ਪੰਜਾਬ ਦੀ ਛੋਟੀ ਬੱਚੀ ਜਿਸਦੀ ਉਮਰ ਮਹਿਜ਼ 8 ਸਾਲ ਹੈ ਤੇ ਇਸ ਉਮਰ ਚ 800 ਕਿਲੋਮੀਟਰ ਦਾ ਇੰਡੀਆ ਚ ਰਿਕਾਰਡ ਬਣਾਉਣ ਤੋਂ ਬਾਅਦ ਹੁਣ ਉਸ ਬੱਚੀ ਵਲੋਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਸਫਰ ਤੈਅ ਕਰਨ ਦਾ ਨਿਸ਼ਾਨਾ ਮਿਥਿਆ ਗਿਆ ਹੈ ਤੇ ਆਪਣੇ ਸਫਰ ਤੇ ਪਿਤਾ ਨਾਲ ਚੱਲੀ ਬੱਚੀ ਜਦੋਂ ਅੱਜ ਹੁਸਿ਼ਆਰਪੁਰ ਪਹੁੰਚੀ ਤਾਂ ਫਿਟ ਬਾਈਕਰਜ਼ ਕਲੱਬ ਵਲੋਂ ਬੱਚੀ ਰਾਵੀ ਦਾ ਸਵਾਗਤ ਕੀਤਾ ਤੇ ਬੱਚੀ ਦੀ ਹੌਸਲਾ ਅਫਜਾਈ ਕੀਤੀ।
ਰਾਵੀ ਇਸ ਤੋਂ ਪਹਿਲਾਂ ਵੀ 800 ਕਿਲੋਮੀਟਰ ਸਾਈਕਲਿੰਗ ਦਾ ਰਿਕਾਰਡ ਆਪਣੇ ਨਾਮ ਦਰਜ ਕਰ ਚੁੱਕੀ ਐ ਤੇ ਹੁਣ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਉਣ ਲਈ ਉਹ ਆਪਣੇ ਪਿਤਾ ਨਾਲ ਸਾਈਕਲਿੰਗ ਲਈ ਨਿਕਲੀ ਐ।
ਰਾਵੀ ਦਾ ਕਹਿਣਾ ਐ ਕਿ ਉਸਨੂੰ ਸਾਈਕਲਿੰਗ ਦਾ ਸੌਂਕ ਆਪਣੇ ਪਿਤਾ ਵੱਲ ਦੇਖ ਕੇ ਪਿਆ ਏ। ਇਸ ਮੌਕੇ ਹੁਸਿ਼ਆਰਪੁਰ ਤੋਂ ਉਘੇ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਇਸ ਬੱਚੀ ਵਲੋਂ ਜੋ ਇਹ ਕਦਮ ਚੁੱਕਿਆ ਗਿਆ ਏ ਉਹ ਕੋਈ ਜਵਾਨ ਵਿਅਕਤੀ ਵੀ ਨਹੀਂ ਕਰ ਸਕਦਾ ਏ ਤੇ ਇਸ ਬੱਚੀ ਤੋਂ ਸਾਨੂੰ ਸਭਨਾ ਨੂੰ ਪ੍ਰੇਰਣਾ ਲੈਣੀ ਚਾਹੀਦੀ ਐ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੋਈ ਵਿਸ਼ੇਸ਼ ਉਦਮ ਕਰਨ ਲਈ ਪ੍ਰੇਰਨਾ ਦੇਣੀ ਚਾਹੀਦੀ ਐ ਕਿਉਂ ਕਿ ਬੱਚੇ ਉਹ ਕੰਮ ਕਰ ਸਕਦੇ ਨੇ ਜੋ ਲੋਕ ਸੋਚ ਵੀ ਨਹੀਂ ਸਕਦੇ ਨੇ।
ਇਹ ਵੀ ਪੜ੍ਹੋ : ਜੇਲ੍ਹ ‘ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਇੱਕ ਹੋਰ ਵੱਡਾ ਝਟਕਾ,ਅਦਾਲਤ ਨੇ ਸੁਣਾਇਆ ਇਹ ਸਖ਼ਤ ਫਰਮਾਨ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP