ਅੰਮ੍ਰਿਤਸਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿਖੇ ਨਗਰ ਨਿਗਮ ਦਾ ਬਜਟ ਸੈਸ਼ਨ ਦੌਰਾਨ ਨਗਰ ਨਿਗਮ ਦੇ ਕਾਨਫਰੰਸ ਹਾਲ ਦੇ ਵਿੱਚ ਖੂਬ ਹੰਗਾਮਾ ਦੇਖਣ ਨੂੰ ਮਿਲਿਆ।
ਦੱਸ ਦੇਈਏ ਕਿ ਜਿੱਥੇ ਆਪ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵੱਲੋਂ ਬਜਟ ਪੇਸ਼ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਕਾਂਗਰਸ ਤੇ BJP ਤੇ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਜ਼ੋਰਦਾਰ ਵਿਰੋਧ ਵੀ ਕੀਤਾ ਗਿਆ।
ਉਹਨਾਂ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਧੋਖੇ ਨਾਲ ਹੋਈ ਹੈ ਇਸ ਦੇ ਲਈ ਮਾਨਯੋਗ ਅਦਾਲਤ ਵਿੱਚ ਇਸ ਦਾ ਕੇਸ ਚੱਲ ਰਿਹਾ ਇਸ ਲਈ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਬਜਟ ਨਹੀਂ ਪੇਸ਼ ਕਰ ਸਕਦੇ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਕਾਂਗਰਸੀ ਕੌਂਸਲਰਾਂ ਵੱਲੋਂ ਖੂਬ ਹੰਗਾਮਾ ਕੀਤਾ।
ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਜਦੋਂ ਬਜਟ ਰੱਖਿਆ ਗਿਆ ਤਾਂ ਇਸ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਮਾਈਕ ਬੰਦ ਹੋਣ ਕਰਕੇ ਉਹਨਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਇਸ ਹੰਗਾਮੇ ਦੌਰਾਨ ਸੀ ਕੌਂਸਲਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਮਾਈਕ ਬੰਦ ਕਰ ਦਿੱਤੇ ਗਏ ਹਨ ਅਤੇ ਜਿਨਾਂ ਅਧਿਕਾਰੀਆਂ ਵੱਲੋਂ ਬਜਟ ਰੱਖਿਆ ਜਾ ਰਿਹਾ ਉਹਨਾਂ ਦੇ ਵੀ ਮਾਈਕਾਂ ਦੀ ਆਵਾਜ਼ ਸਾਫ ਨਹੀਂ ਆ ਰਹੀ ਅਤੇ ਇਸ ਦੌਰਾਨ ਕਾਂਗਰਸੀ ਕੌਂਸਲਰਾਂ ਵੱਲੋਂ ਆਪਣੀਆਂ ਬਜਟ ਦੀਆਂ ਕਾਪੀਆਂ ਵੀ ਕਾਨਫਰੰਸ ਹਾਲ ਦੇ ਅੰਦਰ ਹੀ ਫਾੜ ਦਿੱਤੀਆਂ ਅਤੇ ਇਸ ਤਮਾਮ ਹੰਗਾਮੇ ਦੇ ਵਿੱਚ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵੱਲੋਂ 459.45 ਕਰੋੜ ਦਾ ਬਜਟ ਅੰਮ੍ਰਿਤਸਰ ਸ਼ਹਿਰ ਲਈ ਪਾਸ ਕੀਤਾ।
ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਨੇ ਕਿਹਾ ਕਿ ਜੋ ਬਜਟ ਪਾਸ ਕੀਤਾ ਗਿਆ ਹੈ। ਇਹ ਬਹੁਤ ਹੀ ਘੱਟ ਬਜਟ ਹੈ ਅਤੇ ਇੱਕ ਇੱਕ ਵਾਰਡ ਦੇ ਖਰਚੇ ਜਿੰਨਾ ਪੂਰੇ ਹਲਕੇ ਨੂੰ ਬਜਟ ਦਿੱਤਾ ਗਿਆ ਹੈ ਜਿਸ ਦਾ ਕਿ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
ਉਹਨਾਂ ਕਿਹਾ ਲੇਕਿਨ ਕਾਂਗਰਸ ਨੇ ਕਿਸੇ ਦੀ ਵੀ ਗੱਲ ਨਹੀਂ ਸੁਣੀ ਅਤੇ ਜੋਰਦਾਰ ਹੰਗਾਮਾ ਕੀਤਾ ਜਿਸ ਕਰਕੇ ਸਾਰਾ ਬਜਟ ਸੈਸ਼ਨ ਦਮ ਹੋਲ ਖਰਾਬ ਹੋ ਗਿਆ। ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਨੇ ਦੱਸਿਆ ਕਿ ਇਸ ਬਜਟ ਸੈਸ਼ਨ ਦੌਰਾਨ ਉਹ ਇੱਥੇ ਨਾ ਪਹੁੰਚਣ ਇਸ ਨੂੰ ਲੈ ਕੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਅਤੇ ਅੱਜ ਜਦੋਂ ਬਜਟ ਪੇਸ਼ ਕਰਨ ਲੱਗੇ ਤਾਂ ਉਹਨਾਂ ਦੇ ਮਾਈਕ ਬੰਦ ਕਰ ਦਿੱਤੇ ਗਏ ਜਿਸ ਦਾ ਉਹਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਹੈ।
ਇਹ ਸਾਰੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਵੱਲੋਂ ਬਜਟ ਸੁਣਿਆ ਹੀ ਨਹੀਂ ਗਿਆ ਅਤੇ ਜਾਣਬੁਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਨਜਾਇਜ਼ ਹੀ ਹੰਗਾਮਾ ਕੀਤਾ ਗਿਆ ਉਹਨਾਂ ਕਿਹਾ ਕਿ ਅਗਰ ਤਿੰਨ ਸਾਲ ਬਾਅਦ ਨਗਰ ਨਿਗਮ ਦੀ ਚੋਣ ਹੋਈ ਹੈ ਤੇ ਅੰਮ੍ਰਿਤਸਰ ਸ਼ਹਿਰ ਨੂੰ ਮੇਅਰ ਮਿਲਿਆ ਹੈ ਤਾਂ ਕਾਂਗਰਸੀਆਂ ਨੂੰ ਬਜਟ ਸੁਣਣਾ ਚਾਹੀਦਾ ਸੀ ਲੇਕਿਨ ਉਹਨਾਂ ਨੇ ਬਿਨਾਂ ਸ਼ੁਰੂ ਕਰ ਦਿੱਤਾ। ਜਿਸ ਦੇ ਬਾਅਦ 459.45 ਕਰੋੜ ਦਾ ਬਜਟ ਅੰਮ੍ਰਿਤਸਰ ਸ਼ਹਿਰ ਲਈ ਪਾਸ ਹੋਇਆ