ਨਵੀਂ ਦਿੱਲੀ: ਦੇਸ ‘ਚ ATM ਤੋਂ ਪੈਸੇ ਕੱਢਵਾਉਣ ਨੂੰ ਲੈ ਕੇ ਹੁਣ ਨਿਯਮ ਬਦਲ ਦਿੱਤੇ ਗਏ ਹਨ | ਪੂਰੇ ਭਾਰਤ ਵਿੱਚ ਏਟੀਐਮ ਤੋਂ ਪੈਸੇ ਕਢਵਾਉਣ ਦੇ ਚਾਰਜ ਵਿੱਚ ਵਾਧਾ ਕੀਤਾ ਗਿਆ ਹੈ। RBI ਨੇ ATM ਤੋਂ ਪੈਸੇ ਕੱਢਵਾਉਣ ਸੰਬੰਧੀ ਚਾਰਜ ਵਧਾਏ ਹਨ। ਨਵੀਆਂ ਤਬਦੀਲੀਆਂ ਅਗਸਤ, 2022 ਤੋਂ ਲਾਗੂ ਹੋਣਗੀਆਂ। ਇਸ ਲਈ, ਏਟੀਐਮ ਉਪਭੋਗਤਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਵਧੇਰੇ ਅਦਾਇਗੀ ਕਰਨੀ ਪਵੇਗੀ।
ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਵੀਰਵਾਰ ਨੂੰ ATM ਰਾਹੀਂ ਕੀਤੇ ਹਰ ਵਿੱਤੀ ਲੈਣ ਦੇਣ ਲਈ ਇੰਟਰਚੇਂਜ ਫੀਸ ਨੂੰ 15 ਰੁਪਏ ਤੋਂ ਵਧਾ ਕੇ 17 ਰੁਪਏ ਕਰਨ ਦਾ ਐਲਾਨ ਕੀਤਾ ਹੈ। ਏਟੀਐਮ ਤੋਂ ਪੈਸੇ ਕੱਢਵਾਉਣ ਦੀ ਫੀਸ ਵਿੱਚ ਵਾਧਾ 1 ਜਨਵਰੀ, 2022 ਤੋਂ ਲਾਗੂ ਹੋਵੇਗਾ। ਯਾਨੀ, ਨਵੇਂ ਸਾਲ ਦੇ ਪਹਿਲੇ ਦਿਨ ਤੋਂ ਤੁਹਾਨੂੰ ਵਧੇਰੇ ਫੀਸ ਦੇਣੀ ਪਵੇਗੀ।
ਇਸਦੇ ਨਾਲ ਹੀ, RBI ਨੇ ਕਿਸੇ ਵੀ ਬੈਂਕ ਦੇ ਗਾਹਕਾਂ ਨੂੰ ਹਰ ਮਹੀਨੇ ਮੁਫਤ ਵਿੱਚ ਏਟੀਐਮ ਤੋਂ ਪੈਸੇ ਕੱਢਵਾਉਣ ਬਾਅਦ ਗਾਹਕਾਂ ‘ਤੇ ਲੱਗਣ ਵਾਲੇ ਚਾਰਜ ਦੀ ਵੱਧ ਤੋਂ ਵੱਧ ਸੀਮਾ 20 ਰੁਪਏ ਤੋਂ ਵਧਾ ਕੇ 21 ਰੁਪਏ ਕਰਨ ਦਾ ਐਲਾਨ ਵੀ ਕੀਤਾ ਹੈ। ਬੈਂਕ ਇਸ ਸਮੇਂ ਗਾਹਕਾਂ ਨੂੰ ਏਟੀਐਮ ਤੋਂ 5 ਮੁਫਤ ਨਗਦੀ ਕੱਢਵਾਉਣ ਦੀ ਪੇਸ਼ਕਸ਼ ਕਰਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਪਿਛਲੀ ਵਾਰ ਏਟੀਐਮ ਇੰਟਰਚੇਂਜ ਫੀਸ ਨੂੰ ਅਗਸਤ 2012 ਵਿੱਚ ਬਦਲਿਆ ਗਿਆ ਸੀ।
ਉਸੇ ਸਮੇਂ, ਗਾਹਕਾਂ ਤੇ ਲਾਗੂ ਹੋਣ ਵਾਲੇ ਖਰਚਿਆਂ ਨੂੰ ਅਗਸਤ 2014 ਵਿੱਚ ਸੋਧਿਆ ਗਿਆ ਸੀ। ਅਜਿਹੀ ਸਥਿਤੀ ਵਿੱਚ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਇੰਟਰਚੇਂਜ ਫੀਸ ਅਤੇ ਗਾਹਕ ਫੀਸ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਆਰਬੀਆਈ ਨੇ ਕਿਹਾ ਕਿ ਇਹ ਫੈਸਲਾ ਬੈਂਕਾਂ ਅਤੇ ਏਟੀਐਮ ਸੰਚਾਲਕਾਂ ਤੇ ਏਟੀਐਮ ਤੈਨਾਤੀ ਦੀ ਲਾਗਤ ਅਤੇ ਰੱਖ ਰਖਾਵ ਦੇ ਨਾਲ-ਨਾਲ ਸਾਰੇ ਹਿੱਸੇਦਾਰਾਂ ਅਤੇ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਕੇਂਦਰੀ ਬੈਂਕ ਨੇ ਗੈਰ-ਵਿੱਤੀ ਲੈਣ-ਦੇਣ ਦੀ ਫੀਸ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਹੈ, ਜੋ ਕਿ 1 ਅਗਸਤ, 2021 ਤੋਂ ਲਾਗੂ ਹੋਵੇਗੀ।