ਬਟਾਲਾ ਪੁਲਿਸ ਲਾਈਨ ‘ਚ ਬਟਾਲਾ ਪੁਲਿਸ ਵੱਲੋਂ ਕੀਤੇ ਇੱਕ ਇੱਕਠ ‘ਚ ਸ਼ਾਮਲ ਲੋਕਾਂ ਦੇ ਚਿਹਰਿਆਂ ਉੱਤੇ ਉਸ ਸਮੇਂ ਖੁਸ਼ੀ ਵੇਖਣ ਨੂੰ ਮਿਲੀ। ਜਦੋਂ ਉਹਨਾਂ ਦੇ ਕਈ ਮਹੀਨੇ ਅਤੇ ਸਾਲਾਂ ਤੋਂ ਗੁੰਮ ਹੋਏ ਫੋਨ ਲੱਭ ਉਹਨਾਂ ਨੂੰ ਬਟਾਲਾ ਦੇ SSP ਸੁਹੇਲ ਮੀਰ ਕਾਸਿਮ ਨੇ ਪੁਲਿਸ ਲਾਈਨ ਬਟਾਲਾ ਵਿੱਖੇ ਕੈਂਪ ਲਗਾ ਕੇ ਵਾਪਿਸ ਕੀਤੇ ਗਏ ਹਨ।
ਉੱਥੇ ਹੀ ਬਟਾਲਾ ਪੁਲਿਸ ਵੱਲੋਂ ਅੱਜ 200 ਫੋਨ ਵਾਪਿਸ ਲੋਕਾ ਨੂੰ ਦਿੱਤੇ ਸਨ। ਜਦਕਿ ਪਹਿਲਾ ਵੀ ਇਹ ਦੋ ਵਾਰ ਇਸੇ ਤਰ੍ਹਾਂ ਫੋਨ ਵਾਪਸ ਕਿਤੇ ਗਏ ਸਨ ਅਤੇ ਹੁਣ ਤੱਕ 500 ਦੇ ਕਰੀਬ ਫੋਨ ਸਹੀ ਮਾਲਕਾ ਤੱਕ ਪੁੱਜਦਾ ਕਿਤੇ ਜਾ ਚੁੱਕੇ ਹਨ ।
ਜਾਣਕਾਰੀ ਅਨੁਸਾਰ ਇਸ ਕੈਂਪ ਵਿੱਚ ਵੱਖ ਵੱਖ ਥਾਂਵਾ ਤੋਂ ਆਪਣੇ ਫੋਨ ਲੈਣ ਲਈ ਪੁਹੰਚੇ ਲੋਕਾ ਨੇ ਦੱਸਿਆ ਕਿ ਉਹ ਆਪਣੇ ਗੁੰਮ ਹੋਏ ਫੋਨ ਲੈਣ ਆਏ ਹਨ। ਲੋਕਾਂ ਨੇ ਕਿਹਾ ਕਿ ਮੋਬਾਇਲ ਦੀ ਕੀਮਤ ਤੋਂ ਵੱਧ ਸਾਡਾ ਡਾਟਾ ਵਿੱਚ ਹੈ ਜੋ ਸਾਨੂੰ ਅੱਜ ਵਾਪਿਸ ਮਿਲ ਗਿਆ ਹੈ।
ਉੱਥੇ ਹੀ SSP ਬਟਾਲਾ ਸੁਹੇਲ ਮੀਰ ਕਾਸਿਮ ਦਾ ਕਹਿਣਾ ਸੀ ਕਿ ਓਹਨਾ ਦੀ ਸਾਈਬਰ ਸੈੱਲ ਵਲੋ ਇਹ ਵਿਸ਼ੇਸ਼ ਮੁਹਿੰਮ ਪਿਛਲੇ 4 ਮਹੀਨੇ ਸ਼ੁਰੂ ਕੀਤੀ ਗਈ ਹੈ ਕਿ ਜੋ ਵੀ ਕੋਈ ਨਾਗਰਿਕ ਆਪਣੇ ਗੁੰਮ ਹੋਏ ਫੋਨ ਬਾਰੇ ਓਹਨਾ ਨੂੰ ਸੂਚਨਾ ਦਿੰਦਾ ਹੈ ਉਸ ਤੋ ਬਾਅਦ ਉਹਨਾਂ ਦੀ ਟੀਮ ਤਕਨੀਕ ਤੌਰ ਤੇ ਉਸ ਫੋਨ ਨੂੰ ਟ੍ਰੇਸ ਕਰਦੀ ਹੈ ਅਤੇ ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਜੋ ਉਸ ਮੋਬਾਈਲ ਦਾ ਸਹੀ ਮਾਲਕ ਹੈ ਉਸ ਤੱਕ ਉਹ ਮੋਬਾਈਲ ਵਾਪਸ ਪੁੱਜਦਾ ਹੋਵੇ।
ਇਸ ਮੁਹਿੰਮ ‘ਚ ਇਹ ਵੀ ਸਾਮਣੇ ਆਇਆ ਕਿ ਕਈ ਮੋਬਾਈਲ ਫੋਨ ਤਾਂ ਦੂਸਰੇ ਸੂਬਿਆ ‘ਚ ਜਾਕੇ ਵਾਪਸ ਲਿਆਂਦੇ ਗਏ ਹਨ ਅਤੇ ਅੱਜ ਜਦ ਉਹਨਾਂ ਲੋਕਾ ਨੂੰ ਫੋਨ ਵਾਪਸ ਮਿਲੇ ਹਨ ਤਾ ਉਹਨਾਂ ਲੋਕਾ ਦੇ ਚੇਹਰਿਆ ਤੇ ਜੋ ਖੁਸ਼ੀ ਹੈ ਉਹ ਬਟਾਲਾ ਪੁਲਿਸ ਲਈ ਬਹੁਤ ਵੱਡੀ ਗੱਲ ਹੈ ।ਉੱਥੇ ਹੀ ਓਹਨਾ ਦਸਿਆ ਕਿ ਹੁਣ ਤੱਕ ਓਹਨਾ ਵਲੋ ਕਰੀਬ ਇੱਕ ਕਰੋੜ ਰੁਪਏ ਦੀ ਕੀਮਤ ਦੇ 500 ਗਵਾਚੇ ਮੋਬਾਈਲ ਫੋਨ ਲੱਭ ਕੇ ਸਹੀ ਮਾਲਕਾ ਨੂੰ ਦਿੱਤੇ ਗਏ ਹਨ ਅਤੇ ਇਹ ਮੁਹਿੰਮ ਅਗੇ ਵੀ ਜਾਰੀ ਰਹੇਗੀ ।