Anil Vij on Nuh Violence: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਨੁੰਹ ਹਿੰਸਾ ਦੇ ਮਾਮਲੇ ਵਿਚ ਕਿਹਾ ਕਿ ਇੰਨ੍ਹਾਂ ਵੱਡਾ ਬਵਾਲ ਸਿਰਫ ਇੱਕ ਦਿਨ ਵਿਚ ਨਹੀਂ ਹੋ ਸਕਦਾ। ਇਸ ਦੇ ਲਈ ਕਿਸੇ ਨਾ ਕਿਸੇ ਨੇ ਲੋਕਾਂ ਅਤੇ ਹਥਿਆਰਾਂ ਨੂੰ ਇਕੱਠਾ ਕਰ ਪਲਾਨਿੰਗ ਕੀਤੀ ਹੈ ਅਤੇ ਗੋਲੀਆਂ ਚਲਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਵੇਗੀ ਅਤੇ ਨੁੰਹ ਵਿਚ ਅਜਿਹੀ ਸਾਜਸ਼ ਰੱਚਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇਗਾ।
ਵਿਜ ਪੱਤਰਕਾਰਾਂ ਵੱਲੋਂ ਨੁੰਹ ਹਿੰਸਾ ਨੂੰ ਲੈ ਕੇ ਪੁੱਛੇ ਗਏ ਸੁਆਲਾਂ ਦੇ ਜਵਾਬ ਦੇ ਰਹੇ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਦੇਸ਼ ਸਾਡਾ ਸਾਰਿਆਂ ਦਾ ਹੈ ਅਤੇ ਵਿਸ਼ਵ ਵਿਚ ਇਸ ਨੂੰ ਤਰੱਕੀ ਦੇ ਉੱਪਰ ਵਾਲੇ ਪਾਇਦਾਨ ‘ਤੇ ਲੈ ਕੇ ਜਾਣਾ ਹੈ। ਕਿਉਂਕਿ ਤਰੱਕੀ ਊਸੀ ਸੂਬੇ ਵਿਚ ਹੁੰਦੀ ਹੈ ਜਿੱਥੇ ਸ਼ਾਂਤੀ ਹੋਵੇ ਇਸ ਲਈ ਲੋਕ ਅਜਿਹੀ ਗਲਤ ਪੋਸਟ ਨਾ ਪਾਉਣ ਅਤੇ ਨਾ ਹੀ ਵਾਇਰਲ ਕਰਨ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੂਰੀ ਨਜ਼ਰ ਰੱਖੇ ਹੋਏ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਗਲਤ ਅਫਵਾਹ ਫੈਲਾਉਣ ਵਾਲੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਨੁੰਹ ‘ਚ ਸਥਿਤੀ ਕੰਟਰੋਲ ਵਿਚ ਕਈ ਕੰਪਨੀਆਂ ਤੈਨਾਤ – ਵਿਜ
ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੁੰਹ ਵਿਚ ਹਿੰਸਾ ਦੇ ਬਾਅਦ ਹੁਣ ਸਥਿਤੀ ਪੂਰੀ ਤਰ੍ਹਾ ਨਾਲ ਕੰਟਰੋਲ ਵਿਚ ਹੈ ਅਤੇ 30 ਕੰਪਨੀਆਂ ਹਰਿਆਣਾ ਅਤੇ 20 ਕੰਪਨੀਆਂ ਕੇਂਦਰ ਤੋਂ ਮਿਲੀਆਂ ਹਨ ਜਿਨ੍ਹਾਂ ਨੂੰ ਤੈਨਾਤ ਕੀਤਾ ਗਿਆ ਹੈ। ਨੁੰਹ ਖੇਤਰ ਨੂੰ ਅੱਠ ਥਾਨਿਆਂ ਵਿਚ ਵੰਡਿਆਂ ਗਿਆ ਹੈ ਅਤੇ ਹਰ ਥਾਨੇ ‘ਤੇ ਇੱਕ-ਇੱਕ ਆਈਪੀਏਸ ਅਧਿਕਾਰੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਚੈਕ ਕੀਤਾ ਜਾ ਰਿਹਾ ਹੈ। ਹੁਣ ਤਕ 41 ਏਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਨੂੰਹ ਵਿਚ 116 ਲੋਕਾਂ ਹੁਣ ਤਕ ਗਿਰਫਤਾਰ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਰਿਵਾੜੀ ਅਤੇ ਗੁਰੂਗ੍ਰਾਮ ਵਿਚ ਵੀ ਗਿਰਫਤਾਰੀਆਂ ਹੋਈਆਂ ਹਨ।
