ਆਦਮਪੁਰ ਉਪ ਚੋਣ ਲਈ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ ਹੈ। ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ 16006 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਕਿਲਾ ਬਚਾਉਣ ‘ਚ ਸਫਲ ਰਿਹਾ ਬਿਸ਼ਨੋਈ ਪਰਿਵਾਰ। 16000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਭਵਿਆ।ਭਾਜਪਾ ਦੇ ਭਵਿਆ ਨੂੰ 60296 ਵੋਟਾਂ ਪਈਆਂ।ਕਾਂਗਰਸ ਦੇ ਜੇਪੀ ਨੂੰ 44012 ਵੋਟਾਂ ਪਈਆਂ।ਆਦਮਪੁਰ ਵਿਧਾਨ ਸਭਾ ਸੀਟ ਲਈ 3 ਨਵੰਬਰ ਨੂੰ ਵੋਟਿੰਗ ਹੋਈ ਸੀ। 171754 ਵੋਟਰਾਂ ਵਿੱਚੋਂ 131401 ਵੋਟਰਾਂ ਨੇ 180 ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਵੋਟ ਪਾਈ। ਇਸ ਨਾਲ 76.51 ਫੀਸਦੀ ਵੋਟਿੰਗ ਹੋਈ।