ਉੱਤਰ ਪ੍ਰਦੇਸ਼ ਦੇ ਲਖਨਊ ‘ਚ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਅਤੇ ਸਮਾਜਵਾਦੀ ਪਾਰਟੀ ‘ਤੇ ਨਿਸ਼ਾਨਾ ਸਾਧਿਆ।ਉਨਾਂ੍ਹ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ‘ਚ ਇੱਕ ਨੇ ਕਬਰਿਸਤਾਨ ਬਣਵਾਇਆ ਤਾਂ ਦੂਜੇ ਨੇ ਸਿਰਫ ਸ਼ਮਸ਼ਾਨਘਾਟ ਬਣਵਾਏ।ਸੀਐਮ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿ ਕਿ ਸਾਨੂੰ ਮੌਕੇ ਦਿਓ, ਅਸੀਂ ਸਕੂਲ ਅਤੇ ਹਸਪਤਾਲ ਬਣਾਵਾਂਗੇ।
ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਪਿਛਲੇ 5 ਸਾਲਾਂ ‘ਚ ਯੋਗੀ ਸਰਕਾਰ ਨੇ ਉਤਰ ਪ੍ਰਦੇਸ਼ ‘ਚ ਸਿਰਫ ਸ਼ਮਸ਼ਾਨ ਘਾਟ ਬਣਵਾਏ ਅਤੇ ਨਾ ਸਿਰਫ ਸ਼ਮਸ਼ਾਨ ਘਾਟ ਬਣਵਾਏ, ਸਗੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਉਥੇ ਪਹੁੰਚਾਇਆ।ਕੋਰੋਨਾ ਦੌਰਾਨ ਸਭ ਤੋਂ ਖਰਾਬ ਵਿਵਸਥਾ ਉਤਰ ਪ੍ਰਦੇਸ਼ ‘ਚ ਹੋਈ ਸੀ।