ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀ. ਬੀ. ਸੀ.) ਦੇ ਦਫ਼ਤਰ ‘ਤੇ ਆਮਦਨ ਟੈਕਸ (ਆਈ. ਟੀ.) ਵਿਭਾਗ ਨੇ ਛਾਪਾ ਮਾਰਿਆ ਹੈ। ਆਮਦਨ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਦਿੱਲੀ ਅਤੇ ਮੁੰਬਈ ‘ਚ ਬੀਬੀਸੀ ਦਫ਼ਤਰਾਂ ‘ਚ ਇਕ ‘ਸਰਵੇਖਣ ਆਪ੍ਰੇਸ਼ਨ’ ਚਲਾਇਆ। ਜਾਣਕਾਰੀ ਮੁਤਾਬਕ ਆਈ. ਟੀ. ਅਧਿਕਾਰੀ ਬੀ. ਬੀ. ਸੀ. ਦਫ਼ਤਰ ਪਹੁੰਚੇ ਅਤੇ ਕਰਮਚਾਰੀਆਂ ਦੇ ਫੋਨ ਬੰਦ ਕਰਵਾ ਦਿੱਤੇ। ਲੰਡਨ ਸਥਿਤ ਬੀ. ਬੀ. ਸੀ. ਦੇ ਦਫ਼ਤਰ ਵਿਚ ਛਾਪੇਮਾਰੀ ਦੀ ਕਾਰਵਾਈ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਕਾਂਗਰਸ ਨੇ ਵਿੰਨ੍ਹਿਆ ਕੇਂਦਰ ‘ਤੇ ਨਿਸ਼ਾਨਾ
ਓਧਰ ਕਾਂਗਰਸ ਨੇ ਆਈ. ਟੀ. ਦੀ ਇਸ ਕਾਰਵਾਈ ਨੂੰ ਬੀ. ਬੀ. ਸੀ. ਸੀਰੀਜ਼ ‘ਤੇ ਪਾਬੰਦੀ ਨਾਲ ਜੋੜਿਆ ਹੈ। ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਟਵੀਟ ਕੀਤਾ ਗਿਆ ਹੈ। ਟਵੀਟ ‘ਚ ਲਿਖਿਆ ਕਿ ਪਹਿਲਾਂ ਬੀ. ਬੀ. ਸੀ ਦੀ ਡਾਕੂਮੈਂਟਰੀ (ਸੀਰੀਜ਼) ਆਈ, ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਈ.ਟੀ ਨੇ ਬੀ. ਬੀ. ਸੀ ‘ਤੇ ਛਾਪੇਮਾਰੀ ਕੀਤੀ। ਅਣਐਲਾਨੀ ਐਮਰਜੈਂਸੀ। ਇੱਥੇ ਅਸੀਂ ਅਡਾਨੀ ਦੇ ਮਾਮਲੇ ਵਿਚ ਜੇ.ਪੀ.ਸੀ ਦੀ ਮੰਗ ਕਰ ਰਹੇ ਹਾਂ ਉੱਥੇ ਸਰਕਾਰ ਬੀ.ਬੀ.ਸੀ. ਦੇ ਪਿੱਛੇ ਪਈ ਹੈ।
ਕੀ ਹੈ BBC ਸੀਰੀਜ਼ ਦਾ ਮਾਮਲਾ?
ਦਰਅਸਲ ਹਾਲ ਹੀ ਵਿਚ ਬੀ.ਬੀ.ਸੀ ਦੀ ਇਕ ਸੀਰੀਜ਼ ਆਈ ਸੀ। ਇਹ ਸੀਰੀਜ਼ 2002 ਦੇ ਗੁਜਰਾਤ ਦੰਗਿਆਂ ‘ਤੇ ਸੀ। ਕੇਂਦਰ ਸਰਕਾਰ ਨੇ ਇਸ ਸੀਰੀਜ਼ ਨੂੰ ਪ੍ਰਾਪੇਗੰਡਾ ਦੱਸਦੇ ਹੋਏ ਇਸ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਸਬੰਧੀ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਈਆਂ ਹਨ। ਅਜਿਹੇ ‘ਚ ਵਿਰੋਧੀ ਧਿਰ ਆਮਦਨ ਟੈਕਸ ਵਿਭਾਗ ਦੇ ਛਾਪਿਆਂ ਨੂੰ ਬੀ.ਬੀ.ਸੀ ਦੀ ਸੀਰੀਜ਼ ਨਾਲ ਜੋੜ ਕੇ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h