ਪੁਲਿਸ ਜਿਲਾ ਬਟਾਲਾ ਦੇ ਥਾਣਾ ਕਿਲ੍ਹਾ ਲਾਲ ਸਿੰਘ ‘ਚ ਤੈਨਾਤ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਦੀ ਬਹੁਤ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਸਮਾਜਿਕ ਸੰਸਥਾਵਾ ਵੱਲੋਂ ਵੀ ਇਸ ਨੌਜਵਾਨ ਦੇ ਜਜ਼ਬੇ ਅਤੇ ਦਲੇਰੀ ਨੂੰ ਦੇਖ ਕੇ ਸਨਮਾਨ ਸਮਾਰੋਹ ਕਰ ਸਨਮਾਨਿਤ ਕੀਤਾ ਗਿਆ।
ਇਸ ਪੁਲਿਸ ਕਾਂਸਟੇਬਲ ਨੇ ਆਪਣੀ ਜਾਨ ਦੀ ਪਰਵਾਹ ਕਿਤੇ ਬਿਨਾਂ ਨਹਿਰ ‘ਚ ਡੁੱਬਦੀ ਹੋਈ ਇਕ ਲੜਕੀ ਦੀ ਜਾਨ ਬਚਾਈ ਹੈ ਅਤੇ ਉਧਰ ਇਸ ਕਾਰਜ ਨੂੰ ਉਹ ਆਪਣੀ ਡਿਊਟੀ ਹੀ ਦੱਸ ਰਿਹਾ ਹੈ ਅਤੇ ਕਹਿੰਦਾ ਹੈ ਕਿ ਕੋਈ ਵਾਹ ਵਾਈ ਨਹੀਂ ਖੱਟਣੀ ।
ਬਟਾਲਾ ‘ਚ ਸਮਾਜ ਸੇਵੀ ਸੰਸਥਾਵਾ ਵਲੋ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰ ਬਟਾਲਾ ਪੁਲਿਸ ਦੇ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਉੱਥੇ ਹੀ ਜੁਗਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਤਾਇਨਾਤ ਥਾਣੇ ‘ਚ ਮਜੂਦ ਸੀ ਕਿ ਅਚਾਨਕ ਥਾਣੇ ਦੇ ਬਾਹਰ ਨਹਿਰ ਨੇੜੇ ਬਹੁਤ ਰੌਲਾ ਪੈ ਰਿਹਾ ਸੀ।
ਦੇਖਿਆ ਗਿਆ ਕਿ ਇਕ ਲੜਕੀ ਨਹਿਰ ‘ਚ ਡੁੱਬ ਗਈ ਅਤੇ ਸ਼ਾਮ ਦਾ ਵੇਲਾ ਸੀ ਅਤੇ ਹਨੇਰਾ ਹੋਣ ਕਾਰਨ ਕੁਝ ਦਿਖਾਈ ਵੀ ਨਹੀਂ ਦੇ ਰਿਹਾ ਸੀ ਲੇਕਿਨ ਕੋਈ ਉਸ ਦੀ ਮਦਦ ਨਹੀਂ ਕਰ ਰਿਹਾ ਸੀ ਫਿਰ ਉਸ ਨੇ ਬਿਨਾ ਆਪਣੀ ਜਾਨ ਦੀ ਪਰਵਾਹ ਕਿਤੇ ਨਹਿਰ ‘ਚ ਛਲਾਂਗ ਲਗਾ ਕੇ ਕਰੀਬ ਇਕ ਕਿਲੋਮੀਟਰ ਤੱਕ ਤਾਰੀ ਲਾ ਉਸ ਲੜਕੀ ਦੀ ਜਾਨ ਬਚਾਈ।
ਉੱਥੇ ਹੀ ਪੁਲਿਸ ਕਾਂਸਟੇਲ ਦਾ ਕਹਿਣਾ ਸੀ ਕਿ ਇਹ ਉਸ ਦੀ ਡਿਊਟੀ ਦਾ ਹਿੱਸਾ ਹੈ ਇਸ ਲਈ ਇਸ ਬਾਰੇ ਉਸ ਨੇ ਬਹੁਤ ਪ੍ਰਚਾਰ ਨਹੀਂ ਕੀਤਾ ਪਰ ਅੱਜ ਜਦੋਂ ਇਸ ਜਗ੍ਹਾ ਤੇ ਉਸ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ ਤਾ ਮਾਣ ਮਹਿਸੂਸ ਹੋ ਰਿਹਾ ਹੈ ਉੱਥੇ ਹੀ ਸੰਸਥਾ ਦੇ ਆਗੂ ਜੋਗਿੰਦਰ ਅੰਗੂਰਾਲਾ ਅਤੇ ਸਮਾਰੋਹ ਚ ਮੁੱਖ ਮਹਿਮਾਨ ਵਲੋ ਸ਼ਾਮਲ ਡਾ ਰਿਸ਼ਭ ਅਰੋੜਾ ਨੇ ਕਿਹਾ ਕਿ ਇਸ ਪੁਲਿਸ ਜਵਾਨ ਦੇ ਜਜ਼ਬੇ ਨੂੰ ਉਹ ਸਲਾਮ ਕਰਦੇ ਹਨ ।