#WATCH | On Nuh clashes, Haryana Home Minister Anil Vij says “The situation in Nuh is under control…Around 41 FIRs have been registered and 116 people have been arrested till now in Nuh alone. There is a conspiracy behind this. The way stones, weapons, and bullets were found,… pic.twitter.com/cDdUFRBEJn
— ANI (@ANI) August 2, 2023
ਸਥਿਤੀ ਵਿਗੜਨ ‘ਤੇ ਕਰਡਿਊ ਵੀ ਲਗਾਇਆ ਜਾ ਸਕਦਾ
ਗ੍ਰਹਿ ਮੰਤਰੀ ਨੇ ਕਿਹਾ ਕਿ ਹਿੰਸਾ ਨੂੰ ਦੇਖਦੇ ਹੋਏ ਧਾਰਾ 144 ਹੋਰ ਜਿਲ੍ਹਿਆਂ ਵਿਚ ਲਗਾਈ ਗਈ ਹੈ ਅਤੇ ਡੀਸੀ ਨੁੰ ਅਥੋਰਾਇਜਡ ਕੀਤਾ ਗਿਆ ਹੈ ਕਿ ਸਥਿਤੀ ਜੇਕਰ ਵਿਗੜਦੀ ਹੈ ਤਾਂ ਉੱਥੇ ਕਰਫਿਊ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ ਇਕ ਹੋਰ ਵਿਅਕਤੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ ਹੈ ਅਤੇ ਇਸ ਤੋਂ ਪਹਿਲਾਂ ਪੰਜ ਲੋਕਾਂ ਦੇ ਮਰਨ ਦੀ ਜਾਣਕਾਰੀ ਮਿਲੀ ਸੀ।
ਇੰਟਰਨੈਟ ਸੇਵਾ ਹੁਣ ਨੁੰਹ ਵਿਚ ਬੰਦ, ਮੁਲਾਂਕਨ ਕੀਤਾ ਜਾ ਰਿਹਾ ਹੈ – ਵਿਜ
ਅਨਿਲ ਵਿਜ ਨੇ ਕਿਹਾ ਕਿ ਨੂਹ ਹਿੰਸਾ ਦੇ ਬਾਅਦ ਤੋਂ ਨੁੰਹ ਵਿਚ ਇੰਟਰਨੈਟ ਸੇਵਾ ਹੁਣੀ ਬੰਦ ਹਨ ਅਤੇ ਸਥਿਤੀ ਦਾ ਮੁਲਾਂਕਨ ਕਰਨ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਮੋਨੂੰ ਮਾਨੇਸਰ ਵੀਡੀਓ ਸਬੰਧੀ ਸੁਆਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਅਸੀਂ ਮੋਨੂ ਮਾਨੇਸਰ ਦਾ ਵੀਡੀਓ ਦੇਖਿਆ ਹੈ ਅਤੇ ਉਹ ਕਿਤੇ ‘ਤੇ ਦੰਗਾ ਕਰਨ ਦਾ ਨਹੀਂ ਸਗੋ ਲੋਕਾਂ ਨੂੰ ਯਾਤਰਾ ਵਿਚ ਪਹੁੰਚਣ ਦੀ ਅਪੀਲ ਕਰ ਰਿਹਾ ਹੈ। ਉਸ ਵੀਡੀਓ ਨੂੰ ਸਟੱਡੀ ਕੀਤਾ ਜਾ ਰਿਹਾ ਹੈ।
ਵਿਜ ਨੇ ਕਿਹਾ ਕਿ ਨੁੰਹ ਵਿਚ ਜੋ ਯਾਤਰਾ ਕੱਢੀ ਗਈ ਸੀ ਉਹ ਯਾਤਰਾ ਹਰ ਸਾਲ ਨਿਕਲਦੀ ਸੀ ਅਤੇ ਇਹ ਇਕ ਸਥਾਨਕ ਪ੍ਰੋਗ੍ਰਾਮ ਸੀ। ਇਸੀ ਦੇ ਤਹਿਤ ਯਾਤਰਾ ਦੀ ਮੰਜੂਰੀ ਦਿੱਤੀ ਗਈ ਸੀ ਅਤੇ ਜਿਨ੍ਹੀ ਪੁਲਿਸ ਫੋਰਸ ਪਿਛਲੀ ਯਾਤਰਾ ਵਿਚ ਸੀ ਉਨ੍ਹੀ ਹੀ ਪੁਲਿਸ ਫੋਰਸ ਇਸ ਵਾਰ ਯਾਤਰਾ ਵਿਚ ਲਗਾਈ ਗਈ ਸੀ।
ਰਿਵਾੜੀ ਵਿਚ ਸਥਿਤੀ ਕੰਟਰੋਲ ਵਿਚ – ਵਿਜ
ਰਿਵਾੜੀ ਵਿਚ ਅੱਗ ਲਾਉਣ ਦੀਆਂ ਘਟਨਾ ‘ਤੇ ਵਿਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਕਮਿਸ਼ਨਰ ਨੂੰ ਕਿਹਾ ਗਿਆ ਸੀ, ਜਿਸ ਦੇ ਬਾਅਦ ਹੁਣ ਸਥਿਤੀ ਕੰਟਰੋਲ ਵਿਚ ਹੈ। ਉੱਥੇ ਬੀਏਸਪੀ ਵੱਲੋਂ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਦੇ ਅਪੀਲ ‘ਤੇ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਮਗਰ ਉਹ ਸ਼ਾਂਤ ਢੰਗ ਨਾਲ ਹੋਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h