ਨੌਕਰੀ ਕਰਨ ਦੇ ਚਾਹਵਾਨਾਂ ਲਈ ਇੱਕ ਬੇਹੱਦ ਜਰੂਰੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਬੈਂਕ ਆਫ਼ ਬੜੌਦਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਇੱਕ ਵਧੀਆ ਮੌਕਾ ਹੈ। ਬੈਂਕ ਨੇ ਦਫ਼ਤਰ ਸਹਾਇਕ (ਚਪੜਾਸੀ) ਦੀਆਂ 500 ਖਾਲੀ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ।
ਇਸ ਦੇ ਲਈ, ਬੈਂਕ ਆਫ ਬੜੌਦਾ ਦੀ ਵੈੱਬਸਾਈਟ https://www.bankofbaroda.in ‘ਤੇ ਜਾ ਕੇ ਔਨਲਾਈਨ ਅਰਜ਼ੀ ਦੇਣੀ ਪਵੇਗੀ। ਔਨਲਾਈਨ ਅਰਜ਼ੀ ਦੇਣ ਦੀ ਆਖਰੀ ਮਿਤੀ 23 ਮਈ 2025 ਹੈ।
ਬੈਂਕ ਆਫ਼ ਬੜੌਦਾ ਵਿੱਚ Office Assistant ਦੀ ਭਰਤੀ ਲਈ 10ਵੀਂ ਪਾਸ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ, ਦਿੱਲੀ, ਪੰਜਾਬ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਦਫ਼ਤਰ ਸਹਾਇਕਾਂ ਦੀ ਭਰਤੀ ਕੀਤੀ ਜਾਵੇਗੀ।
ਬੈਂਕ ਆਫ਼ ਬੜੋਦਾ ਦੀ ਭਰਤੀ ਲਈ ਯੋਗਤਾ
ਵਿਦਿਅਕ ਯੋਗਤਾ – ਬੈਂਕ ਆਫ਼ ਬੜੌਦਾ ਭਰਤੀ 2025 ਲਈ, ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਚਾਹੀਦਾ ਹੈ। ਨਾਲ ਹੀ, ਸਥਾਨਕ ਭਾਸ਼ਾ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ।
ਉਮਰ ਹੱਦ – ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 26 ਸਾਲ ਹੈ। ਉਮਰ ਦੀ ਗਣਨਾ 1 ਮਈ 2025 ਦੇ ਆਧਾਰ ‘ਤੇ ਕੀਤੀ ਜਾਵੇਗੀ।
ਕਿੰਨੀ ਸੈਲਰੀ ਮਿਲੇਗੀ?
ਬੈਂਕ ਆਫ਼ ਬੜੌਦਾ ਵਿੱਚ ਦਫ਼ਤਰ ਸਹਾਇਕ ਯਾਨੀ ਚਪੜਾਸੀ ਦਾ ਤਨਖਾਹ ਸਕੇਲ 19500-37815 ਰੁਪਏ ਪ੍ਰਤੀ ਮਹੀਨਾ ਹੋਵੇਗਾ।
ਚੋਣ ਪ੍ਰਕਿਰਿਆ
ਜਾਣਕਾਰੀ ਅਨੁਸਾਰ ਬੈਂਕ ਆਫ਼ ਬੜੌਦਾ ਦਫ਼ਤਰ ਆਫਿਸ ਅਸਿਸਟੈਂਟ ਭਰਤੀ ਪ੍ਰਕਿਰਿਆ ਵਿੱਚ ਔਨਲਾਈਨ ਟੈਸਟ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਸ਼ਾਮਲ ਹੋਵੇਗੀ।