Anushka Virat Bodyguard Sonu Salary: ਬਾਲੀਵੁੱਡ ਸਟਾਰਸ ਸੁਰੱਖਿਆ ਲਈ ਵੱਡੀ ਰਕਮ ਖ਼ਰਚ ਕਰਦੇ ਹਨ, ਤੇ ਜਦੋਂ ਕ੍ਰਿਕਟ ਸਟਾਰ ਅਤੇ ਬਾਲੀਵੁੱਡ ਸਿਤਾਰਿਆਂ ਦੀ ਗੱਲ ਆਉਂਦੀ ਹੈ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ।

ਹਾਲ ਹੀ ਵਿੱਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਬਾਡੀਗਾਰਡ ਦੀ ਤਨਖਾਹ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਆਫ ਦ ਫੀਲਡ, ਵਿਰਾਟ ਕੋਹਲੀ ਦੇ ਆਲੇ-ਦੁਆਲੇ ਇੱਕ ਜਾਣਿਆ-ਪਛਾਣਿਆ ਚਿਹਰਾ ਹੈ ਜੋ ਹਮੇਸ਼ਾ ਪਰਛਾਵੇਂ ਵਾਂਗ ਅਨੁਸ਼ਕਾ ਸ਼ਰਮਾ ਦੇ ਨਾਲ ਰਹਿੰਦਾ ਹੈ। ਇਹ ਨਾਂ ਪ੍ਰਕਾਸ਼ ਸਿੰਘ ਹੈ, ਜਿਸ ਨੂੰ ਸੋਨੂੰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਇਹ ਕ੍ਰਿਕਟਰ-ਐਕਟਰਸ ਜੋੜਾ ਆਪਣੀ ਸੁਰੱਖਿਆ ਲਈ ਸੋਨੂੰ ਨੂੰ ਸਾਲਾਨਾ 1.2 ਕਰੋੜ ਰੁਪਏ ਅਦਾ ਕਰਦਾ ਹੈ, ਜੋ ਕਿਸੇ ਕਾਰਪੋਰੇਟ ਦੇ ਸੀਈਓ ਤੋਂ ਵੱਧ ਹੋ ਸਕਦਾ ਹੈ।

ਵਿਰਾਟ ਤੇ ਅਨੁਸ਼ਕਾ ਲਈ ਸੋਨੂੰ ਬਹੁਤ ਮਹੱਤਵਪੂਰਨ ਹੈ। ਉਹ ਉਸਦੇ ਪਰਿਵਾਰ ਵਾਂਗ ਹੈ। ਹਰ ਸਾਲ ਇਹ ਕਪਲ ਸਾਨੂ ਦਾ ਜਨਮਦਿਨ ਵੀ ਬਹੁਤ ਧੂਮਧਾਮ ਨਾਲ ਮਨਾਉਂਦਾ ਹੈ।

ਅਨੁਸ਼ਕਾ ਹੀ ਨਹੀਂ ਸੋਨੂੰ ਵੀ ਕਈ ਵਾਰ ਵਿਰਾਟ ਕੋਹਲੀ ਦੀ ਸੁਰੱਖਿਆ ਕਰਦੇ ਹਨ, ਕਈ ਵਾਰ ਸਾਬਕਾ ਕਪਤਾਨ ਦੇ ਸੁਰੱਖਿਆ ਗਾਰਡ ਦੇ ਮੌਜੂਦ ਨਾ ਹੋਣ ‘ਤੇ ਵੀ ਸੋਨੂੰ ਕੋਹਲੀ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ।

ਖ਼ਬਰਾਂ ਮੁਤਾਬਕ ਜਦੋਂ ਐਕਟਰਸ ਅਨੁਸ਼ਕਾ ਸ਼ਰਮਾ ਮਾਂ ਬਣਨ ਵਾਲੀ ਸੀ ਤਾਂ ਸੋਨੂੰ ਨੇ ਐਕਟਰਸ ਦੀ ਸਭ ਤੋਂ ਵਧੀਆ ਤਰੀਕੇ ਨਾਲ ਸੁਰੱਖਿਆ ਕੀਤੀ ਤੇ ਜਦੋਂ ਕੋਵਿਡ ਦਾ ਸਮਾਂ ਚੱਲ ਰਿਹਾ ਸੀ ਤਾਂ ਸੋਨੂੰ ਅਨੁਸ਼ਕਾ ਦੇ ਨਾਲ ਪੀਪੀਈ ਕਿੱਟ ਪਹਿਣਦੇ ਨਜ਼ਰ ਆਏ।

ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਸਾਲ 2017 ਵਿੱਚ ਵਿਆਹ ਕੀਤਾ ਸੀ। ਪਿਛਲੇ ਸਾਲ ਵਿਰਾਟ ਅਤੇ ਅਨੁਸ਼ਕਾ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਜਿਸ ਦਾ ਨਾਂ ਦੋਵਾਂ ਨੇ ਵਾਮਿਕਾ ਰੱਖਿਆ।

ਹਾਲ ਹੀ ਵਿੱਚ ਵਾਮਿਕਾ ਇੱਕ ਸਾਲ ਦੀ ਹੋ ਗਈ ਹੈ। ਇਸ ਮੌਕੇ ‘ਤੇ ਵਿਰਾਟ ਅਤੇ ਅਨੁਸ਼ਕਾ ਦੋਵਾਂ ਨੇ ਆਪਣੀ ਬੇਟੀ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ।
