ਐਪਲ ਆਈਫੋਨ 15 ਸੀਰੀਜ਼ ਭਾਰਤ ‘ਚ ਲਾਂਚ ਹੋ ਗਈ ਹੈ।ਇਸ ਸੀਰੀਜ਼ ਦੇ ਲਾਂਚ ਹੁੰਦੇ ਹੀ ਐਪਲ ਹੀ ਕਈ ਪੁਰਾਣੇ ਫੋਨਜ਼ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਹਨ ਤੇ ਕੁਝ ਨੂੰ ਡਿਸਕੰਟੀਨਿਊ ਵੀ ਕਰ ਦਿੱਤਾ ਗਿਆ ਹੈ।
ਕੰਪਨੀ ਨੇ ਆਈਫੋਨ 14, ਆਈਫੋਨ 14 ਪਲੱਸ ਤੇ ਆਈਫੋਨ 13 ਦੀ ਕੀਮਤ ਨੂੰ ਘੱਟ ਕਰ ਦਿੱਤਾ ਹੈ।ਇਹ ਕੀਮਤਾਂ 10 ਹਜ਼ਾਰ ਰੁਪਏ ਤੱਕ ਘੱਟ ਹੋਈਆਂ ਹਨ।
ਆਈਫੋਨ 14 ਸੀਰੀਜ਼ ਦਾ 128ਜੀਬੀ ਸਟੋਰੇਜ ਵੇਰੀਐਂਟ 69,900 ਰੁ. ‘ਚ ਮਿਲੇਗਾ, ਜੋ ਪਹਿਲਾਂ 79,900 ਰੁ. ‘ਚ ਆਉਂਦਾ ਹੈ।ਦੂਜੇ ਇਸਦਾ 256ਜੀਬੀ ਸਟੋਰੇਜ਼ ਵੇਰੀਐਂਟ 79,900 ਰੁ. ‘ਚ ਮਿਲੇਗਾ।
ਆਈਫੋਨ 14 ਦੇ ਟਾਪ ਵੇਰੀਐਂਟ ਦੀ ਕੀਮਤ 1,09,900 ਰੁ. ਤੋਂ ਘੱਟ ਕੇ 99,000 ਰੁ. ਹੋ ਗਈ ਹੈ।ਇਹ ਕੀਮਤ 512ਜੀਬੀ ਸਟੋਰੇਜ ਵੇਰੀਐਂਟ ਦੀ ਹੈ।ਭਾਵ ਕੰਪਨੀ ਨੇ ਸਾਰੇ ਵੇਰੀਐਂਟਸ ਨੂੰ 10 ਹਜ਼ਾਰ ਰੁ. ਸਸਤਾ ਕੀਤਾ ਹੈ।
ਆਈਫੋਨ 14 ਪਲੱਸ ਦੀ ਗੱਲ ਕਰੀਏ ਤਾਂ 128ਜੀਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 89,900 ਰੁ. ਤੋਂ ਘੱਟ ਹੋ ਕੇ 79,900 ਰੁ. ਹੋ ਗਈ ਹੈ।
ਦੂਜੇ ਪਾਸੇ ਇਸਦਾ 256ਜੀਬੀ ਸਟੋਰੇਜ ਵੇਰੀਐਂਟ 89,900 ਰੁ ਤੇ 512ਜੀਬੀ ਸਟੋਰੇਜ ਵੇਰੀਐਂਟ 109,900 ਰ. ਮਿਲੇਗਾ।ਇਹ ਵੇਰੀਐਂਟ ਵੀ 10 ਹਜ਼ਾਰ ਰੁ. ਸਸਤਾ ਹੋਇਆ ਹੈ।
ਆਈਫੋਨ 13 ਨੂੰ ਵੀ ਤੁਸੀਂ ਸਸਤੇ ‘ਚ ਖ੍ਰੀਦ ਸਕਦੇ ਹੋ।ਇਸਦਾ 128ਜੀਬੀ ਸਟੋਰੇਜ ਵੇਰੀਐਂਟ ਹੁਣ 59,900 ਰੁ. ‘ਚ ਮਿਲੇਗਾ, ਜੋ 69,900 ਰੁ. ‘ਚ ਸੀ।
ਇਸਦਾ 256ਜੀਬੀ 69,900 ਰੁ. ਤੇ 512ਜੀਬੀ 89,900 ਰੁ/ ‘ਚ ਮਿਲੇਗਾ।
ਦੱਸਦੇਈਏ ਕਿ ਇਹ ਕੀਮਤਾਂ ਐਪਲ ਦੇ ਅਧਿਕਾਰਿਕ ਸਟੋਰ ‘ਤੇ ਘੱਟ ਹੋਈਆਂ ਹਨ।ਈ-ਕਾਮਰਸ ਪਲੇਟਫਾਰਮ ‘ਤੇ ਤੁਹਾਨੂੰ ਇਹ ਫੋਨਜ਼ ਹੋਰ ਜ਼ਿਆਦਾ ਘੱਟ ਕੀਮਤ ‘ਤੇ ਮਿਲ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h