ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਅਕਸਰ ਗੁਜਰਾਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਗੁਜਰਾਤ ਵਿੱਚ ਹੋਣ ਵਾਲੀ ਵਿਧਾਨ ਸਭਾ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਅੱਜ ਅਹਿਮਦਾਬਾਦ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਭਾਜਪਾ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਪਿਛਲੇ ਦਰਵਾਜ਼ੇ ਤੋਂ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦਰਅਸਲ, ਉਹ ਅਹਿਮਦਾਬਾਦ ਵਿੱਚ ਪਾਰਟੀ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਹਨ ਕਿ ਕੀ ਮੇਧਾ ਪਾਟਕਰ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਉਮੀਦਵਾਰ ਹੋਵੇਗੀ? ਇਸ ਦਾ ਮੇਰਾ ਜਵਾਬ ਹੈ ਕਿ ਮੈਂ ਇਹ ਵੀ ਸੁਣਿਆ ਹੈ ਕਿ ਮੋਦੀ ਜੀ ਪਿਛਲੇ ਦਰਵਾਜ਼ੇ ਤੋਂ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਬਣਾ ਰਹੇ ਹਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਕਾਂਗਰਸ ਖਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਸਵਾਲ ਚੁੱਕਣੇ ਬੰਦ ਕਰੋ।
ਸਾਡਾ ਕੋਈ ਵੀ ਮੁੱਖ ਮੰਤਰੀ, ਮੰਤਰੀ, ਵਿਧਾਇਕ ਜਾਂ ਸਾਡਾ ਕੋਈ ਸਾਂਸਦ ਜਾਂ ਕਿਸੇ ਹੋਰ ਦਾ ਵੀ ਸਾਂਸਦ ਹੋਵੇ, ਕਿਸੇ ਨੂੰ ਭ੍ਰਿਸ਼ਟਾਚਾਰ ਨਹੀਂ ਕਰਨ ਦਿਆਂਗੇ।ਭ੍ਰਿਸ਼ਟਾਚਾਰ ਕੀਤਾ ਤਾਂ ਜੇਲ੍ਹ ਭੇਜਾਂਗੇ।
ਗੁਜਰਾਤ ਦੀ ਜਨਤਾ ਦਾ ਪੈਸਾ ਗੁਜਰਾਤ ਦੇ ਵਿਕਾਸ ‘ਤੇ ਖਰਚ ਹੋਵੇਗਾ।
ਆਮ ਆਦਮੀ ਦੀ ਸਰਕਾਰ ਬਣਨ ‘ਤੇ ਹਰਕਿਸੇ ਵਿਅਕਤੀ ਦਾ ਹਰ ਕੰਮ ਸਰਕਾਰ ‘ਚ ਬਿਨ੍ਹਾਂ ਰਿਸ਼ਵਤ ਦੇ ਕੀਤਾ ਜਾਵੇਗਾ।
ਅਜਿਹੀ ਵਿਵਸਥਾ ਕਰਾਂਗੇ ਕਿ ਤੁਹਾਨੂੰ ਕੰਮ ਕਰਵਾਉਣ ਲਈ ਜਾਣਾ ਨਹੀਂ ਪਵੇਗਾ।ਸਰਕਾਰ ਤੁਹਾਡੇ ਘਰ ਆਏਗੀ।ਦਿੱਲੀ ‘ਚ ਡੋਰਸਟੈੱਪ ਡਿਲੀਵਰੀ ਯੋਜਨਾ ਲਾਗੂ ਹੈ।
ਨੇਤਾਵਾਂ ਮੰਤਰੀਆਂ ਵਿਧਾਇਕਾਂ ਦੇ ਸਾਰੇ ਕਾਲੇ ਧੰਦੇ ਬੰਦ ਕੀਤੇ ਜਾਣਗੇ।ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ।
ਪੇਪਰ ਲੀਕ ਬੰਦ ਹੋਣਗੇ, ਪਿਛਲੇ ਪੇਪਰ ਲੀਕ ਮਾਮਲੇ ਖੋਲ੍ਹੇ ਜਾਣਗੇ ਤੇ ਦੋਸ਼ੀਆਂ ਨੂੰ ਜੇਲ੍ਹ ‘ਚ ਪਾਵਾਂਗੇ।
ਇਨ੍ਹਾਂ ਲੋਕਾਂ ਦੇ ਕਾਰਜਕਾਲ ‘ਚ ਹੋਏ ਸਾਰੇ ਵੱਡੇ ਘੁਟਾਲਿਆਂ ਦੀ ਜਾਂਚ ਹੋਵੇਗੀ।ਲੁੱਟਿਆ ਹੋਇਆ ਪੈਸਾ ਰਿਕਵਰ ਕੀਤਾ ਜਾਵੇਗਾ ਤੇ ਉਸ ਪੈਸੇ ਨਾਲ ਤੁਹਾਡੇ ਲਈ ਸਕੂਲ ਹਸਪਤਾਲ ਬਣਨਗੇ ਤੇ ਬਿਜਲੀ-ਸੜਕ ‘ਤੇ ਕੰਮ ਕਰਾਂਗੇ।
ਗੁਜਰਾਤ ‘ਚ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪਿਛਲੇ ਕਈ ਮਹੀਨਿਆਂ ‘ਚ ਗੁਜਰਾਤ ‘ਚ ਘੁੰਮ ਰਿਹਾ ਹਾਂ ਤੇ ਜਨਤਾ ਨਾਲ ਮਿਲ ਰਿਹਾ ਹਾਂ।ਵਕੀਲਾਂ, ਆਟੋ ਡ੍ਰਾਈਵਰ, ਕਿਸਾਨਾਂ ਤੇ ਵਪਾਰੀਆਂ ਨੇ ਕਿਹਾ ਹੈ ਕਿ ਇੱਥੇ ਬਹੁਤ ਜਿਆਦਾ ਭ੍ਰਿਸ਼ਟਾਚਾਰ ਹੈ।ਲੋਕਾਂ ਨੂੰ ਕਿਸੇ ਵੀ ਸਰਕਾਰੀ ਵਿਭਾਗ ‘ਚ ਕੰਮ ਕਰਾਉਣਾ ਹੈ ਤਾਂ ਪੈਸੇ ਦੇਣੇ ਪੈਂਦੇ ਹਨ।ਇਨ੍ਹਾਂ ਦੇ ਵਿਰੁੱਧ ਜੇਕਰ ਕੁਝ ਬੋਲੋ ਤਾਂ ਡਰਾਉਣ ਤੇ ਧਮਕਾਉਣ ਤੱਕ ਪਹੁੰਚ ਜਾਂਦੇ ਹਨ।ਵਪਾਰੀਆਂ ਤੇ ਉਦਯੋਗਪਤੀਆਂ ਨੂੰ ਰੇਡ ਦੀ ਧਮਕੀ ਦਿੰਦੇ ਹਨ ਤੇ ਕਹਿੰਦੇ ਹਨ ਤੁਹਾਡਾ ਧੰਦਾ ਬੰਦ ਕਰਵਾ ਦੇਵਾਂਗੇ।ਚਾਰੇ ਪਾਸੇ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਗਾਰੰਟੀ ਦਿੰਦੇ ਹਾਂ।ਗੁਜਰਾਤ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਭ੍ਰਿਸ਼ਟਾਚਾਰ ਮੁਕਤ ਤੇ ਭੈਅ ਮੁਕਤ ਸ਼ਾਸਨ ਦੇਵਾਂਗੇ।