Tulsi Seeds Benefits: ਤੁਲਸੀ ਦੀਆਂ ਪੱਤੀਆਂ ਦੇ ਫਾਇਦਿਆਂ ਤੋਂ ਤਾਂ ਤੁਸੀਂ ਵਾਕਿਫ਼ ਹੀ ਹੋ, ਪਰ ਕੀ ਤੁਸੀਂ ਇਸ ਦੇ ਬੀਜਾਂ ‘ਚ ਛੁਪੇ ਔਸ਼ਧੀ ਗੁਣਾਂ ਬਾਰੇ ਜਾਣਦੇ ਹੋ? ਤੁਲਸੀ ਦੇ ਬੀਜਾਂ ‘ਚ ਪ੍ਰੋਟੀਨ, ਫਾਈਬਰ, ਆਇਰਨ ਤੇ ਐਂਟੀਆਕਸੀਡੈਂਟ ਕਾਫੀ ਮਾਤਰਾ ‘ਚ ਮੌਜੂਦ ਹੁੰਦੇ ਹਨ। ਜੋ ਕਿ ਕਈ ਬਿਮਾਰੀਆਂ ਨੂੰ ਠੀਕ ਕਰਦੇ ਹਨ।
ਕਮਜ਼ੋਰ ਇਮਿਊਨਿਟੀ ਵਾਲੇ ਲੋਕ ਜਲਦੀ ਹੀ ਕਿਸੇ ਵੀ ਬੀਮਾਰੀ ਜਾਂ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਇਸ ਨੂੰ ਮਜ਼ਬੂਤ ਬਣਾਉਣ ਲਈ ਤੁਲਸੀ ਦੇ ਬੀਜਾਂ ਦਾ ਸੇਵਨ ਕਰੋ। ਇਨ੍ਹਾਂ ‘ਚ ਮੌਜੂਦ ਐਂਟੀਆਕਸੀਡੈਂਟ ਤੇ ਫਲੇਵੋਨੋਇਡ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ। ਜਿਸ ਕਾਰਨ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ।
ਤੁਲਸੀ ਦੇ ਬੀਜਾਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਡਾਇਟਰੀ ਫਾਈਬਰ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਲਸੀ ਦੇ ਬੀਜਾਂ ਨੂੰ ਇਕ ਗਲਾਸ ਪਾਣੀ ‘ਚ ਭਿਓ ਦਿਓ। ਇਨ੍ਹਾਂ ਬੀਜਾਂ ਨੂੰ ਦੁੱਧ ‘ਚ ਮਿਲਾ ਕੇ ਸਵੇਰੇ ਪੀਓ, ਸ਼ੂਗਰ ਕੰਟਰੋਲ ‘ਚ ਰਹੇਗੀ।
ਜ਼ੁਕਾਮ ਤੇ ਫਲੂ ‘ਚ ਵੀ ਇਨ੍ਹਾਂ ਬੀਜਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਬੀਜਾਂ ਤੋਂ ਬਣਿਆ ਕਾੜ੍ਹਾ ਪੀਣ ਨਾਲ ਖਾਂਸੀ ਤੇ ਜ਼ੁਕਾਮ ‘ਚ ਜਲਦੀ ਆਰਾਮ ਮਿਲਦਾ ਹੈ। ਸੁੱਕੀ ਖੰਘ ਨੂੰ ਠੀਕ ਕਰਨ ਲਈ ਵੀ ਇਹ ਇੱਕ ਵਧੀਆ ਘਰੇਲੂ ਉਪਾਅ ਹੈ।
ਤੁਲਸੀ ਦੇ ਬੀਜ ਓਮੇਗਾ 3 ਫੈਟੀ ਐਸਿਡ ਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਭਾਰ ਘਟਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤੁਲਸੀ ਦੇ ਬੀਜ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ।
ਤੁਲਸੀ ਦੇ ਬੀਜ ਪਾਚਨ ਤੰਤਰ ਨੂੰ ਵੀ ਠੀਕ ਰੱਖਦੇ ਹਨ। ਫਾਈਬਰ ਦੀ ਮੌਜੂਦਗੀ ਕਾਰਨ ਕਬਜ਼ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਤੁਲਸੀ ਦੇ ਬੀਜ ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਦੂਰ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਨ੍ਹਾਂ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ‘ਚ ਮੌਜੂਦ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h