Benefits of Almond Peels: ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ‘ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਫਲਾਂ ਅਤੇ ਸਬਜ਼ੀਆਂ ਤੋਂ ਨਿਕਲਣ ਵਾਲੇ ਛਿਲਕਿਆਂ ਦਾ ਸੁਆਦੀ ਪਕਵਾਨ ਬਣਾਉਂਦੇ ਹਨ। ਪਰ ਬਦਾਮ ਦੇ ਛਿਲਕੇ ਵੀ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਵਾਲਾਂ ਅਤੇ ਚਮੜੀ ਨੂੰ ਪੋਸ਼ਣ ਦਿੰਦੇ ਹਨ।
ਬਦਾਮ ਦੇ ਛਿਲਕੇ ਵਾਲਾਂ ਵਿੱਚ ਮੌਜੂਦ ਨਮੀ ਅਤੇ ਚਮਕ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰ ਸਕਦੇ ਹਨ। ਬਦਾਮ ਦੇ ਛਿਲਕੇ ਦੇ ਕਈ ਸਿਹਤਮੰਦ ਲਾਭ ਹੁੰਦੇ ਹਨ,ਜੋ ਕਿ ਸਾਡੇ ਵਾਲਾਂ ਦੀ ਸਿਹਤ ਲਾਇ ਬਹੁਤ ਫਾਇਦੇਮੰਦ ਨੇ।
ਵਾਲਾਂ ਲਈ ਬਦਾਮ ਪੀਲ ਮਾਸਕ- ਬਦਾਮ ਦੀ ਵਰਤੋਂ ਸਰੀਰਕ ਅਤੇ ਮਾਨਸਿਕ ਸਿਹਤ ਲਈ ਹਮੇਸ਼ਾ ਕੀਤੀ ਜਾਂਦੀ ਆ ਰਹੀ ਹੈ। ਸਿਰਫ ਬਦਾਮ ਹੀ ਨਹੀਂ ਬਲਕਿ ਬਦਾਮ ਦੇ ਛਿਲਕੇ ਵੀ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਬਦਾਮ ਦੇ ਛਿਲਕੇ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਵਾਲਾਂ ਨੂੰ ਮਜ਼ਬੂਤ ਕਰਨ ਲਈ ਤੁਸੀਂ ਬਦਾਮ ਦੇ ਛਿਲਕੇ ਨੂੰ ਅੰਡੇ, ਸ਼ਹਿਦ ਅਤੇ ਐਲੋਵੇਰਾ ਜੈੱਲ ਵਿੱਚ ਮਿਲਾ ਕੇ ਹੇਅਰ ਮਾਸਕ ਬਣਾ ਸਕਦੇ ਹੋ। ਇਸ ਮਾਸਕ ਨੂੰ 15-20 ਮਿੰਟਾਂ ਲਈ ਵਾਲਾਂ ‘ਤੇ ਲੱਗਾ ਰਹਿਣ ਦਿਓ ਅਤੇ ਫਿਰ ਧੋ ਲਓ।
ਚਮੜੀ ਲਈ ਫਾਇਦੇਮੰਦ- ਬਦਾਮ ਦੇ ਛਿਲਕਿਆਂ ‘ਚ ਐਂਟੀ-ਆਕਸੀਡੈਂਟ ਅਤੇ ਵਿਟਾਮਿਨ-ਈ ਭਰਪੂਰ ਮਾਤਰਾ ‘ਚ ਹੁੰਦਾ ਹੈ, ਜਿਸ ਕਾਰਨ ਇਹ ਚਮੜੀ ਵੀ ਲਈ ਫਾਇਦੇਮੰਦ ਹੁੰਦਾ ਹੈ ਅਤੇ ਇਹ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
ਬਦਾਮ ਦੇ ਛਿਲਕੇ ਨੂੰ ਕਿਸੇ ਵੀ ਫੇਸ ਪੈਕ ਵਿੱਚ ਜੋੜਿਆ ਜਾ ਸਕਦਾ ਹੈ। ਇਸ ਦੀ ਨਿਯਮਤ ਵਰਤੋਂ ਨਾਲ ਚਮੜੀ ਹਾਈਡ੍ਰੇਟਿਡ ਦਿਖਣ ਲੱਗੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h