਟਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਉਹਨਾਂ ਦੇ ਕੋਲੋਂ 10 ਦੇ ਕਰੀਬ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ACP ਅਰਵਿੰਦ ਮੀਨਾ ਨੇ ਦੱਸਿਆ ਕਿ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵਲੋ ਮੁੱਕਦਮਾ ਵਿੱਚ ਨਾਮਜਦ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੁਲੀਸ ਸਾਥੀ ਕਰਮਚਾਰੀਆ ਗਸ਼ਤ ਦੇ ਸਬੰਧ ਵਿੱਚ ਕੰਪਨੀ ਬਾਗ ਅੰਦਰੁਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਵੱਲ ਨੂੰ ਜਾ ਰਹੇ ਸੀ ਕਿ ਦੋ ਨੌਜਵਾਨ ਬਿਨਾ ਨੰਬਰੀ ਮੋਟਰਸਾਇਕਲ ਤੇ ਖੜੇ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਜਾਣ ਲੱਗੇ ਜਿੰਨਾ ਨੂੰ ਸ਼ੱਕ ਪੈਣ ਤੇ ਸਾਡੀ ਪੁਲਿਸ ਟੀਮ ਵੱਲੋਂ ਉਨ੍ਹਾ ਨੂੰ ਕਾਬੂ ਕਰਕੇ ਉਨ੍ਹਾ ਦੀ ਤਲਾਸ਼ੀ ਲਈ ਤੇ ਉਨ੍ਹਾ ਕੋਲੋ ਦੋ ਮੋਬਾਈਲ ਫੋਨ ਬ੍ਰਾਮਦ ਹੋਏ ਤੇ ਜਦੋਂ ਜਾਂਚ ਕੀਤੀ ਤਾਂ ਉਹਨਾਂ ਆਪਣੇ ਇੱਕ ਹੋਰ ਸਾਥੀ ਦਾ ਨਾਂ ਲਿਆ।
ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਕੋਲੋਂ ਵੀ ਦੋ ਮੋਬਾਈਲ ਫੋਨ ਬਰਾਮਦ ਹੋਏ ਜਦੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ ਤੇ ਚਾਰ ਫੋਨ ਹੋਰ ਵੱਖ ਵੱਖ ਕੰਪਨੀਆਂ ਦੇ ਬਰਾਮਦ ਹੋਏ ਤੇ ਇੱਕ ਮੋਟਰਸਾਈਕਲ ਵੀ ਇਹਨਾਂ ਕੋਲੋਂ ਕਾਬੂ ਕੀਤਾ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਲੋਕ ਮੋਬਾਇਲ ਸ਼ਹਿਰ ਦੇ ਵੱਖ-ਵੱਖ ਜਗਾ ਤੋ ਖੋਹ ਕੀਤੇ ਹਨ ਅਤੇ ਹੁਣ ਮੋਬਾਇਲ ਫੋਨ ਵੇਚਣ ਲਈ ਗ੍ਰਾਹਕ ਦੀ ਉਡੀਕ ਵਿੱਚ ਖੜੇ ਸੀ। ਜੋ ਦਵਿੰਦਰ ਸਿੰਘ ਦੇ ਪੁੱਛਗਿੱਛ ਮੁਤਾਬਿਕ ਲਾਲੀ ਵਾਸੀ ਪਿੰਡ ਅਜਨਾਲਾ ਅੰਮ੍ਰਿਤਸਰ ਨੂੰ ਕੇਸ ਵਿੱਚ ਨਾਮਜਦ ਕੀਤਾ ਗਿਆ ਤੇ ਦੋਸ਼ੀਆ ਨੇ ਸ਼ਹਿਰ ਦੇ ਵੱਖ-ਵੱਖ ਏਰੀਆ ਬੱਸ ਸਟੈਡ, ਰੇਲਵੇ ਸਟੇਸ਼ਨ, ਮਜੀਠਾ ਰੋਡ, ਸੁਲਤਾਨਵਿੰਡ ਰੋਡ, ਚਾਟੀਵਿੰਡ, ਮਾਨਾਵਾਲਾ ਆਦਿ ਤੋ ਖੋਹ ਕੀਤੇ।