Viral Video: ਕਰਨਾਟਕ ਦੇ ਬੈਂਗਲੁਰੂ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਥੇ ਸਿਟੀ ਮਾਰਕੀਟ ਨੇੜੇ ਫਲਾਈਓਵਰ ‘ਤੇ ਚੜ੍ਹ ਕੇ ਇੱਕ ਵਿਅਕਤੀ ਨੇ 10 ਰੁਪਏ ਦੇ ਨੋਟ ਹਵਾ ‘ਚ ਸੁੱਟਣੇ ਸ਼ੁਰੂ ਕਰ ਦਿੱਤੇ। ਉਸ ਕੋਲ 10 ਰੁਪਏ ਦੇ ਨੋਟਾਂ ਦੇ ਕਈ ਬੰਡਲ ਸੀ। ਇੱਕ-ਇੱਕ ਕਰਕੇ ਉਹ ਬੰਡਲ ਖੋਲ੍ਹਦਾ ਰਿਹਾ ਤੇ ਨੋਟਾਂ ਦੀ ਵਰਖਾ ਕਰਦਾ ਰਿਹਾ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਦੱਸ ਦਈਏ ਕਿ ਇੱਕ ਸਾਬਕਾ ਕਬੱਡੀ ਖਿਡਾਰੀ ਨੇ ਮੰਗਲਵਾਰ ਸਵੇਰੇ ਕੇਆਰ ਮਾਰਕੀਟ ਫਲਾਈਓਵਰ ‘ਤੇ 10 ਰੁਪਏ ਦੇ ਨੋਟ ਹਵਾ ਵਿੱਚ ਸੁੱਟ ਕੇ ਹੰਗਾਮਾ ਮਚਾ ਦਿੱਤਾ। ਪੁਲਿਸ ਨੇ ਵਿਅਕਤੀ ਦਾ ਪਤਾ ਲਗਾ ਕੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ।
ਇੱਕ ਸਾਬਕਾ ਕਬੱਡੀ ਖਿਡਾਰੀ ਨੇ ਮੰਗਲਵਾਰ ਸਵੇਰੇ ਕੇਆਰ ਮਾਰਕੀਟ ਫਲਾਈਓਵਰ 'ਤੇ 10 ਰੁਪਏ ਦੇ ਨੋਟ ਹਵਾ ਵਿੱਚ ਸੁੱਟ ਕੇ ਸਨਸਨੀ ਮਚਾ ਦਿੱਤੀ। ਪੁਲਿਸ ਨੇ ਵਿਅਕਤੀ ਦਾ ਪਤਾ ਲਗਾ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।#ViralVideo #Note #Bengaluru #ProPunjabTV pic.twitter.com/8wFCCRjta1
— Pro Punjab Tv (@propunjabtv) January 24, 2023
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਫਲਾਈਓਵਰ ਤੋਂ ਨੋਟਾਂ ਦੀ ਵਰਖਾ ਕਰ ਰਿਹਾ ਹੈ। ਹੇਠਾਂ ਖੜੀ ਭੀੜ ਉਨ੍ਹਾਂ ਨੋਟਾਂ ਨੂੰ ਚੁੱਕ ਰਹੀ ਹੈ। ਜਦੋਂ ਉਕਤ ਵਿਅਕਤੀ ਨੋਟਾਂ ਦੀ ਵਰਖਾ ਕਰਨ ਲੱਗਾ ਤਾਂ ਉਥੇ ਕਾਫੀ ਲੋਕ ਇਕੱਠੇ ਹੋ ਗਏ। ਹਰ ਕੋਈ ਨੋਟ ਲੈਣ ਲੱਗਾ।
ਅਜਿਹਾ ਹੀ ਮਾਮਲਾ ਪਿਛਲੇ ਸਾਲ ਹੈਦਰਾਬਾਦ ਤੋਂ ਵੀ ਸਾਹਮਣੇ ਆਇਆ ਸੀ। ਇੱਥੇ ਇੱਕ ਵਿਅਕਤੀ ਨੇ 500 ਰੁਪਏ ਦੇ ਕਈ ਨੋਟ ਹਵਾ ਵਿੱਚ ਉਛਾਲ ਦਿੱਤੇ। ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਨੌਜਵਾਨ 500 ਰੁਪਏ ਦੇ ਨੋਟ ਸੁੱਟ ਰਿਹਾ ਸੀ
ਵਾਇਰਲ ਹੋਈ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਕੁੜਤਾ-ਪਜਾਮਾ ਪਹਿਨੇ ਇੱਕ ਵਿਅਕਤੀ ਉੱਚੀ ਥਾਂ ‘ਤੇ ਖੜ੍ਹਾ ਹੋ ਕੇ 500 ਦੇ ਨੋਟਾਂ ਦੀ ਵਰਖਾ ਕਰ ਰਿਹਾ ਹੈ। ਜਿਵੇਂ ਹੀ ਉਹ ਨੋਟਾਂ ਦੀ ਵਰਖਾ ਕਰਨ ਲੱਗਾ ਤਾਂ ਹੇਠਾਂ ਖੜੀ ਭੀੜ ਨੇ ਉਹ ਨੋਟ ਚੁੱਕਣੇ ਸ਼ੁਰੂ ਕਰ ਦਿੱਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h