Mohali Food Factory Viral Video: ਮੋਹਾਲੀ ਦੀ ਇੱਕ ਮੋਮੋਸ ਫੈਕਟਰੀ ਵਿੱਚ ਹਾਲ ਹੀ ਵਿੱਚ ਇੱਕ ਵੀਡੀਓ ਸਾਮਣੇ ਆਈ ਜਿਸ ਵਿੱਚ ਦੱਸਿਆ ਗਿਆ ਕਿ ਮੋਮੋਜ਼ ਫੈਕਟਰੀ ਵਿੱਚ ਇੱਕ ਮਾਸ ਦਾ ਟੁਕੜਾ ਮਿਲਿਆ ਸੀ।
ਉਸ ਮਾਮਲੇ ਵਿੱਚ ਮਿਲੇ ਮਾਸ ਦੇ ਟੁਕੜੇ ਦੀ ਜਦੋ ਜਾਂਚ ਕੀਤੀ ਗਈ ਤਾਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕੁੱਤੇ ਦੇ ਮਾਸ ਦਾ ਨਹੀਂ ਸਗੋਂ ਬੱਕਰੀ ਦੇ ਮਾਸ ਦਾ ਟੁਕੜਾ ਸੀ।
ਦੱਸ ਦੇਈਏ ਕਿ ਮਾਹਿਰਾਂ ਦੀ ਟੀਮ ਨੇ ਜਾਂਚ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਇਸ ਮਾਸ ਦੇ ਟੁਕੜੇ ਦਾ ਭਾਰ ਲਗਭਗ ਅੱਧਾ ਕਿਲੋ ਸੀ ਅਤੇ ਇਹ 10 ਇੰਚ ਅਤੇ 6 ਇੰਚ ਲੰਬਾ ਅਤੇ ਚੌੜਾ ਸੀ, ਜੋ ਕਿ ਕੁੱਤੇ ਦਾ ਨਹੀਂ ਹੋ ਸਕਦਾ। ਇਹ ਜਾਣਕਾਰੀ ਮੋਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲਣ ਤੋਂ ਬਾਅਦ ਮੋਮੋਸ ਫੈਕਟਰੀ ਵਿੱਚ ਜਾਂਚ ਕੀਤੀ ਗਈ। ਉੱਥੇ ਸਫਾਈ ਅਤੇ ਸਹੀ ਸਫਾਈ ਵਰਗੇ ਮਾਮਲਿਆਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਉੱਥੋਂ ਭੋਜਨ ਅਤੇ ਹੋਰ ਸਮੱਗਰੀ ਦੇ ਨਮੂਨਿਆਂ ਦੇ ਨਾਲ ਮਾਸ ਦੇ ਇੱਕ ਟੁਕੜੇ ਦਾ ਨਮੂਨਾ ਵੀ ਲਿਆ ਗਿਆ। ਇਹ ਨਮੂਨਾ ਜਾਂਚ ਲਈ ਮਾਹਿਰਾਂ ਕੋਲ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਕੁਝ ਇਸ ਪ੍ਰਕਾਰ ਇਹ ਤੱਥ ਜਾਂਚ ਦੌਰਾਨ ਸਾਹਮਣੇ ਆਏ ਹਨ।