ਬੀਤੇ ਦਿਨ ਸ੍ਰੀ ਨਗਰ ਵਿੱਚ ਇੱਕ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿਚ ਪੰਜਾਬੀ ਗਾਇਕ ਬੀਰ ਸਿੰਘ ਬਤੌਰ ਗਾਇਕ ਪਹੁੰਚੇ ਸੀ ਤੇ ਸਮਾਗਮ ਦੌਰਾਨ ਰੋਮਾਂਟਿਕ ਗਾਣੇ ਤੇ ਭੰਗੜਾ ਪਾਉਣ ‘ਤੇ ਵਿਵਾਦ ਪੈਦਾ ਹੋ ਗਿਆ ਸੀ ਜਿਸ ਨੂੰ ਲੈਕੇ ਗਾਇਕ ਬੀਰ ਸਿੰਘ ਨੇ ਮਾਫ਼ੀ ਮੰਗੀ ਹੈ
ਦੱਸ ਦੇਈਏ ਕਿ ਬੀਰ ਸਿੰਘ ਨੇ ਕਿਹਾ ਕਿ ਸ੍ਰੀਨਗਰ ਦੇ ਪ੍ਰੋਗਰਾਮ ਵਿੱਚ ਹੋਈ ਗਲਤੀ ਨੂੰ ਲੈ ਕੇ ਮੈਂ ਇਹ ਚਿੱਠੀ ਆਪ ਜੀਆਂ ਤੱਕ ਪਹੁੰਚਾ ਰਿਹਾ ਹਾਂ, ਉਨ੍ਹਾਂ ਨੇ ਬੇਨਤੀ ਕਰਦੇ ਅੱਗੇ ਕਿਹਾ ਕਿ ਉਹ ਆਸਟ੍ਰੇਲੀਆ ਤੋਂ ਸਿਧੇ ਸ੍ਰੀ ਨਗਰ ਪਹੁੰਚੇ ਸਨ ਇਸ ਲਈ ਉਨ੍ਹਾਂ ਕੋਲ ਉਥੇ ਫੋਨ ਨੈਟਵਰਕ ਨਹੀਂ ਸੀ ਤੇ ਸਭ ਤੋਂ ਵੱਡੀ ਗਲਤੀ ਇਹ ਹੋਈ ਕਿ ਉਨ੍ਹਾਂ ਨੂੰ ਪ੍ਰੋਗਰਾਮ ਦੀ ਸਹੀ ਜਾਣਕਾਰੀ ਨਹੀਂ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਸਾਹਿਤ ਅਕੈਡਮੀ ਨਾਲ਼ ਕੁਝ ਕਮਰਸ਼ੀਅਲ ਪ੍ਰੋਗਰਾਮ ਕਰ ਚੁੱਕੇ ਹਨ ਤੇ ਉਹਨਾਂ ਪ੍ਰੋਗਰਾਮਾਂ ਦੀ ਤਰਜ ਤੇ ਹੀ ਉਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ।
ਉਹ ਸਿੱਧਾ ਸਟੇਜ ‘ਤੇ ਗਿਆ ਸੀ ਤੇ ਸਾਰਾ ਧਿਆਨ ਦਰਸ਼ਕਾਂ ਵੱਲ ਹੋਣ ਕਰਕੇ ਉਨ੍ਹਾਂ ਨੇ ਸਟੇਜ ਦੇ ਪਿੱਛੇ ਲੱਗਿਆ ਹੋਇਆ ਬੈਨਰ ਦੇਖਿਆ ਨਹੀਂ ਸੀ। ਇਸ ਲਈ ਉਨ੍ਹਾਂ ਦੀ ਗਲਤੀ ਵੀ ਹੈ ਤੇ ਇਹ ਵੀ ਕਿ ਪ੍ਰੋਗਰਾਮ ਤੇ ਪਰਫੋਰਮ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਾਰੀ ਡਿਟੇਲ ਲੈਣੀ ਚਾਹੀਦੀ ਸੀ ਕਿ ਪ੍ਰੋਗਰਾਮ ਹੈ ਕਿਸ ਬਾਬਤ ਹੈ।
ਅੱਗੇ ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੈ ਤਾਂ ਉਸੇ ਵੇਲੇ ਅਸੀਂ ਆਪਣੀ ਗਲਤੀ ਨੂੰ ਮੰਨਦੇ ਹੋਏ ਸੰਗਤ ਨੂੰ ਬੇਨਤੀ ਕਰਕੇ ਤੇ ਜੋੜੇ ਲਵਾ ਕੇ ਸਲੋਕ ਮਹਲਾ ਨੌਵਾਂ ਵੀ ਪੜ੍ਹਿਆ ਗਿਆ।
ਉਨ੍ਹਾਂ ਨੇ ਮਾਫੀ ਮੰਗੀ ਤੇ ਕਿਹਾ ਕਿ ਮੈਂ ਆਪਣੀ ਇਸ ਗਲਤੀ ਨੂੰ ਮੰਨਦਾ ਹਾਂ ਤੇ ਉਸ ਮੈਨੇਜਮੈਂਟ ਨੂੰ ਬਰਖਾਸਤ ਕਰ ਦਿੱਤਾ ਹੈ ਔਰ ਭਵਿੱਖ ਵਿੱਚ ਕਦੀ ਵੀ ਉਹਨਾਂ ਦੇ ਨਾਲ ਅਸੀਂ ਕੰਮ ਨਹੀਂ ਕਰਾਂਗੇ ਔਰ ਦੂਸਰੀ ਗੱਲ ਇਹ ਕਿ ਜਿਹੜੇ ਵੀ ਪ੍ਰੋਗਰਾਮ ਗੁਰੂ ਇਤਿਹਾਸ ਨੂੰ ਸਮਰਪਿਤ ਹੋਣਗੇ ਉਹਨਾਂ ਦੇ ਵਿੱਚ ਮਰਿਆਦਾ ਦਾ ਖਾਸ ਖਿਆਲ ਰੱਖਿਆ ਕਰਾਂਗੇ।
ਦਾਸ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਬੇਨਤੀ ਕਰਦਾ ਹੈ ਕਿ ਮੇਰੇ ਕੋਲੋਂ ਜਿਹੜੀ ਗਲਤੀ ਹੋਈ ਮੈਂ ਉਹਦੀ ਭੁੱਲ ਬਖਸ਼ਾਉਣ ਨੂੰ ਤਿਆਰ ਹਾਂ ਜੀ ਆਪ ਜੀ ਜੋ ਵੀ ਸੇਵਾ ਵਾਜਬ ਸਮਝੋ ਦਾਸ ਕਬੂਲ ਕਰਦਾ ਹੈ। ਮੈਂ ਸਿੱਖ ਬੱਚਾ ਹਾਂ, ਗੁਰੂ ਸਾਹਿਬ ਅਤੇ ਸਿੱਖ ਸੰਗਤ ਬਖਸ਼ਣ ਯੋਗ ਹੈ। ਭਵਿੱਖ ਵਿੱਚ ਇਹੋ ਜਿਹੀਆਂ ਗਲਤੀਆਂ ਦੁਬਾਰਾ ਨਹੀਂ ਹੋਣਗੀਆਂ।