MP Ratan Lal Kataria No More: ਸਾਬਕਾ ਕੇਂਦਰੀ ਰਾਜ ਮੰਤਰੀ ਤੇ ਅੰਬਾਲਾ ਤੋਂ ਭਾਜਪਾ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਤੜਕੇ ਦਿਹਾਂਤ ਹੋ ਗਿਆ। ਰਤਨ ਲਾਲ ਕਟਾਰੀਆ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਸੀ।
ਉਨ੍ਹਾਂ ਦੀ ਅੰਤਿਮ ਯਾਤਰਾ ਸੈਕਟਰ-4, ਮਨਸਾ ਦੇਵੀ ਕੰਪਲੈਕਸ, ਪੰਚਕੂਲਾ ਤੋਂ ਸਵੇਰੇ 11:30 ਵਜੇ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਸ਼ਮਸ਼ਾਨਘਾਟ ਮਨੀਮਾਜਰਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
– अत्यंत दु:ख के साथ सूचित किया जाता है कि श्री रतन लाल कटारिया जी (पूर्व केंद्रीय राज्यमंत्री) आज 18-5-2023 को परलोक सिधार गए
– अंतिम यात्रा #352, सेक्टर-4, मनसा देवी काम्प्लेक्स, पंचकूला से आज सुबह 11:30 बजे निकलेगी
– अंतिम संस्कार आज दोपहर 12 बजे श्मशान घाट मनीमाजरा में होगा pic.twitter.com/Zjpfx3p6Za— Haryana BJP (@BJP4Haryana) May 18, 2023
ਰਤਨ ਲਾਲ ਕਟਾਰੀਆ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਸੀ। ਬੁੱਧਵਾਰ ਨੂੰ ਹਰਿਆਣਾ ਭਾਜਪਾ ਇੰਚਾਰਜ ਬਿਪਲਬ ਦੇਵ ਵੀ ਉਨ੍ਹਾਂ ਨੂੰ ਮਿਲਣ ਗਏ ਸੀ। ਕਟਾਰੀਆ ਪਿਛਲੇ 50 ਸਾਲਾਂ ਤੋਂ ਆਰਐਸਐਸ ਦੇ ਸਵੈਮ ਸੇਵਕ ਵਜੋਂ ਜਾਣੇ ਜਾਂਦੇ ਹਨ ਅਤੇ ਹਰੀਜਨ ਕਲਿਆਣ ਨਿਗਮ ਦੇ ਪ੍ਰਧਾਨ ਅਤੇ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਵੀ ਰਹੇ ਹਨ।
ਜਾਣਕਾਰੀ ਮੁਤਾਬਕ ਰਤਨ ਲਾਲ ਕਟਾਰੀਆ ਦਾ ਜਨਮ 19 ਦਸੰਬਰ 1951 ਨੂੰ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਸੰਧਲੀ ਵਿੱਚ ਹੋਇਆ ਸੀ। ਉਨ੍ਹਾਂ ਦੀ ਇੱਕ ਬੇਟੀ ਅਤੇ ਦੋ ਪੁੱਤਰ ਹਨ। ਉਸਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਬੀਏ ਆਨਰਜ਼ ਅਤੇ ਮਾਸਟਰ ਡਿਗਰੀ ਦੇ ਨਾਲ-ਨਾਲ ਐਲਐਲਬੀ ਕੀਤੀ।
ਆਪਣੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਉਹ 1999 ਵਿੱਚ 13ਵੀਂ ਲੋਕ ਸਭਾ ਦੌਰਾਨ ਅੰਬਾਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸੀ ਤੇ 2014 ਵਿੱਚ 16ਵੀਂ ਲੋਕ ਸਭਾ ਅਤੇ 2019 ਵਿੱਚ 17ਵੀਂ ਲੋਕ ਸਭਾ ਲਈ ਮੁੜ ਚੁਣੇ ਗਏ। ਮਈ 2019 ਵਿੱਚ, ਉਹ ਭਾਰਤ ਸਰਕਾਰ ਦੇ ਜਲ ਸ਼ਕਤੀ ਅਤੇ ਸਮਾਜਿਕ ਨਿਆਂ ਸਸ਼ਕਤੀਕਰਨ ਦੇ ਕੇਂਦਰੀ ਮੰਤਰੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h