ਬੀਤੇ ਦਿਨ ਕਰੀਬ ਦੁਪਹਿਰ 3 ਵਜੇ ਜਦੋਂ ਸਮਰਾਲਾ ਦੇ ਨਿਜੀ ਪੈਲਸ ਦੇ ਵਿੱਚ ਵਿਆਹ ਦਾ ਸਮਾਗਮ ਹੋ ਰਿਹਾ ਸੀ। ਉਸ ਵਿੱਚ ਲਾੜਾ ਗੁਰਸ਼ਰਨਦੀਪ ਸਿੰਘ ਦੀ ਮਾਂ ਮਨਜੀਤ ਕੌਰ ਆਪਣੇ ਬੇਟੇ ਦੇ ਵਿਆਹ ਦੀਆਂ ਖੁਸ਼ੀ ‘ਚ ਰੁੱਝੀ ਹੋਈ ਸੀ ਤਾਂ ਲਾੜੇ ਦੀ ਮਾਂ ਨਾਲ ਐਸੀ ਘਟਨਾ ਵਾਪਰੀ ਕੇ ਉਸ ਦੀ ਖੁਸ਼ੀ ਗਮ ‘ਚ ਬਦਲ ਗਈ। ਚੱਲ ਰਹੇ ਵਿਆਹ ਸਮਾਗਮ ਵਿੱਚ ਅਣਪਛਾਤਾ ਲੁਟੇਰਾ ਵੇਟਰ ਦੀ ਡਰੈਸ ਪਾ ਕੇ ਪਹੁੰਚਿਆ ਤੇ ਮੌਕਾ ਦੇਖਦੇ ਹੀ ਲਾੜੇ ਦੀ ਮਾਤਾ ਦਾ ਪਰਸ ਚੁੱਕ ਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਪਰਸ ਵਿੱਚ ਡੇਢ ਲੱਖ ਰੁਪਏ ਨਕਦ ਅਤੇ ਕਰੀਬ 50 ਹਜਾਰ ਰੁਪਏ ਦੇ ਗਹਿਣੇ ਸਨ ਇਹ ਗਹਿਣੇ ਲੜਕੀ ਵਾਲਿਆਂ ਨੇ ਲਾੜੇ ਦੀ ਮਾਂ ਨੂੰ ਪਾਏ ਸਨ। ਘਟਨਾ ਦਾ ਪਤਾ ਉਸ ਸਮੇਂ ਲਾੜੇ ਦੀ ਮਾਂ ਮਨਜੀਤ ਕੌਰ ਨੂੰ ਲੱਗਿਆ ਜਦੋਂ ਉਸਦਾ ਆਪਣਾ ਪਰਸ ਵੱਲ ਧਿਆਨ ਗਿਆ ਪਰ ਉਦੋਂ ਤੱਕ ਅਣਪਛਾਤਾ ਚੋਰ ਪਰਸ ਲੈ ਕੇ ਫਰਾਰ ਹੋ ਗਿਆ ਸੀ ।ਇਹ ਸਾਰੀ ਘਟਨਾ CCTV ਵਿੱਚ ਕੈਦ ਗਈ ਹੈ ।
ਲਾੜੇ ਨੇ ਇਸ ਘਟਨਾ ਦਾ ਜਿੰਮੇਵਾਰ ਬੈਂਕਟ ਹਾਲ ਦੇ ਮਾਲਕਾਂ ਨੂੰ ਦੱਸਿਆ ਇਸ ਸੰਬੰਧ ਵਿੱਚ ਗੁਰਸ਼ਰਨਦੀਪ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਲਾੜੇ ਨੇ ਦਾ ਕਹਿਣਾ ਸੀ ਕਿ ਬੀਤੇ ਦਿਨ ਮੇਰੇ ਵਿਆਹ ਦਾ ਸਮਾਗਮ ਸਮਰਾਲਾ ਦੇ ਨਿਜੀ ਪੈਲਸ ਵਿੱਚ ਚੱਲ ਰਿਹਾ ਸੀ ਜਿਸ ਵਿੱਚ ਮੇਰੀ ਮਾਂ ਦੇ ਪਰਸ ਚੋਰੀ ਹੋਣ ਦੀ ਘਟਨਾ ਸਾਡੇ ਨਾਲ ਵਾਪਰੀ ਗੁਰਸ਼ਰਨਦੀਪ ਸਿੰਘ ਨੇ ਇਸ ਸਾਰੀ ਘਟਨਾ ਦਾ ਜਿੰਮੇਵਾਰ ਨਿਜੀ ਪੈਲਸ ਦੀ ਮੈਨੇਜਮੈਂਟ ਨੂੰ ਦਸਿਆ ਅਤੇ ਕਿਹਾ ਕਿ ਬੈਂਕਟ ਹਾਲ ਤੇ ਦੋਨੋਂ ਦਰਵਾਜੇ ਖੁੱਲੇ ਸਨ ਅਤੇ ਜੋ ਅਣਪਛਾਤਾ ਵਿਅਕਤੀ ਇਸ ਘਟਨਾ ਨੂੰ ਅੰਜਾਮ ਦੇ ਕੇ ਗਿਆ।
ਉਸ ਨੇ ਵੇਟਰ ਨਾਲ ਮਿਲਦੀ ਕਮੀਜ਼ ਪਾਈ ਹੋਈ ਸੀ ਅਤੇ ਬੈਂਕਟ ਹਾਲ ਮੈਨੇਜਮੈਂਟ ਦੀ ਜਿੰਮੇਵਾਰੀ ਬਣਦੀ ਹੈ ਕਿ ਅਣਪਛਾਤਾ ਵਿਅਕਤੀ ਅੰਦਰ ਨਾ ਆਵੇ। ਗੁਰਸ਼ਰਨਦੀਪ ਨੇ ਕਿਹਾ ਕਿ ਕਰੀਬ 2 ਲੱਖ ਰੁਪਏ ਦਾ ਸਾਡਾ ਨੁਕਸਾਨ ਹੋਇਆ ਹੈ ਪਰਸ ਦੇ ਵਿੱਚ ਡੇਢ ਲੱਖ ਰੁਪਏ ਦਾ ਕੈਸ਼ ਅਤੇ ਕਰੀਬ 50 ਹਜਾਰ ਰੁਪਏ ਦੇ ਗਹਿਣੇ ਸਨ ਜੋ ਲੜਕੀ ਵਾਲਿਆਂ ਵੱਲੋਂ ਮੇਰੀ ਮਾਂ ਨੂੰ ਪਾਏ ਗਏ ਸਨ। ਗੁਰਸ਼ਰਮਦੀਪ ਨੇ ਮੰਗ ਕੀਤੀ ਹੈ ਕਿ ਬੈਂਕਟ ਹਾਲ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਅਣਗਹਿਲੀ ਕਰਕੇ ਇਹ ਘਟਨਾ ਵਾਪਰੀ ਹੈ।
ਇਸ ਸੰਬੰਧ ਵਿੱਚ ਸਮਰਾਲਾ ਪੁਲਿਸ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਕਿਹਾ ਕਿ ਨਿਜੀ ਪੈਲਸ ਵਿੱਚ ਹੋਈ ਅਣਪਛਾਤੇ ਚੋਰ ਬੋਲੋ ਚੋਰੀ ਦੀ ਘਟਨਾ ਨੂੰ ਜਾਣ ਦਿੱਤਾ ਗਿਆ ਜਿਸ ਨੇ ਕਿ ਵੀਟਰਾਂ ਦੇ ਨਾਲ ਦੀ ਐਡਰੈਸ ਪਾਈ ਹੋਈ ਸੀ ਜਿਸ ਦੀ CCTV ਫੋਟੋ ਵੀ ਸਾਹਮਣੇ ਆਈ ਹੈ ਚੋਰੀ ਦੀ ਘਟਨਾ ਦੇ ਸੰਬੰਧ ‘ਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਤੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।