Birmingham 2022 Commonwealth Games:ਬਰਤਾਨੀਆ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਥੇ 22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਈ।
ਭਾਰਤੀ ਸ਼ਾਸਤਰੀ ਗਾਇਕਾ ਅਤੇ ਸੰਗੀਤਕਾਰ ਰੰਜਨਾ ਘਟਕ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਦੌਰਾਨ ਲਾਲ, ਚਿੱਟੇ ਅਤੇ ਨੀਲੇ ਰੰਗਾਂ ਦੀਆਂ 70 ਕਾਰਾਂ ਨੇ ਮਿਲ ਕੇ ਬ੍ਰਿਟਿਸ਼ ਝੰਡਾ ‘ਯੂਨੀਅਨ ਜੈਕ’ ਬਣਾਇਆ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਭਾਰਤੀ ਦਲ ਦੀ ਅਗਵਾਈ ਕੀਤੀ।
2ਵੀਆਂ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਇੰਗਲੈਂਡ ਦੇ ਬਰਮਿੰਘਮ ਵਿੱਚ ਹੋਣ ਜਾ ਰਹੀਆਂ ਹਨ। ਇਸ ਵਿੱਚ ਭਾਰਤ ਦੇ 213 ਖਿਡਾਰੀ ਸ਼ਾਮਲ ਹੋਣਗੇ। ਪਹਿਲਾਂ 215 ਐਥਲੀਟਾਂ ਨੇ ਇਸ ਵਿੱਚ ਹਿੱਸਾ ਲੈਣਾ ਸੀ, ਪਰ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਸੱਟ ਕਾਰਨ ਬਾਹਰ ਹੋ ਗਿਆ ਅਤੇ ਤੀਹਰੀ ਛਾਲ ਵਿੱਚ ਰਾਸ਼ਟਰੀ ਰਿਕਾਰਡਧਾਰਕ ਐਸ਼ਵਰਿਆ ਬਾਬੂ ਡੋਪ ਟੈਸਟ ਵਿੱਚ ਫੇਲ੍ਹ ਹੋ ਗਿਆ।
ਸਾਲ 1930 ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਭਾਰਤ ਨੇ ਹੁਣ ਤੱਕ 17 ਵਾਰ ਹਿੱਸਾ ਲਿਆ ਹੈ, ਚਾਰ ਵਾਰ ਇਸ ਨੇ ਹਿੱਸਾ ਨਹੀਂ ਲਿਆ। ਭਾਰਤੀ ਖਿਡਾਰੀਆਂ ਨੇ ਸਾਲ 1930, 1950, 1962 ਅਤੇ 1986 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਸੀ। ਸਾਲ 1934 ਵਿੱਚ ਜਦੋਂ ਭਾਰਤੀ ਖਿਡਾਰੀਆਂ ਨੇ ਪਹਿਲੀ ਵਾਰ ਹਿੱਸਾ ਲਿਆ ਸੀ, ਉਦੋਂ ਇਸਨੂੰ ਬ੍ਰਿਟਿਸ਼ ਐਂਪਾਇਰ ਗੇਮਜ਼ ਕਿਹਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤ ਨੇ 1954 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਿਆ।
ਰਾਸ਼ਟਰਮੰਡਲ ਖੇਡਾਂ ਹਰ ਚਾਰ ਸਾਲ ਦੇ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਹ ਖੇਡਾਂ ‘ਬ੍ਰਿਟਿਸ਼ ਇਮਪਾਇਰ ਗੇਮਸ’ ਦੇ ਨਾਂਮ ਨਾਲ ਜਾਣੀਆਂ ਜਾਂਦੀਆਂ ਸਨ। ਖੇਡਾਂ ਦੇ ਪ੍ਰਤੀਕ (ਲੋਗੋ) ਦਾ ਆਰੰਭ 1966ਈ: ਵਿੱਚ ਪਹਿਲੀ ਵਾਰ ਹੋਇਆ। 1942 ਅਤੇ 1946 ਈ: ਵਿੱਚ ਵਿਸ਼ਵ ਯੁੱਧ ਕਾਰਨ ਇਹ ਖੇਡਾਂ ਨਹੀਂ ਹੋ ਸਕੀਆਂ।
ਭਾਰਤ ਨੇ 2010 ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ 38 ਸੋਨ, 27 ਚਾਂਦੀ ਤੇ 36 ਕਾਂਸੀ ਦੇ ਤਗਮੇ ਜਿੱਤੇ ਸਨ। ਕੁੱਲ 101 ਤਗਮੇ ਜਿੱਤ ਕੇ ਇਹ ਇਤਿਹਾਸਕ ਪ੍ਰਦਰਸ਼ਨ ਸੀ। ਤਗਮਿਆਂ ਦੀ ਕਤਾਰ ਵਿੱਚ ਉਹ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਸੀ।