ਕੈਨੇਡਾ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਬਹੁਤ ਸਾਰੇ ਵੱਡੇ ਕਾਰੋਬਾਰੀ, ਜਵੈਲਰ ਗੈਂਗਸਟਰਾਂ ਦੇ ਟਾਰਗੇਟ ‘ਤੇ ਹਨ।ਜਾਣਕਾਰੀ ਮੁਤਾਬਕ ਸਰੀ ‘ਚ ਇਸ ਤਰ੍ਹਾਂ ਦੇ ਮਾਮਲੇ ਜ਼ਿਆਦਾਤਰ ਸਾਹਮਣੇ ਆ ਰਹੇ ਹਨ।
ਕੈਨੇਡਾ ‘ਚ ਫਿਰੌਤੀਆਂ ਮੰਗਣ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ।ਜਾਣਕਾਰੀ ਮੁਤਾਬਕ ਕੈਨੇਡਾ ‘ਚ ਪਿਛਲੇ 10 ਦਿਨਾਂ ‘ਚ ਕਈ ਵੱਡੇ ਕਾਰੋਬਾਰੀਆਂ ਨੂੰ ਧਮਕਾਇਆ ਗਿਆ।
ਸਰੀ ਦੇ ਅੰਦਰ ਅਜਿਹੇ ਮਾਮਲੇ ਵਧ ਰਹੇ ਹਨ।ਖਬਰਾਂ ਇੱਥੋਂ ਤੱਕ ਆ ਰਹੀਆਂ ਹਨ ਕਿ ਹੁਣ ਗੈਂਗਸਟਰ ਕਾਰੋਬਾਰੀਆਂ ਦੇ ਘਰਾਂ ‘ਤੇ ਅਪਰੋਚ ਕਰਕੇ ਉਨ੍ਹਾਂ ਨੂੰ ਟਾਰਚਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਕੈਨੇਡਾ ‘ਚ ‘ਲਾਅ ਐਂਡ ਆਰਡਰ’ ਦੇ ਡਰੋਂ ਹੁਣ ਕਈ ਵੱਡੇ ਸੈਲੇਬ੍ਰਿਟੀ ਜਾਂ ਕਾਰੋਬਾਰੀ ਕੈਨੇਡਾ ਛੱਡ ਕੇ ਕਿਸੇ ਹੋਰ ਕੰਟਰੀ ‘ਚ ਵੱਸ ਰਹੇ ਹਨ।ਹਾਲ ਹੀ ‘ਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜ਼ਲਾ ਕੈਨੇਡਾ ਛੱਡ ਡੁਬਈ ਸ਼ਿਫਟ ਹੋ ਗਏ ਹਨ।