ਬੀਤੇ ਕੱਲ੍ਹ ਪਾਕਿਸਤਾਨ ਤੇ ਭਾਰਤ ਦਾ ਟੀ-20 ਮੈਚ ‘ਚ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।ਜਿਸ ਨਾਲ ਟੀਮ ਇੰਡੀਆ ਨੂੰ ਲੋਕ ਤਰ੍ਹਾਂ ਦੇ ਪ੍ਰਤੀਕਿਰਿਆਵਾਂ ਰਾਹੀਂ ਟ੍ਰੋਲ ਕਰ ਰਹੇ ਹਨ।ਅਰਸ਼ਦੀਪ ਕ੍ਰਿਕਟਰ ਨੂੰ ਲੋਕਾਂ ਵਲੋਂ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।ਜਿਸ ਤੋਂ ਬਾਅਦ ਪ੍ਰੋ-ਪੰਜਾਬ ਚੈੱਨਲ ਦੇ ਸੰਪਾਦਕ ਯਾਦਵਿੰਦਰ ਸਿੰਘ ਵਲੋਂ ਅਰਸ਼ਦੀਪ ਦੇ ਮਾਤਾ-ਪਿਤਾ ਦਾ ਇੰਟਰਵਿਊ ਕੀਤਾ ਗਿਆ।
ਇਹ ਵੀ ਪੜ੍ਹੋ : ਹੁਣ ਲੱਗਣਗੇ ਸਮਾਰਟ ਮੀਟਰ ! ਜਾਣੋ ਕਦੋਂ ਲੱਗਣ ਜਾ ਰਿਹਾ ਹੈ ਤੁਹਾਡੇ ਘਰ ?
ਜਿਸ ‘ਚ ਅਰਸ਼ਦੀਪ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ।ਅਰਸ਼ਦੀਪ ਦੇ ਮਾਤਾ ਸ੍ਰੀਮਤੀ ਬਲਜੀਤ ਕੌਰ ਨੇ ਦੱਸਿਆ ਕਿ ਅਰਸ਼ਦੀਪ ਨੂੰ ਅਸੀਂ ਹੌਸਲਾ ਦਿੱਤਾ ਤੇ ਅਰਸ਼ਦੀਪ ਪੂਰੀ ਚੜਦੀਕਲਾ ‘ਚ ਹੈ।ਅਰਸ਼ਦੀਪ ਦੇ ਮਾਤਾ ਜੀ ਦਾ ਕਹਿਣਾ ਹੈ ਕਿ ਅਰਸ਼ਦੀਪ ਨੂੰ ਬਚਪਨ ਤੋਂ ਹੀ ਕ੍ਰਿਕਟ ਗੇਮ ‘ਚ ਦਿਲਚਸਪੀ ਹੋਣ ਕਰਕੇ ਅਸੀਂ ਇਸ ਨੂੰ ਇਸੇ ਕਰੀਅਰ ‘ਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਦਾ ਕਹਿਣਾ ਹੈ ਕਿ ਅਰਸ਼ਦੀਪ ਬਹੁਤ ਮਿਹਨਤੀ ਹੈ ਤੇ ਅੱਜ ਵੀ ਪੂਰੀ ਚੜਦੀਕਲਾ ‘ਚ ਹੈ।
ਦੱਸ ਦੇਈਏ ਕਿ ਏਸ਼ੀਆ ਕੱਪ 2022 ਦੇ ਸੁਪਰ-4 ਸਟੇਜ ‘ਚ ਐਤਵਰ ਨੂੰ ਭਾਰਤ-ਪਾਕਿਸਤਾਨ ਦਾ ਮੈਚ ਹੋਇਆ।ਪਾਕਿਸਤਾਨ ਨੇ ਇੱਥੇ ਟੀਮ ਇੰਡੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ।ਇਹ ਮੈਚ ਜਦੋਂ ਆਖਰੀ ਮੋੜ ‘ਤੇ ਸੀ, ਉਸ ਸਮੇਂ ਟੀਮ ਇੰਡੀਆ ਨੇ ਬਾਲਰ ਅਰਸ਼ਦੀਪ ਤੋਂ ਇੱਕ ਮੈਚ ਛੁੱਟ ਗਿਆ।ਜਿਸ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ, ਇੰਨਾ ਹੀ ਨਹੀਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਏਸ਼ੀਆ ਕੱਪ ਭਾਰਤ ਬਨਾਮ ਪਾਕਿਸਤਾਨ ਸੁਪਰ ਫੋਰ ਵਿੱਚ ਪਾਕਿਸਤਾਨ ਨੂੰ ਮਿਲੀ ਹਾਰ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਵਿਰਾਟ ਕੋਹਲੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਹੱਕ ‘ਚ ਆਏ ਜਿਸ ਨੇ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ (ਅਲੀ) ਨੂੰ 18ਵੇਂ ਓਵਰ ਵਿੱਚ ਆਊਟ ਕੀਤਾ। ਕੋਹਲੀ ਨੇ ਕਿਹਾ, ”ਦਬਾਅ ‘ਚ ਗਲਤੀਆਂ ਹੁੰਦੀਆਂ ਹਨ, ਇਹ ਵੱਡਾ ਮੈਚ ਸੀ ਅਤੇ ਹਾਲਾਤ ਮੁਸ਼ਕਿਲ ਸਨ।ਮੈਨੂੰ ਯਾਦ ਹੈ ਕਿ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਦੇ ਖਿਲਾਫ ਸ਼ਾਹਿਦ ਅਫਰੀਦੀ ਦੀ ਗੇਂਦ ‘ਤੇ ਖਰਾਬ ਸ਼ਾਟ ਖੇਡਿਆ ਗਿਆ ਸੀ, ਪਰ ਟੀਮ ਵਿੱਚ ਚੰਗਾ ਮਾਹੌਲ ਬਣਾਉਣ ਦਾ ਸਿਹਰਾ ਟੀਮ ਪ੍ਰਬੰਧਨ ਅਤੇ ਕਪਤਾਨ ਨੂੰ ਜਾਂਦਾ ਹੈ। ਜਦੋਂ ਵਾਤਾਵਰਣ ਚੰਗਾ ਹੁੰਦਾ ਹੈ, ਤੁਸੀਂ ਗਲਤੀਆਂ ਤੋਂ ਸਿੱਖਦੇ ਹੋ ਅਤੇ ਅੱਗੇ ਵਧਦੇ ਹੋ। ਇਸ ਤੋਂ ਇਲਾਵਾ ਸਾਬਕਾ ਤੇ ਰਾਜ ਸਭਾ ਮੈਂਬਰ ਕ੍ਰਿਕਟਰ ਹਰਭਜਨ ਸਿੰਘ ਵੀ ਅਰਸ਼ਦੀਪ ਦੇ ਹੱਕ ‘ਚ ਆਏ।
ਇਹ ਵੀ ਪੜ੍ਹੋ : ਪੰਜਾਬ ਕੈਬਿਨੇਟ ਦੀ ਮੀਟਿੰਗ ਅੱਜ: 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫੈਸਲੇ ‘ਤੇ ਲੱਗ ਸਕਦੀ ਹੈ ਮੋਹਰ