IND vs ENG: ਇੰਡੀਆ ਵਰਸਜ ਇੰਗਲੈਂਡ 5 ਮੈਚ ਦੀ ਟੈਸਟ ਸੀਰੀਜ਼ ਦਾ 5ਵਾਂ ਤੇ ਆਖਰੀ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।ਇਸ ਮੈਚ ‘ਚ ਭਾਰਤੀ ਆਫ ਸਪਿਨਰ ਆਰ ਅਸ਼ਵਿਨ ਨੇ ਇਤਿਹਾਸ ਰੱਚ ਦਿੱਤਾ ਹੈ।
ਅਸ਼ਵਨੀ ਦਾ ਇਹ 100ਵਾਂ ਟੈਸਟ ਮੈਚ ਹੈ ਅਤੇ ਉਹ ਇਸ ਮੁਕਾਮ ਤੱਕ ਪਹੁੰਚਣ ਵਾਲੇ ਭਾਰਤ ਦੇ ਵੱਧ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।ਜੀ ਹਾਂ, ਅਸ਼ਵਿਨ ਤੋਂ ਪਹਿਲਾਂ 13 ਖਿਡਾਰੀ ਭਾਰਤ ਦੇ ਲਈ 100 ਜਾਂ ਉਸ ਤੋਂ ਵਧੇਰੇ ਟੈਸਟ ਖੇਡ ਚੁੱਕੇ ਹਨ, ਪਰ ਅਸ਼ਵਿਨ ਇਸ ਮੁਕਾਮ ਤੱਕ ਪਹੁੰਚਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਭਾਰਤੀ ਖਿਡਾਰੀ ਬਣੇ ਹਨ।ਆਰ ਅਸ਼ਵਿਨ 37 ਸਾਲ ਅਤੇ 172 ਦਿਨ ਦੀ ਉਮਰ ‘ਚ ਆਪਣਾ 100ਵਾਂ ਟੈਸਟ ਖੇਡ ਰਹੇ ਹਨ।ਉਨ੍ਹਾਂ ਨੇ ਇਸ ਮਾਮਲੇ ‘ਚ ਸੌਰਵ ਗਾਂਗੁਲੀ ਦਾ ਰਿਕਾਰਡ ਤੋੜਿਆ ਹੈ।
100ਵਾਂ ਟੈਸਟ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ
ਆਰ ਅਸ਼ਵਿਨ-37 ਸਾਲ 172 ਦਿਨ
ਸੌਰਵ ਗਾਂਗੁਲੀ- 35 ਸਾਲ 171 ਦਿਨ
ਸੁਨੀਲ ਗਾਵਸਕਰ-35 ਸਾਲ 99 ਦਿਨ
ਅਨਿਲ ਕੁੰਬਲੇ- 35 ਸਾਲ 62 ਦਿਨ
ਚੇਤੇਸ਼ਵਰ ਪੁਜਾਰਾ- 35 ਸਾਲ 23 ਦਿਨ
ਗੱਲ ਭਾਰਤ ਦੇ ਲਈ 100 ਜਾਂ ਉਸ ਤੋਂ ਵੱਧ ਟੈਸਟ ਖੇਡਣ ਵਾਲੇ ਖਿਡਾਰੀਆਂ ਦੀ ਕਰੀਏ ਤਾਂ ਇਸ ਸੂਚੀ ‘ਚ ਸਚਿਨ ਤੇਂਦੁਲਕਰ ਦੇ ਨਾਲ ਰਾਹੁਲ ਦ੍ਰਾਵਿੜ, ਵੀਵੀਐਸ ਲਕਸ਼ਮਣ, ਅਨਿਲ ਕੁੰਬਲੇ, ਕਪਿਲ ਦੇਵ, ਸੁਨੀਲ ਗਾਵਸਕਰ, ਦਿਲੀਪ ਵੇਂਗਸਕਰ, ਸੌਰਵ ਗਾਂਗੁਲੀ, ਵਿਰਾਟ ਕੋਹਲੀ, ਇਸ਼ਾਂਤ ਸ਼ਰਮਾ, ਹਰਭਜਨ ਸਿੰਘ, ਚੇਤੇਸ਼ਵਰ ਪੁਜਾਰਾ ਅਤੇ ਵੀਰੇਂਦਰ ਸਹਿਵਾਗ ਦਾ ਨਾਮ ਸ਼ਾਮਿਲ ਹੈ।ਅਸ਼ਵਨੀ ਇਸ ਲਿਸਟ ‘ਚ ਜੁੜਨ ਵਾਲੇ 14ਵੇਂ ਖਿਡਾਰੀ ਬਣ ਗਏ ਹਨ।
ਅਸ਼ਵਨੀ ਦੇ ਰਿਕਾਰਡਸ ਦੀ ਗੱਲ ਕਰੀਏ ਤਾਂ ਉਹ ਅਜੇ ਤਕ 507 ਟੈਸਟ ਵਿਕੇਟ ਝਟਕਾ ਚੁਕੇ ਹਨ।ਉਹ 100 ਤੋਂ ਘੱਟ ਟੈਸਟ ਮੈਚਾਂ ‘ਚ 500 ਜਾਂ ਉਸ ਤੋਂ ਵਧੇਰੇ ਵਿਕੇਟ ਝਟਕਾਉਣ ਵਾਲੇ ਸਿਰਫ ਦੂਜੇ ਗੇਂਦਬਾਜ਼ ਹਨ।ਉਨਾਂ੍ਹ ਤੋਂ ਪਹਿਲਾਂ ਇਹ ਕਾਰਨਾਮਾ ਸ਼੍ਰੀਲੰਕਾਈ ਲੀਜੇਂਡ ਮੁਥੈਆ ਮੁਰਲੀਧਰਨ ਨੇ ਕੀਤਾ ਸੀ।ਅਸ਼ਵਿਨ ਦੇ ਨਾਲ ਟੈਸਟ ਕ੍ਰਿਕੇਟ ‘ਚ ਸੰਯੁਕਤ ਰੂਪ ਨਾਲ ਸਭ ਤੋਂ ਵਧੇਰੇ 35 ਪੰਜ ਵਿਕੇਟ ਹਾਲ ਹੈ।