[caption id="attachment_103365" align="alignnone" width="1200"]<img class="size-full wp-image-103365" src="https://propunjabtv.com/wp-content/uploads/2022/12/Beetroot-Juice.webp" alt="" width="1200" height="886" /> ਚੁਕੰਦ 'ਚ ਬਹੁਤ ਸਾਰੇ ਜ਼ਰੂਰੀ ਵਿਟਾਮਿਨ, ਖਣਿਜ ਆਦਿ ਹੁੰਦੇ ਹਨ, ਜੋ ਕਿ ਬਹੁਤ ਸਾਰੇ ਸੁੰਦਰਤਾ ਗੁਣਾਂ ਲਈ ਵਰਤੇ ਜਾਂਦੇ ਹਨ। ਚੁਕੰਦਰ ਦੇਖਣ 'ਚ ਚਮਕਦਾਰ ਹੁੰਦਾ ਹੈ, ਪਰ ਇਸਦਾ ਤਿੱਖਾ ਸਵਾਦ, ਹਰ ਕਿਸੇ ਨੂੰ ਪਸੰਦ ਨਹੀਂ ਹੁੰਦਾ। ਜੇਕਰ ਤੁਸੀਂ ਇਸ ਸੁਪਰਫੂਡ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ।[/caption] [caption id="attachment_103366" align="alignnone" width="1100"]<img class="size-full wp-image-103366" src="https://propunjabtv.com/wp-content/uploads/2022/12/beetroot-juice-in-glass-top-down-view-with-lemon-and-lettuce.jpg" alt="" width="1100" height="734" /> ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ ਅਤੇ ਚੁਕੰਦਰ ਇੱਕ ਚੰਗਾ ਡੀਟੌਕਸ ਏਜੰਟ ਵੀ ਹੈ। ਇਸ ਲਈ ਚੁਕੰਦਰ ਦਾ ਰਸ ਚਮੜੀ ਲਈ ਫਾਇਦੇਮੰਦ ਮੰਨਿਆ ਗਿਆ ਹੈ।ਹੈਲਥਲਾਈਨ ਦੇ ਅਨੁਸਾਰ, ਚੁਕੰਦਰ ਵਿਟਾਮਿਨ ਸੀ ਸਮੇਤ ਪੌਸ਼ਟਿਕ ਤੱਤਾਂ ਦਾ ਇੱਕ ਘੱਟ-ਕੈਲੋਰੀ ਸਰੋਤ ਹੈ, ਜੋ ਅਕਸਰ ਚਮੜੀ ਦੀ ਦੇਖਭਾਲ 'ਚ ਵਰਤਿਆ ਜਾਂਦਾ ਹੈ।[/caption] [caption id="attachment_103367" align="alignnone" width="811"]<img class="size-full wp-image-103367" src="https://propunjabtv.com/wp-content/uploads/2022/12/Beetroot-benefits.jpeg" alt="" width="811" height="811" /> ਚੁਕੰਦਰ ਦਾ ਜੂਸ ਆਇਲੀ ਸਕਿਨ ਲਈ ਫਾਇਦੇਮੰਦ ਹੁੰਦਾ ਹੈ ਅਤੇ ਪਿਮਪਲਜ ਨੂੰ ਦੂਰ ਕਰ ਸਕਦਾ ਹੈ। ਗਾਜਰ ਜਾਂ ਖੀਰੇ ਨੂੰ ਇਸ ਵਿਚ ਮਿਲਾ ਕੇ ਜੂਸ ਬਣਾ ਕੇ ਪੀਣ ਨਾਲ ਚਮੜੀ ਦੀ ਸਿਹਤ ਵਿਚ ਕਾਫੀ ਸੁਧਾਰ ਹੁੰਦਾ ਹੈ।[/caption] [caption id="attachment_103368" align="alignnone" width="616"]<img class="size-full wp-image-103368" src="https://propunjabtv.com/wp-content/uploads/2022/12/juice.jpeg" alt="" width="616" height="462" /> ਇੱਕ ਗਲਾਸ ਤਾਜ਼ੇ ਚੁਕੰਦਰ ਦਾ ਜੂਸ ਪੀਣ ਨਾਲ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ। ਇਹ ਜੂਸ ਖੂਨ ਨੂੰ ਸਾਫ਼ ਕਰਦਾ ਹੈ ਅਤੇ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ, ਜਿਸ ਨਾਲ ਚਮੜੀ 'ਤੇ ਚਮਕ ਆਉਂਦੀ ਹੈ। ਚਿਹਰੇ ਤੋਂ ਡੈੱਡ ਸਕਿਨ ਨੂੰ ਸਾਫ ਕਰਨ ਅਤੇ ਸਕਿਨ ਨੂੰ ਨਰਮ ਬਣਾਉਣ ਲਈ ਨਿਯਮਿਤ ਤੌਰ 'ਤੇ ਇਸ ਜੂਸ ਦੀ ਵਰਤੋਂ ਕਰੋ।[/caption] [caption id="attachment_103369" align="alignnone" width="617"]<img class="size-full wp-image-103369" src="https://propunjabtv.com/wp-content/uploads/2022/12/Beetroot-juice-final-image_r1edej.jpg" alt="" width="617" height="423" /> ਚੁਕੰਦਰ ਚਮੜੀ ਨੂੰ ਹਾਈਡ੍ਰੇਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਚੁਕੰਦਰ ਦੇ ਰਸ ਨੂੰ ਸ਼ਹਿਦ ਅਤੇ ਦੁੱਧ 'ਚ ਮਿਲਾ ਕੇ ਸਕਿਨ 'ਤੇ ਲਗਾਓ। ਹੁਣ ਇਸ ਨੂੰ ਸੁੱਕਣ ਦਿਓ ਅਤੇ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੀ ਚਮੜੀ ਲੰਬੇ ਸਮੇਂ ਤੱਕ ਹਾਈਡਰੇਟ ਰਹੇਗੀ।[/caption] [caption id="attachment_103370" align="alignnone" width="1620"]<img class="size-full wp-image-103370" src="https://propunjabtv.com/wp-content/uploads/2022/12/CARROT-BEETROOT-JUICE.webp" alt="" width="1620" height="1080" /> ਇਸ ਜੂਸ 'ਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਮੰਨਿਆ ਜਾਂਦਾ ਹੈ ਕਿ ਇਸ ਨੂੰ ਪੀਣ ਨਾਲ ਝੁਰੜੀਆਂ ਵਰਗੇ ਲੱਛਣਾਂ ਤੋਂ ਵੀ ਬਚਿਆ ਜਾ ਸਕਦਾ ਹੈ।[/caption]